
ਪੈ ਗਿਆ ਪਟਾਕਾ ਆਪ ਆਲੇ ਕਰਨ ਲੱਗੇ ਨੇ ਟਕਸਾਲੀਆਂ ਨਾਲ ਗਠਜੋੜ ਭਗਵੰਤ ਮਾਨ ਤੇ ਬ੍ਰਹਮਪੁਰਾ ਦੀ ਜਲਦ ਹੋਵੇਗੀ ਮੁਲਾਕਾਤ
ਅੰਮ੍ਰਿਤਸਰ : ਪੰਜਾਬ ਵਿੱਚ ਆਪਣੀ ਗੁਆਚੀ ਹੋਈ ਸਿਆਸੀ ਜਮੀਨ ਤਲਾਸ਼ ਰਹੀ ਆਮ ਆਦਮੀ ਪਾਰਟੀ ਆਉਂਦਿਆ ਲੋਕ ਸਭਾ ਚੋਣਾਂ ਦੀ ਨੱਈਆ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੋਢਿਆਂ ਨਾਲ ਟੇਕ ਲਾ ਕੇ ਪਾਰ ਲੰਘਾਉਣਾ ਚਾਹੁੰਦੀ ਹੈ। ਇਸ ਸਬੰਧ ਵਿਚ ਅੰਦਰੋਂ ਨਿਕਲ ਕੇ ਬਾਹਰ ਆਈਆਂ ਗੱਲ਼ਾਂ ਮੁਤਾਬਿਕ ‘ਆਪ’ ਆਗੂਆਂ ਦੀ ਗੱਲਬਾਤ ਅੰਦਰੋ-ਅੰਦਰੀ ਟਕਸਾਲੀਆਂ ਨਾਲ ਜਾਰੀ ਹੈ ਤੇ ਆਉਂਦੇ ਕੁਝ ਦਿਨਾਂ ਵਿਚ ਇਹ ਚੋਣ ਗਠਜੋੜ ਸਿਰੇ ਚੜ੍ਹਣ ਦੀ ਪੂਰੀ ਉਮੀਦ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬ੍ਰਹਮਪੁਰਾ, ਅਜਨਾਲਾ ਤੇ ਸੇਖਵਾਂ ਦੇ ਟਕਸਾਲੀ ਅਕਾਲੀ ਦਲ ਨਾਲ ਸੁਖਪਾਲ ਖਹਿਰਾ ਧੜ੍ਹੇ ਦੀ ਵੀ ਗੱਲ਼ ਤੁਰੀ ਸੀ, ਪਰ ਸੂਤਰਾਂ ਅਨੁਸਾਰ ਇਹ ਗੱਲ਼ ਇਸ ਲਈ ਸਿਰੇ ਨਹੀਂ ਚੜ੍ਹ ਸਕੀ ਕਿਉਂਕਿ ਕਿਹਾ ਜਾ ਰਿਹਾ ਕਿ ਟਕਸਾਲੀ ਨਵੇਂ ਖੜ੍ਹੇ ਕੀਤੇ ਜਾਣ ਵਾਲੇ ਸਿਆਸੀ ਢਾਂਚੇ ਦਾ ਨਾਮ ਸ੍ਰੋਮਣੀ ਅਕਾਲੀ ਟਕਸਾਲੀ ਰੱਖੇ ਜਾਣ ਦੀ ਸ਼ਰਤ ਰੱਖਦੇ ਸਨ, ਜੋ ਕਿ ਨਾ ਤਾਂ ਬੈਂਸ ਭਰਾਵਾਂ ਨੂੰ ਮਨਜੂਰ ਸੀ ਤੇ ਨਾ ਹੀ ਇਸ ਸਬੰਧੀ ਸੁਖਪਾਲ ਖਹਿਰਾ ਨੂੰ ਹੀ ਉਨ੍ਹਾਂ ਦੇ ਸਮਰਥਕਾਂ ਨੇ ਉਦੋਂ ਕੋਈ ਹੁੰਗਾਰਾ ਦਿੱਤਾ ਸੀ ਜਦੋਂ ਉਨ੍ਹਾਂ ਨੇ ਇਨਸਾਫ ਮਾਰਚ ਦੌਰਾਨ ਪਿੰਡ ਕੁੱਬੇ ਵਿਖੇ ਲੋਕਾਂ ਦੇ ਇਕੱਠ ਤੋਂ ਇਹ ਰਾਇ ਮੰਗੀ ਸੀ। ਖਬਰ ਐ ਕਿ ਆਉਂਦੇ ਕੁਝ ਦਿਨਾਂ ਅੰਦਰ ਭਗਵੰਤ ਮਾਨ ਬ੍ਰਹਮਪੁਰਾ ਨੂੰ ਮਿਲ ਕੇ ਇਸ ਗਠਜੋੜ ਸਬੰਧੀ ਨਿਯਮਤ ਸ਼ਰਤਾਂ ਤੈਅ ਕਰ ਲੈਣਗੇ ਤੇ ਬਹੁਤ ਜਲਦ ਆਪ ਵਾਲੇ ਟਕਸਾਲੀਆਂ ਦੀਆਂ ਤੇ ਟਕਸਾਲੀ ਆਪ ਵਾਲਿਆਂ ਦੀਆਂ ਰੇੈਲੀਆਂ ਅੰਦਰ ਸਟੇਜਾਂ ਤੋਂ ਤਕਰੀਰਾਂ ਦਿੰਦੇ ਦਿਖਾਈ ਦੇਣਗੇ।