ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਦੌਰਾ ਅੱਜ, ਗੁਰਦਾਸਪੁਰ ‘ਚ ਰੈਲੀ ਨੂੰ ਕਰਨਗੇ ਸੰਬੋਧਨ

Prabhjot Kaur
3 Min Read

ਚੰਡੀਗੜ੍ਹ: ਕਰੀਬ ਸਾਢੇ ਚਾਰ ਸਾਲ ਪਹਿਲਾਂ ਸੱਤਾ ਚ ਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, 2019 ਲੋਕ ਸਭਾ ਚੋਣਾਂ ਲਈ ਪੰਜਾਬ ਚ ਅੱਜ ਚੋਣ ਰੈਲੀਆਂ ਦਾ ਆਗਾਜ਼ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੱਜ ਗੁਰਦਾਸਪੁਰ ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ, ਪੀ.ਐੱਮ. ਮੋਦੀ ਦੇ ਇਸ ਦੌਰੇ ਤੋਂ ਨਾ ਸਿਰਫ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਕਾਫੀ ਉਮੀਦ ਹੈ, ਸਗੋਂ ਪੂਰਾ ਪੰਜਾਬ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਲੈ ਕੇ ਕਾਫੀ ਆਸਾਂ ਲਾਈ ਬੈਠਾ।

ਇਸ ਸਭ ਵਿਚਾਲੇ ਵਿਰੋਧੀ ਧਿਰਾਂ ਪ੍ਰਧਾਨ ਮੰਤਰੀ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੀਆਂ, ਸੂਬੇ ਦੀ ਸੱਤਾ ਚ ਕਾਬਜ਼ ਕਾਂਗਰਸ ਦੌਰੇ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਤੋਂ ਤਿੱਖੇ ਸਵਾਲ ਪੁੱਛ ਰਹੀ ਹੈ। ਉਧਰ ਅਜਿਹਾ ਹੀ ਕੁੱਝ ਕਹਿਣਾ ਆਮ ਆਦਮੀ ਪਾਰਟੀ ਦਾ ਵੀ ਹੈ ਆਪ ਆਗੂ ਹਰਪਾਲ ਚੀਮਾ ਮੁਤਾਬਕ ਪੀ.ਐੱਮ. ਮੋਦੀ ਸਿਰਫ ਜੁਮਲਿਆਂ ਦੇ ਸ਼ੇਰ ਹਨ।

ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਅੱਜ ਲਵਲੀ ਯੂਨੀਵਰਸਿਟੀ ਪੁੱਜਣਗੇ ਤੇ ਯੂਨੀਵਰਸਿਟੀ ਵਿਦਿਆਰਥੀਆਂ ਵਲੋਂ ਤਿਆਰ ਕੀਤੀ ਸੂਰਜੀ ਊਰਜਾ ਨਾਲ ਚੱਲਣ ਵਾਲੀ ਬੱਸ ਵਿਚ ਸਵਾਰੀ ਕਰਨਗੇ। ਇਸਦੇ ਨਾਲ ਹੀ ਉਹ ਵਿਦਿਆਰਥੀਆਂ ਨਾਲ ਵੀ ਰੂਬਰੂ ਹੋਣਗੇ। ਇਸ ਦੌਰਾਨ ਮੋਦੀ 106ਵੀਂ ਭਾਰਤੀ ਸਾਇੰਸ ਕਾਂਗਰਸ ਦਾ ਆਰੰਭ ਕਰਨਗੇ।

ਇਸ ਮਗਰੋਂ ਪੀਐਮ ਮੋਦੀ ਗੁਰਦਾਸਪੁਰ ਦੇ ਪੁੱਡਾ ਗਰਾਊਂਡ ਵਿਖੇ ਅੱਜ ਕੀਤੀ ਜਾਣ ਵਾਲੀ ਰੈਲੀ ਨੂੰ ਸੰਬੋਧਨ ਕਰਨਗੇ। ਇਹ ਰੈਲੀ ਅਕਾਲੀ-ਭਾਜਪਾ ਗਠਜੋੜ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪੀਐਮ ਮੋਦੀ ਅੱਜ ਪੰਜਾਬੀਆਂ ਲਈ ਕਈ ਵੱਡੇ ਐਲਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਇਸ ਰੈਲੀ ਚ ਕਿਸਾਨੀ ਮੁੱਦੇ ਤੇ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ।

- Advertisement -

ਜ਼ਿਕਰਯੋਗ ਹੈ ਕਿ ਆਪਣੇ ਕਰੀਬ 55 ਮਹੀਨਿਆਂ ਦੇ ਕਾਰਜ਼ਕਾਲ ਦੌਰਾਨ ਪੀ.ਐੱਮ. ਮੋਦੀ ਦਾ ਇਹ ਨੌਵਾਂ ਪੰਜਾਬ ਦੌਰਾ ਹੈ। ਇਨ੍ਹਾਂ ਵਿੱਚੋਂ ਕਰੀਬ ਅੱਧੇ ਦੌਰੇ ਚੋਣ ਪ੍ਰਚਾਰ ਨਾਲ ਸਬੰਧਤ ਸਨ ਪਰ ਇਸ ਦੌਰੇ ਤੋਂ ਪਹਿਲਾਂ ਹੀ ਪੀ.ਐੱਮ. ਮੋਦੀ ਕਈ ਮੁੱਦਿਆਂ ਤੇ ਘਿਰਦੇ ਦਿਖਾਈ ਦੇ ਰਹੇ ਹਨ। ਇੱਕ ਪਾਸੇ ਜਿਥੇ ਭਲਕੇ ਲੋਕ ਸਭਾ ਤੋਂ ਚੱਲਿਆ ਰਾਫੇਲ ਮੁੱਦਾ, ਪ੍ਰਧਾਨ ਮੰਤਰੀ ਦੇ ਨਾਲ ਹੀ ਪੰਜਾਬ ਆ ਰਿਹਾ ਹੈ। ਉਥੇ ਹੀ ਸੂਬੇ ‘ਚ ਭਾਜਪਾ ਵਿਰੋਧੀ ਪਾਰਟੀਆਂ ਪੀ.ਐੱਮ. ਦੇ ਸੁਆਗਤ ਲਈ ਕਈ ਸਮੱਸਿਆਵਾਂ ਦਾ ਹਾਰ ਪਿਰੋਈ ਬੈਠੇ ਹਨ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਪੀ.ਐੱਮ. ਆਪਣੀ ਰੈਲੀ ਦੌਰਾਨ ਪੰਜਾਬ ਲਈ ਕਿਹੜਾ ਨਵਾਂ ਐਲਾਨ ਕਰਦੇ ਹਨ ਜਾਂ ਫਿਰ ਸਟੇਜ ਤੋਂ ਸਿਰਫ ਸਿਆਸੀ ਬਿਆਨਬਾਜ਼ੀਆਂ ਕਰ ਹੀ ਕੰਮ ਰਫਾ ਦਫਾ ਕਰ ਦਿੱਤਾ ਜਾਵੇਗਾ।

Share this Article
Leave a comment