30 ਸਾਲ ਪਹਿਲਾਂ ਲੰਦਨ ‘ਚ ਭਾਰਤੀ ਮੂਲ ਦੇ ਵਿਅਕਤੀ ਨੇ ਕੀਤਾ ਸੀ ਕਾਰਾ, ਹੁਣ ਖੁੱਲ੍ਹਿਆ ਰਾਜ਼

Prabhjot Kaur
3 Min Read

ਲੰਦਨ: ਲੰਦਨ ‘ਚ ਸੈਕਸ ਵਰਕਰ ਦੇ ਕਤਲ ਮਾਮਲੇ ‘ਚ ਭਾਰਤੀ ਮੂਲ ਦੇ 51 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 30 ਸਾਲ ਪਹਿਲਾਂ ਸੰਦੀਪ ਪਟੇਲ ਨੇ ਵੈਸਟਮਿੰਸਟਰ ਇਲਾਕੇ ‘ਚ 39 ਸਾਲਾ ਸੈਕਸ ਵਰਕਰ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਨੇ ਉਸ ‘ਤੇ ਚਾਕੂ ਨਾਲ 140 ਵਾਰ ਕੀਤੇ ਸਨ। ਮਰੀਨਾ ਕੋਪਲ ਦੇ ਕਤਲ ਦੇ ਮਾਮਲੇ ਵਿੱਚ 28 ਸਾਲਾਂ ਤੱਕ ਉਸ ਦਾ ਨਾਂ ਵੀ ਕਿਤੇ ਨਹੀਂ ਆਇਆ। ਸਾਲ 2022 ‘ਚ ਉਸ ਦੇ ਨਾਂ ‘ਤੇ ਮਾਮਲਾ ਦਰਜ ਹੋਇਆ ਸੀ ਅਤੇ ਹੁਣ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾ ਕੇ ਸਜ਼ਾ ਸੁਣਾਈ ਹੈ।

ਕੋਪੱਲ ਦੀ ਇੱਕ ਮੁੰਦਰੀ ‘ਤੇ ਵਾਲ ਫਸਿਆ ਹੋਇਆ ਸੀ। ਇਹ ਮੁੰਦਰੀ ਕਤਲ ਵਾਲੀ ਥਾਂ ਤੋਂ ਹੀ ਬਰਾਮਦ ਹੋਈ ਸੀ। ਜਦੋਂ ਇਸ ਵਾਲ ਦਾ ਡੀਐਨਏ ਮੈਚ ਕਰਵਾਇਆ ਗਿਆ ਤਾਂ ਸੰਦੀਪ ਪਟੇਲ ਬਾਰੇ ਜਾਣਕਾਰੀ ਮਿਲੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਮਿਲੇ ਪੈਰਾਂ ਦੇ ਨਿਸ਼ਾਨ ਵੀ ਪਟੇਲ ਦੇ ਹੀ ਸਨ।

ਪੁਲਿਸ ਵਿਭਾਗ ਦੇ ਆਪਰੇਸ਼ਨਲ ਫੋਰੈਂਸਿਕ ਮੈਨੇਜਰ ਡੈਨ ਚੈਸਟਰ ਨੇ ਕਿਹਾ ਕਿ ਅਧਿਕਾਰੀਆਂ ਨੇ ਮਰੀਨਾ ਦੇ ਕਤਲ ਦਾ ਭੇਤ ਸੁਲਝਾਉਣ ਲਈ ਬਹੁਤ ਮਿਹਨਤ ਕੀਤੀ। ਇਸ ਦਾ ਸਿਹਰਾ ਫੋਰੈਂਸਿਕ ਵਿਗਿਆਨੀ, ਫਿੰਗਰਪ੍ਰਿੰਟ ਮਾਹਰ, ਫੋਰੈਂਸਿਕ ਮੈਨੇਜਰ ਅਤੇ ਸਮੁੱਚੀ ਜਾਂਚ ਟੀਮ ਨੂੰ ਜਾਂਦਾ ਹੈ। ਅਸਲ, ‘ਚ ਮਰੀਨਾ ਫੁੱਲ ਟਾਈਮ ਮਸਾਜ ਦਾ ਕੰਮ ਕਰਦੀ ਸੀ। ਹਾਲਾਂਕਿ ਉਹ ਪਾਰਟ ਟਾਈਮ ਸੈਕਸ ਵਰਕਰ ਵੀ ਸੀ।

ਉਸ ਦੇ ਦੋ ਬੱਚੇ ਵੀ ਸਨ। ਇਕ ਦਿਨ ਜਦੋਂ ਉਹ ਘਰ ਨਹੀਂ ਪਰਤੀ ਤਾਂ ਪਤੀ ਨੇ ਭਾਲ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਮਰੀਨਾ ਦੀ ਲਾਸ਼ ਮਿਲੀ। ਇਸ ਦੇ ਨਾਲ ਹੀ ਪਲਾਸਟਿਕ ਕੈਰੀ ਬੈਗ ‘ਤੇ ਪਟੇਲ ਦੇ ਉਂਗਲਾਂ ਦੇ ਨਿਸ਼ਾਨ ਮਿਲੇ ਹਨ ਪਰ ਉਸ ਦੀ ਪਛਾਣ ਨਹੀਂ ਹੋ ਸਕੀ ਸੀ। ਬਾਅਦ ਵਿੱਚ ਜਦੋਂ ਫੋਰੈਂਸਿਕ ਵਿੱਚ ਆਧੁਨਿਕ ਤਕਨੀਕ ਆਈ ਤਾਂ ਸਾਲ 2008 ਵਿੱਚ ਅੰਗੂਠੀ ਵਿੱਚੋਂ ਮਿਲੇ ਵਾਲ ਦਾ ਡੀਐਨਏ ਟੈਸਟ ਕੀਤਾ ਗਿਆ। ਇਸ ਨੂੰ ਪਟੇਲ ਦੇ ਡੀਐਨਏ ਨਾਲ ਲਿੰਕ ਅਤੇ ਟਰੇਸ ਕਰਨ ਵਿੱਚ 14 ਸਾਲ ਲੱਗ ਗਏ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment