Home / ਸਿਆਸਤ / ਫਤਹਿਵੀਰ ਦੀ ਮੌਤ ਤੋਂ ਬਾਅਦ ਸੰਗਰੂਰ ‘ਚ ਡੇਰਾ ਪ੍ਰੇਮੀ, ਫੌਜ ਤੇ ਐਨਡੀਆਰਐਫ ਵਾਲੇ ਫਿਰ ਹੋਏ ਇਕੱਠੇ, ਚਾਰੇ ਪਾਸੇ ਮੱਚ ਗਈ ਤ੍ਰਾਹੀ ਤ੍ਰਾਹੀ

ਫਤਹਿਵੀਰ ਦੀ ਮੌਤ ਤੋਂ ਬਾਅਦ ਸੰਗਰੂਰ ‘ਚ ਡੇਰਾ ਪ੍ਰੇਮੀ, ਫੌਜ ਤੇ ਐਨਡੀਆਰਐਫ ਵਾਲੇ ਫਿਰ ਹੋਏ ਇਕੱਠੇ, ਚਾਰੇ ਪਾਸੇ ਮੱਚ ਗਈ ਤ੍ਰਾਹੀ ਤ੍ਰਾਹੀ

ਸੰਗਰੂਰ : ਲਗਭਗ ਇੱਕ ਮਹੀਨੇ ਬਾਅਦ ਜਿਲ੍ਹੇ ਅੰਦਰ ਇੰਨੀ ਦਿਨੀਂ ਉਹ ਨਜਾਰਾ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਪਿਛਲਾ ਮਹੀਨੇ ਸੁਨਾਮ ਦੇ ਪਿੰਡ ਭਗਵਾਨਪੁਰਾ ਵਿਖੇ ਦੇਖਣ ਨੂੰ ਮਿਲਿਆ ਸੀ। ਫਰਕ ਸਿਰਫ ਇੰਨਾ ਹੈ ਕਿ ਉਹ ਨਜਾਰਾ ਅਸੀਂ ਚਾਰੇ ਪਾਸੇ ਸੁੱਕੇ ‘ਚ ਦੇਖਿਆ ਸੀ ਤੇ ਇਸ ਵਾਰ ਇਹ ਨਜਾਰਾ ਪਾਣੀ ‘ਚ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਡੇਰਾ ਸਿਰਸਾ ਪ੍ਰੇਮੀ ਫੌਜ ਅਤੇ ਐਨਡੀਆਰਐਫ ਜ਼ਵਾਨਾਂ ਦੀ ਜਿਹੜੇ ਕਿ ਇੱਥੋਂ ਦੇ ਕਸਬਾ ਮੂਨਕ ‘ਚੋਂ ਲੰਘਦੇ ਘੱਗਰ ਦਰਿਆ ਵਿੱਚ 100 ਫੁੱਟ ਦੇ ਕਰੀਬ ਪਾੜ ਪੈ ਜਾਣ ਕਾਰਨ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਣ ‘ਚ ਵੀ ਮਦਦ ਕਰ ਰਹੇ ਹਨ। ਮੂਣਕ ਦੇ ਪਿੰਡ ਫੂਲਦ ਕੋਲ ਪਏ ਇਸ ਵੱਡੇ ਪਾੜ ਨਾਲ ਇਸ ਇਲਾਕੇ ਦੀ ਲਗਭਗ 4 ਹਜ਼ਾਰ ਏਕੜ ਤੋਂ ਵੱਧ ਫਸਲ ਪਾਣੀ ਵਿੱਚ ਡੁੱਬ ਗਈ ਹੈ। ਹਾਲਾਤ ਇਹ ਹਨ ਕਿ ਜਿਹੜੇ ਪਿੰਡ ਘੱਗਰ ‘ਚ ਆਏ ਹੜ ਦੀ ਮਾਰ ਹੇਠ ਆਏ ਹਨ ਉਨ੍ਹਾਂ ਦੇ ਰਿਹਾਇਸ਼ੀ ਇਲਾਕੇ ਤਾਂ ਅਜੇ ਤੱਕ ਬਚੇ ਹੋਏ ਹਨ ਪਰ ਖੇਤਾਂ ‘ਚ ਕਈ ਥਾਂਈ 8-8 ਫੁੱਟ ਤੱਕ ਪਾਣੀ ਭਰ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਜਾ ਕੇ ਦੇਖਣ ‘ਤੇ ਪਤਾ ਲਗਦਾ ਹੈ ਕਿ ਦੂਰ ਦੂਰ ਤੱਕ ਨਾ ਇਹ ਪਤਾ ਲਗਦਾ ਹੈ ਕਿ ਸੜਕ ਕਿੱਥੇ ਹੈ ਤੇ ਨਾ ਇਹ ਪਤਾ ਲਗਦਾ ਹੈ ਕਿ ਖੇਤ ਕਿੱਥੇ ਹਨ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆਉਂਦਾ ਹੈ ਜਿਸ ਵਿੱਚ ਕਿਤੇ ਕਿਤੇ ਐਨਡੀਆਰਐਫ ਫੌਜ ਅਤੇ ਡੇਰਾ ਸਿਰਸਾ ਦੇ ਪ੍ਰੇਮੀ ਲੋਕਾਂ ਦੀ ਮਦਦ ਕਰਦੇ ਦਿਖਾਈ ਦਿੰਦੇ ਹਨ। ਜਿਲ੍ਹਾ ਪ੍ਰਸ਼ਾਸਨ ਭਾਵੇਂ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਦੀ ਮਦਦ ਨਾਲ ਘੱਗਰ ‘ਚ ਪਏ ਇਸ ਵੱਡੇ ਪਾੜ ਨੂੰ ਪੂਰਨ ਦੇ ਲੱਖ ਦਾਅਵੇ ਕਰਦਾ ਹੋਵੇ ਪਰ ਜਮੀਨੀ ਹਕੀਕਤ ਇਹ ਹੈ ਕਿ ਜਿਹੜਾ ਪਾੜ ਕੱਲ ਦੇਰ ਰਾਤ ਤੱਕ 70 ਫੁੱਟ ਦੇ ਲਗਭਗ ਸੀ ਉਹ ਅੱਜ ਦੁਪਿਹਰ ਤੱਕ 150 ਫੁੱਟ ਪਾਰ ਕਰ ਗਿਆ ਹੈ, ਜਿਸ ਨੇ ਉਨ੍ਹਾਂ ਇਲਾਕਿਆਂ ਵਿੱਚ ਭਾਰੀ ਸਹਿਮ ਪੈਦਾ ਕੀਤਾ ਹੋਇਆ ਹੈ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਆਦਮਬੋਅ-ਆਦਮਬੋਅ ਕਰਦਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਨੇ ਜਿੱਥੇ ਦੁਨੀਆਂ ਭਰ ਵਿੱਚ ਬੈਠੇ ਉਨ੍ਹਾਂ ਲੋਕਾਂ ਦੇ ਮਨਾਂ ਅੰਦਰ ਸਹਿਮ ਪੈਦਾ ਕਰ ਦਿੱਤਾ ਹੈ ਜਿਨ੍ਹਾਂ ਦੇ ਆਪਣੇ ਹੜ੍ਹਾਂ ਦੀ ਮਾਰ ਹੇਠ ਆਏ ਇਨ੍ਹਾਂ ਇਲਾਕਿਆਂ ਅੰਦਰ ਰਹਿ ਰਹੇ ਹਨ, ਦੂਜੇ ਪਾਸੇ ਚੈਨ ਦੀ ਨੀਂਦ ਉਹ ਲੋਕ ਵੀ ਨਹੀਂ ਸੌਂ ਪਾ ਰਹੇ ਜਿਨ੍ਹਾਂ ਦੀ ਰਿਹਾਇਸ਼ ਉਨ੍ਹਾਂ ਇਲਾਕਿਆਂ ਨਾਲ ਲਗਦੀ ਹੈ ਜਿੱਥੇ ਹੜ੍ਹ ਆਇਆ ਹੋਇਆ ਹੈ।  ਇੱਧਰ ਜਿਲ੍ਹਾ ਪ੍ਰਸ਼ਾਸਨ ਹੋਰ ਭਾਵੇਂ ਸਮੇਂ ਸਿਰ ਕੁਝ ਕਰ ਪਾਇਆ ਹੋਵੇ ਜਾ ਨਾ ਪਰ ਇੰਨਾ ਜਰੂਰ ਹੈ ਕਿ ਲਾਊਡ ਸਪੀਕਰਾਂ ਰਾਹੀਂ ਹੋਕੇ ਦੇ ਦੇ ਕੇ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ ਦੀ ਸਲਾਹ ਜਰੂਰ ਦੇ ਰਿਹਾ ਹੈ, ਜਿਹੜੇ ਇਸ ਵੇਲੇ ਪਾਣੀ ਦੀ ਮਾਰ ਹੇਠ ਆ ਕੇ ਬੁਰੀ ਤਰ੍ਹਾਂ ਫਸੇ ਹੋਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਅਨੂਸਾਰ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਥੈਲਿਆਂ ਵਿੱਚ ਮਿੱਟੀ ਭਰ ਕੇ ਦਰਿਆ ‘ਚ ਪਏ ਪਾੜ ਨੂੰ ਮਨਰੇਗਾ ਦੇ ਮਜਦੂਰ ਔਰਤਾਂ ਅਤੇ ਮਰਦਾਂ ਦੀ ਮਦਦ ਨਾਲ ਪੂਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਸ ਲਈ ਜੇਸੀਬੀ ਮਸ਼ੀਨਾ ਯਾਨੀਕਿ ਪੀਲੇ ਪੰਜੇ ਦੀ ਮਦਦ ਲਈ ਜਾ ਰਹੀ ਹੈ। ਮੌਕੇ ‘ਤੋਂ ਹਾਸਲ ਹੋ ਰਹੀਆਂ ਰਿਪੋਰਟਾਂ ਅਨੁਸਾਰ ਪਾਣੀ ਦਾ ਵਹਾਅ ਇੰਨਾ ਤੇਜ ਹੈ ਕਿ  ਉੱਥੇ ਕੀਤੇ ਜਾ ਰਹੇ ਸਾਰੇ ਯਤਨ ਖੂਹ ਖਾਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਇਲਾਕਿਆਂ (ਖਾਸ ਕਰ ਮਾਲਵਾ) ਅੰਦਰ ਵੀ ਮੀਂਹ ਦੇ ਪਾਣੀ ਨੇ ਭਾਰੀ ਤਰਥੱਲੀ ਮਚਾਈ ਹੈ, ਤੇ ਜਾਣਕਾਰੀ ਅਨੁਸਾਰ ਕੁੱਲ ਇੱਕ ਲੱਖ ਏਕੜ ਦੇ ਕਰੀਬ ਫਸਲ ਪਾਣੀ ਦੀ ਮਾਰ ਹੇਠ ਆਈ ਹੈ। ਜਿੰਨਾਂ ਵਿੱਚੋਂ ਇਕੱਲੇ ਬਠਿੰਡਾ ਜਿਲ੍ਹੇ ਅੰਦਰ ਹੀ 30 ਹਜ਼ਾਰ ਏਕੜ ਅਜਿਹਾ ਰਕਬਾ ਪਾਣੀ ਅੰਦਰ ਡੁੱਬ ਗਿਆ ਹੈ ਜਿਸ ‘ਤੇ ਨਰਮਾਂ ਬੀਜਿਆ ਹੋਇਆ ਸੀ।      

Check Also

ਭਾਰਤੀ ਸਟੇਟ ਬੈਂਕ ਗ੍ਰੀਨ ਮੈਰਾਥਨ ਸੀਜ਼ਨ-3 ਸੰਬੰਧੀ ਪੋਸਟਰ ਜਾਰੀ

ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸ਼ਕ ਅਤੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਵੱਲੋਂ ਅੱਜ ਭਾਰਤੀ …

Leave a Reply

Your email address will not be published. Required fields are marked *