ਓਵੈਸੀ ਦੀ ਕਾਰ ‘ਤੇ ਹਮਲੇ ਦਾ ਮੁੱਦਾ ਗੂੰਜਿਆ ਸਦਨ ​​’ਚ ,ਅਮਿਤ ਸ਼ਾਹ ਨੇ ਓਵੈਸੀ ਨੂੰ ਸੁਰੱਖਿਆ ਲੈਣ ਦੀ ਕੀਤੀ ਅਪੀਲ

TeamGlobalPunjab
2 Min Read

ਉੱਤਰਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਹਾਪੁੜ ‘ਚ AIMIM ਦੇ ਪ੍ਰਧਾਨ ਅਸਦੁਦੀਨ ਓਵੈਸੀ ਦੀ ਕਾਰ ‘ਤੇ ਗੋਲੀਬਾਰੀ ਦਾ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ ਹੈ। ਅੱਜ ਰਾਜ ਸਭਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਓਵੈਸੀ ਨੂੰ ਸੁਰੱਖਿਆ ਦੇਣ ਦੀ ਗੱਲ ਕੀਤੀ। ਪਰ ਓਵੈਸੀ ਨੇ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਅਮਰੋਹਾ ਦੇ ਹਸਨਪੁਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਓਵੈਸੀ ਨੇ ਦੁਹਰਾਇਆ ਕਿ ਉਹ ਸੁਰੱਖਿਆ ਨਹੀਂ ਚਾਹੁੰਦੇ।

ਦਸ ਦਈਏ ਕਿ  ਸੰਸਦ ਮੈਂਬਰ ਅਸਦੁਦੀਨ ਓਵੈਸੀ ‘ਤੇ ਹੋਏ ਹਮਲੇ ਨੂੰ ਲੈ ਕੇ ਅਮਿਤ ਸ਼ਾਹ ਨੇ ਰਾਜ ਸਭਾ ‘ਚ ਕਿਹਾ ਸੀ ਕਿ ਉਨ੍ਹਾਂ (ਓਵੈਸੀ) ਨੂੰ ਬੁਲੇਟਪਰੂਫ ਕਾਰ ਅਤੇ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਪਰ ਉਸ ਨੇ ਇਹ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸ਼ਾਹ ਨੇ ਅਫੀਲ ਕੀਤੀ ਕਿ ਓਵੈਸੀ ਇਹ ਸੁਰੱਖਿਆ ਲੈਣ।

ਓਵੈਸੀ ਤਿੰਨ ਦਿਨ ਪਹਿਲਾਂ ਇੱਕ ਚੋਣ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਯੂਪੀ ਦੇ ਪਿਲਖੁਵਾ ਛਿਜਰਸੀ ਤੋਂ ਪਰਤ ਰਹੇ ਸਨ। ਹਮਲਾਵਰਾਂ ਨੇ ਟੋਲ ਟੈਕਸ ਨੇੜੇ ਉਸ ਦੇ ਕਾਫਲੇ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰ ਵਿਚ ਓਵੈਸੀ ਬੈਠੇ ਸਨ, ਉਸ ਦੇ ਟਾਇਰ ਵੀ ਪੰਕਚਰ ਹੋ ਗਏ ਸਨ। ਓਵੈਸੀ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ। ਹਮਲੇ ਤੋਂ ਤੁਰੰਤ ਬਾਅਦ ਦੋ ਹਮਲਾਵਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਮੌਕੇ ਤੋਂ ਹਮਲੇ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

- Advertisement -

Share this Article
Leave a comment