Breaking News

ਅਮਰੀਕਾ ‘ਚ ਸਿੱਖ ਟੈਕਸੀ ਡਰਾਈਵਰ ‘ਤੇ ਹਮਲਾ ਕਰਨ ਵਾਲਾ ਚੜ੍ਹਿਆ ਪੁਲਿਸ ਦੇ ਅੜਿੱਕੇ

ਨਿਊਯਾਰਕ: ਨਿਊਯਾਰਕ ਹਵਾਈ ਅੱਡੇ ਦੇ ਬਾਹਰ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਨਿਊਯਾਰਕ ਦੀ ਪੋਰਟ ਅਥਾਰਿਟੀ ਅਤੇ ਨਿਊ ਜਰਸੀ ਪੁਲਿਸ ਵੱਲੋਂ ਗ੍ਰਿਫ਼ਤਾਰ ਸ਼ਖਸ ਦੀ ਪਛਾਣ ਮੁਹੰਮਦ ਹਸਨੈਨ ਵਜੋਂ ਕੀਤੀ ਗਈ ਹੈ। ਮੁਹੰਮਦ ਹਸਨੈਨ ਵਿਰੁੱਧ ਨਸਲੀ ਨਫ਼ਰਤ ਦੀ ਭਾਵਨਾ ਨਾਲ ਹਮਲਾ ਕਰਨ ਸਣੇ ਤਿੰਨ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ।

ਦੂਜੇ ਪਾਸੇ ਸਿੱਖ ਟੈਕਸੀ ਡਰਾਈਵਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਸਦੀ ਪਛਾਣ ਜਨਤਕ ਨਾਂ ਕੀਤੀ ਜਾਵੇ ਅਤੇ ਉਸਨੁੰ ਮਿਸਟਰ ਸਿੰਘ ਵਜੋਂ ਸੰਬੋਧਨ ਕੀਤਾ ਜਾਵੇ। ਸਿੱਖ ਡਰਾਈਵਰ ਨੇ ਕਿਹਾ ਕਿ ਜਦੋਂ ਉਹ ਹਵਾਈ ਅੱਡੇ ’ਤੇ ਪਹੁੰਚ ਕੇ ਕਾਰ ‘ਚੋਂ ਉਤਰੇ ਤਾਂ ਕੋਲੋਂ ਜਾ ਰਹੇ ਇਕ ਹੋਰ ਡਰਾਈਵਰ ਨੇ ਉਸ ‘ਤੇ ਟਿੱਪਣੀਆਂ ਕੀਤੀਆਂ, ਫਿਰ ਉਹ ਡਰਾਈਵਰ ਗੱਡੀ ਵਿਚੋਂ ਉਤਰਿਆ ਅਤੇ ਬਗ਼ੈਰ ਕਿਸੇ ਭੜਕਾਹਟ ਤੋਂ ਹਮਲਾ ਕਰ ਦਿਤਾ।

ਦੱਸਣਯੋਗ ਹੈ ਕਿ ਨਿਊਯਾਰਕ ਦੇ ਜੌਹਨ ਐਫ਼. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਇੱਕ ਵਿਅਕਤੀ ਵਲੋਂ ਸਿੱਖ ਟੈਕਸੀ ਡਰਾਈਵਰ ਨਾਲ ਕੁੱਟਮਾਰ, ਖਿੱਚਧੂਹ ਅਤੇ ਵਾਪਸ ਆਪਣੇ ਮੁਲਕ ਜਾਣ ਦੀਆਂ ਨਸਲਵਾਦੀ ਟਿੱਪਣੀਆਂ ਕੀਤੀਆਂ ਗਈਆਂ ਸਨ।

Check Also

ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵਜੋਂ ਜਸਟਿਸ ਸੰਤ ਪ੍ਰਕਾਸ਼ ਨੇ ਸੰਭਾਲਿਆ ਅਹੁਦਾ

ਚੰਡੀਗੜ੍ਹ:  ਜਸਟਿਸ ਸੰਤ ਪ੍ਰਕਾਸ਼ ਨੇ ਅੱਜ ਚੰਡੀਗੜ੍ਹ ਦੇ ਸੈਕਟਰ 34 ਸਥਿਤ ਕਮਿਸ਼ਨ ਦੇ ਦਫ਼ਤਰ ਵਿਖੇ …

Leave a Reply

Your email address will not be published. Required fields are marked *