ਹੁਸ਼ਿਆਰਪੁਰ ਬਲਾਤਕਾਰ ਮਾਮਲੇ ‘ਤੇ ਕੇਂਦਰੀ ਮੰਤਰੀਆਂ ਵੱਲੋਂ ਚੁੱਕੇ ਸਵਾਲਾਂ ਦੇ ਕੈਪਟਨ ਨੇ ਦਿੱਤੇ ਜਵਾਬ

TeamGlobalPunjab
2 Min Read

ਪਟਿਆਲਾ : ਹੁਸ਼ਿਆਰਪੁਰ ਦੇ ਟਾਂਡਾ ‘ਚ 6 ਸਾਲ ਦੀ ਦਲਿਤ ਲੜਕੀ ਨਾਲ ਰੇਪ ਤੋਂ ਬਾਅਦ ਕੀਤੇ ਕਤਲ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਦਿਖਾਈ ਹੈ। ਬੀਤੇ ਦਿਨੀ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪ੍ਰਕਾਸ਼ ਜਾਵੇਡਕਰ ਨੇ ਕਾਂਗਰਸ ‘ਤੇ ਸਵਾਲ ਖੜੇ ਕੀਤੇ ਸਨ। ਕੇਂਦਰੀ ਮੰਤਰੀਆਂ ਨੇ ਕਿਹਾ ਸੀ ਕਿ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਹੁਣ ਪੰਜਾਬ ਦੇ ਹੁਸ਼ਿਆਰਪੁਰ ‘ਚ ਰੇਪ ਪੀੜਤ ਪਰਿਵਾਰ ਨੂੰ ਮਿਲਣ ਕਿਉਂ ਨਹੀਂ ਜਾ ਰਹੇ। ਜਿਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਾਰਾ ਜਵਾਬ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਹੋਏ ਰੇਪ ਅਤੇ ਕਤਲ ਦੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਗਲੇ ਹਫ਼ਤੇ ਉਹਨਾਂ ਖਿਲਾਫ਼ ਚਾਰਚਸ਼ੀਟ ਵੀ ਜਾਰੀ ਕਰ ਦਿੱਤੀ ਜਾਵੇਗੀ। ਪੁਲਿਸ ਨੇ ਘਟਨਾ ਤੋਂ ਬਾਅਦ ਤੁਰੰਤ ਐਕਸ਼ਨ ਲਿਆ ਹੈ। ਜਦਕਿ ਹਾਥਰਸ ਘਟਨਾ ‘ਚ ਯੂਪੀ ਪੁਲਿਸ ਦੀ ਢਿੱਲੀ ਕਾਰਗੁਜਾਰੀ ਦੇਖਣ ਨੂੰ ਮਿਲੀ ਸੀ। ਯੂਪੀ ਸਰਕਾਰ ਨੇ ਰੇਪ ਦੀ ਘਟਨਾ ਪ੍ਰਤੀ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਤੇ ਪ੍ਰਿੰਅਕਾ ਗਾਂਧੀ ਨੂੰ ਹਾਥਰਸ ਜਾਣਾ ਪਿਆ ਸੀ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਕਿਉਂਕਿ ਆਉਣ? ਪੰਜਾਬ ਪੁਲਿਸ ਨੇ ਤਾਂ ਘਟਨਾ ਦੀ ਜਾਣਕਾਰੀ ਮਿਲਦੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਘਟਨਾ ਦੇ ਅਗਲੇ ਦਿਨ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਤੇ ਸਰਕਾਰ ਨੇ ਵੀ ਇਸ ਕੇਸ ਨੂੰ ਫਾਸਟ ਟ੍ਰੈਕ ‘ਤੇ ਲੈ ਕੇ ਆਉਣ ਲਈ ਕਿਹਾ ਹੈ। ਪੰਜਾਬ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ। ਦੱਸਦਈਏ ਕਿ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪ੍ਰਕਾਸ਼ ਜਾਵੇਡਕਰ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਹੁਣ ਹੁਸ਼ਿਆਰਪੁਰ ਕਿਵੇਂ ਨਹੀਂ ਜਾ ਰਹੇ? ਕੀ ਉੱਥੇ ਕਾਂਗਰਸ ਦੀ ਸਰਕਾਰ ਹੈ ਇਸ ਲਈ ਨਹੀਂ ਜਾ ਰਹੇ?

Share this Article
Leave a comment