ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੀ ‘ਸੁਤੰਤਰ ਵਿਦੇਸ਼ ਨੀਤੀ’ ਦੀ ਕੀਤੀ ਤਾਰੀਫ਼

TeamGlobalPunjab
2 Min Read

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਭਾਰਤ ਦੀ “ਸੁਤੰਤਰ ਵਿਦੇਸ਼ ਨੀਤੀ” ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਕਰਦਾ ਹੈ। ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਸਖ਼ਤ ਆਲੋਚਕ ਖਾਨ ਨੇ ਭਾਰਤੀ ਵਿਦੇਸ਼ ਨੀਤੀ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।

ਖ਼ੈਬਰ-ਪਖਤੂਨਖਵਾ ਸੂਬੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਖ਼ਾਨ ਨੇ ਕਿਹਾ ਕਿ ਉਹ ਗੁਆਂਢੀ ਮੁਲਕ ਭਾਰਤ ਦੀ ਸ਼ਲਾਘਾ ਕਰਨਗੇ ਕਿਉਂਕਿ ਇਸਦੀ ਆਪਣੀ ਇੱਕ “ਸੁਤੰਤਰ ਵਿਦੇਸ਼ ਨੀਤੀ” ਰਹੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕਵਾਡ ਗਰੁੱਪ ਦਾ ਹਿੱਸਾ ਹੈ ਅਤੇ ਉਸ ਨੇ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਕੀਤੀ ਹੈ।

ਖਾਨ ਨੇ ਕਿਹਾ ਕਿ ਉਨ੍ਹਾਂ ਦੀ ਵਿਦੇਸ਼ ਨੀਤੀ ਵੀ ਪਾਕਿਸਤਾਨੀ ਲੋਕਾਂ ਦੇ ਹਿੱਤ ‘ਚ ਰਹੇਗੀ। ਸੰਸਦ ‘ਚ ਬੇਭਰੋਸਗੀ ਮਤੇ ਦਾ ਸਾਹਮਣਾ ਕਰਨ ਤੋਂ ਪਹਿਲਾਂ ਇਮਰਾਨ ਖਾਨ ਜਨਤਾ ਦਾ ਸਮਰਥਨ ਹਾਸਲ ਕਰਨ ਲਈ ਰੈਲੀ ਕਰ ਰਹੇ ਹਨ। ਖਾਨ ਨੇ ਕਿਹਾ, ‘ਮੈਂ ਕਿਸੇ ਅੱਗੇ ਨਹੀਂ ਝੁਕਾਂਗਾ ਅਤੇ ਨਾ ਹੀ ਆਪਣੇ ਦੇਸ਼ ਨੂੰ ਕਿਸੇ ਅੱਗੇ ਝੁਕਣ ਦਿਆਂਗਾ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment