ਚਾਰੇ ਪਾਸੇ ਦਬਾਅ ਦੇ ਅੱਗੇ ਝੁਕੇ ਪਾਕਿਸਤਾਨ ਨੇ ਆਪਣੇ ਅੱਤਵਾਦੀ ਸੰਗਠਨਾਂ ‘ਤੇ ਵੀਰਵਾਰ ਨੂੰ ਕਾਰਵਾਈ ਹੋ ਤੇਜ ਕਰ ਦਿੱਤੀ ਹੈ। ਪਾਕਿਸਤਾਨ ਸਰਕਾਰ ਨੇ ਇਸਲਾਮਿਕ ਅੱਤਵਾਦੀਆਂ ਵਿਰੁੱਧ ਹੋਰ ਸ਼ਿਕੰਜਾ ਕਸਦਿਆਂ ਐਲਾਨ ਕੀਤਾ ਕਿ 182 ਮਦਰੱਸਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਪਾਬੰਦੀਸ਼ੁਦਾ ਸਮੂਹਾਂ ਨਾਲ ਜੁੜੇ 121 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਇੱਕ ਲੰਮੀ ਯੋਜਨਾ ਦਾ ਹਿੱਸਾ ਹੈ ਤੇ ਅਜਿਹਾ ਕਦਮ ਭਾਰਤੀ ਹਵਾਈ ਹਮਲਿਆਂ ਕਾਰਨ ਨਹੀਂ ਚੁੱਕਿਆ ਜਾ ਰਿਹਾ।
ਜ਼ਿਕਰਜੋਗ ਹੈ ਕਿ ਰਹੇ ਕਿ ਬੀਤੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਇੱਕ ਦਹਿਸ਼ਤਗਰਦ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਵੱਲੋਂ ਪਾਕਿਸਤਾਨ ਉੱਤੇ ਦਬਾਅ ਬਣਾਇਆ ਗਿਆ ਹੈ। ਇਹ ਕਾਰਵਾਈ ਉਸੇ ਦਬਾਅ ਕਾਰਨ ਹੋ ਰਹੀ ਹੈ।ਇੱਥੇ ਵਰਨਣਯੋਗ ਹੈ ਕਿ ਇਹ ਦੋਸ਼ ਲੱਗਦਾ ਰਿਹਾ ਹੈ ਕਿ ਪਾਕਿਸਤਾਨ ਦੇ ਕੁਝ ਮਦਰੱਸਿਆਂ ਵਿੱਚ ਬੱਚਿਆਂ ਨੂੰ ਗਰਮ–ਖਿ਼ਆਲੀ ਵਿਚਾਰ ਜਾਣਬੁੱਝ ਕੇ ਸਿਖਾਏ ਜਾਂਦੇ ਹਨ। ਇਹ ਕਾਰਵਾਈ ਉਨ੍ਹਾਂ ਹੀ ਕੁਝ ਮਦਰੱਸਿਆਂ ਵਿਰੁੱਧ ਹੋਈ ਹੈ।