ਪੰਜਾਬੀ ਕਾਰ ਡਰਾਈਵਰ ਨੇ ਅਮਰੀਕਾ ਵਿਖੇ ਨਸ਼ੇ ‘ਚ ਭੰਨੀਆਂ 14 ਗੱਡੀਆਂ

TeamGlobalPunjab
1 Min Read

ਫਰਿਜ਼ਨੋ : ਹਾਈਵੇਅ 99 ‘ਤੇ ਕੈਲੀਫੋਰਨੀਆ ਦੀ ਸਿਟੀ ਮਾਡੈਰਾ ਤੋਂ ਫਰਿਜ਼ਨੋ ਤੱਕ 50 ਸਾਲਾ ਪੰਜਾਬੀ ਵਿਅਕਤੀ ਨੇ ਨਸ਼ੇ ‘ਚ ਤੇਜ ਰਫਤਾਰ ਨਾਲ ਗੱਡੀ ਚਲਾਉਂਦੇ ਹੋਏ ਕੁੱਲ 14 ਕਾਰਾਂ ਨੂੰ ਟੱਕਰ ਮਾਰ ਕੇ ਭੰਨ ਦਿੱਤਾ।

ਕੈਲੀਫੋਰਨੀਆ ਹਾਈਵੇਅ ਪੈਟਰੋਲ ਮੁਤਾਬਕ ਸਤਿੰਦਰਜੀਤ ਸਿੰਘ ਬਾਲੀ ਨਾਮ ਦਾ ਵਿਅਕਤੀ ਆਪਣੀ ਗੱਡੀ ਨਾਲ ਇੱਕ ਤੋਂ ਬਾਅਦ ਲਗਾਤਾਰ 14 ਗੱਡੀਆਂ ਨਾਲ ਟੱਕਰਾਉਂਦਾ ਗਿਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦੋਸ਼ੀ ਵੱਲੋਂ ਜਿਨ੍ਹਾਂ ਕਾਰਾਂ ਨੂੰ ਟੱਕਰ ਮਾਰੀ ਗਈ ਸੀ ਉਨ੍ਹਾਂ ‘ਚੋਂ ਕੁਝ ਨੇ ਪੁਲਿਸ ਨੂੰ ਸੂਚਿਤ ਕਰ ਉਸ ਦਾ ਪਿੱਛਾ ਕੀਤਾ। ਜਿਸ ਤੋਂ ਬਾਅਦ ਬਾਲੀ ਦਾ ਪੁਲਿਸ ਵੱਲੋਂ ਪਿੱਛਾ ਕੀਤਾ ਗਿਆ ‘ਤੇ ਉਹ ਇਕ ਬੰਦ ਰਸਤੇ ਵਿੱਚ ਵੜ੍ਹ ਗਿਆ ਜਿੱਥੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।

ਪੁਲਿਸ ਨੇ ਉਸ ਵਿਰੁੱਧ ਨਸ਼ੇ ‘ਚ ਗੱਡੀਆਂ ਨੂੰ ਟੱਕਰ ਮਾਰ ਕੇ ਭੱਜਣ ਅਤੇ ਨਸ਼ੇ ‘ਚ ਗੱਡੀ ਚਲਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ। ਜਿਸ ਦੇ ਵਿੱਚ ਉਸ ਨੂੰ ਦੋ ਦੁਰਵਿਵਹਾਰ ਦਾ ਵੀ ਦੋਸ਼ੀ ਕਰਾਰ ਦਿੱਤਾ ਗਿਆ। ਬੁੱਧਵਾਰ ਸ਼ਾਮ ਨੂੰ ਉਸ ਨੂੰ ਕੈਲੀਫੋਰਨੀਆ ਦੀ ਫਰਿਜਨੋ ਕਾਉਂਟੀ ਦੀ ਜੇਲ ਵਿੱਚ ਭੇਜ ਦਿੱਤਾ ਗਿਆ।

Share this Article
Leave a comment