200 ਤੋਂ ਵੱਧ ਲੋਕਾਂ ਦੀ ਭੀੜ ਨੇ ਬੰਗਲਾਦੇਸ਼ ‘ਚ Iskcon ਮੰਦਰ ‘ਤੇ ਕੀਤਾ ਹਮਲਾ

TeamGlobalPunjab
1 Min Read

ਢਾਕਾ: ਬੰਗਲਾਦੇਸ਼ ਵਿੱਚ ਵੀਰਵਾਰ ਨੂੰ ਇੱਕ 200 ਤੋਂ ਵੱਧ ਲੋਕਾਂ ਦੀ ਭੀੜ ਨੇ ਕਥਿਤ ਤੌਰ ‘ਤੇ ਇਸਕੋਨ ਰਾਧਾਕਾਂਤਾ ਮੰਦਰ ਵਿੱਚ ਭੰਨਤੋੜ ਕੀਤੀ ਅਤੇ ਲੁੱਟਮਾਰ ਕੀਤੀ। ਰਿਪੋਰਟਾਂ ਮੁਤਾਬਕ ਢਾਕਾ ਦੇ ਵਾਰੀ ‘ਚ 222, ਲਾਲ ਮੋਹਨ ਸਾਹਾ ਸਟਰੀਟ ਸਥਿਤ ਮੰਦਰ ਦੇ ਕਈ ਮੈਂਬਰ ਹਮਲੇ ‘ਚ ਜ਼ਖਮੀ ਹੋ ਗਏ। ਕਥਿਤ ਤੌਰ ‘ਤੇ ਭੀੜ ਦੀ ਅਗਵਾਈ ਹਾਜੀ ਸ਼ਫੀਉੱਲਾ ਕਰ ਰਿਹਾ ਸੀ।

ਵੀਰਵਾਰ ਸ਼ਾਮ ਲਗਭਗ 7 ਵਜੇ 200 ਤੋਂ ਵੱਧ ਲੋਕ ਮੰਦਰ ਵਿੱਚ ਜ਼ਬਰਦਸਤੀ ਦਾਖ਼ਲ ਹੋਏ ਤੇ ਭੰਨ-ਤੋੜ ਸ਼ੁਰੂ ਕਰ ਦਿੱਤੀ। ਇਹੀ ਨਹੀਂ ਭੀੜ ਨੇ ਮੰਦਰ ਵਿੱਚ ਲੁੱਟ-ਖੋਹ ਵੀ ਕੀਤੀ। ਇਸ ਦੌਰਾਨ ਮੰਦਰ ਵਿੱਚ ਮੌਜੂਦ ਕੁਝ ਲੋਕਾਂ ਨਾਲ ਮਾਰਕੁੱਟ ਵੀ ਕੀਤੀ ਗਈ, ਜਿਸ ਨਾਲ ਉਹ ਜ਼ਖਮੀ ਹੋ ਗਏ।

ਇਸ ਘਟਨਾ ਵਿੱਚ ਤਿੰਨ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸਕਾਨ ਮੰਦਰ ਕੋਲਕਾਤਾ ਦੇ ਵਾਈਸ ਪ੍ਰੈਜ਼ੀਡੈਂਟ ਰਾਧਾਰਮਣ ਦਾਸ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਬੰਗਲਾਦੇਸ਼ ਦੀ ਸ਼ੇਖ ਹਸੀਨਾ ਸਰਕਾਰ ਨੂੰ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕਰਨ ਤੇ ਦੇਸ਼ ਵਿੱਚ ਘੱਟਗਿਣਤੀ ਹਿੰਦੂਆਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment