Home / ਸਿਆਸਤ / ਨੀਟੂ ਸ਼ਟਰਾਂਵਾਲੇ ਨੂੰ ਪਈਆਂ 5 ਵੋਟਾਂ ਦਾ ਵੱਡਾ ਸੱਚ ਆਇਆ ਸਾਹਮਣੇ, ਚੋਣ ਕਮਿਸ਼ਨ ਨੇ ਕਰਤਾ ਵੱਡਾ ਖੁਲਾਸਾ..

ਨੀਟੂ ਸ਼ਟਰਾਂਵਾਲੇ ਨੂੰ ਪਈਆਂ 5 ਵੋਟਾਂ ਦਾ ਵੱਡਾ ਸੱਚ ਆਇਆ ਸਾਹਮਣੇ, ਚੋਣ ਕਮਿਸ਼ਨ ਨੇ ਕਰਤਾ ਵੱਡਾ ਖੁਲਾਸਾ..

 ਜਲੰਧਰ : ਜਲੰਧਰ ਦੇ ਜਿਸ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲੇ ਨੇ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਹ ਕਹਿ ਕੇ ਰੋ ਰੋ ਆਪਣਾ ਬੁਰਾ ਹਾਲ ਕਰ ਲਿਆ ਸੀ, ਕਿ ਉਸ ਦੇ ਪਰਿਵਾਰ ਦੀਆਂ 9 ਵੋਟਾਂ ਹਨ, ਤੇ ਗਿਣਤੀ ‘ਚ ਉਸ ਨੂੰ ਸਿਰਫ 5 ਵੋਟਾਂ ਹੀ ਨਿੱਕਲੀਆਂ ਹਨ, ਉਸ ਸਬੰਧੀ ਚੋਣ ਕਮਿਸ਼ਨ ਨੇ ਆਪਣੀ ਵੈੱਬਸਾਇਟ ‘ਤੇ ਨਤੀਜੇ ਪਾ ਕੇ ਵੱਡਾ ਖੁਲਾਸਾ ਕਰ ਦਿੱਤਾ ਹੈ। ਇਨ੍ਹਾਂ ਨਤੀਜਿਆਂ ਵਿੱਚ ਇਹ ਸਾਫ ਹੋ ਗਿਆ ਹੈ, ਕਿ ਨੀਟੂ ਸ਼ਟਰਾਵਾਲੇ ਨੂੰ ਸਿਰਫ 5 ਵੋਟਾਂ ਨਹੀਂ, ਬਲਕਿ 856 ਵੋਟਾਂ ਪਈਆਂ ਸਨ, ਤੇ ਜਿਹੜੇ ਲੋਕਾਂ ਨੇ ਮਾਤਾ ਚਿੰਤਪੁਰਨੀ ਦੀ ਸਹੁੰ ਖਾ ਕੇ ਨੀਟੂ ਸ਼ਟਰਾਂਵਾਲੇ ਨੂੰ ਵੋਟਾਂ ਪਾਉਣ ਦਾ ਵਾਅਦਾ ਕੀਤਾ ਸੀ, ਉਨ੍ਹਾਂ ਨੇ ਆਪਣਾ ਵਾਅਦਾ ਸ਼ਤ ਪ੍ਰਤੀਸ਼ਤ ਨਿਭਾਇਆ ਹੈ।

ਦੱਸ ਦਈਏ ਕਿ ਇਸ ਉਮੀਦਵਾਰ ਨੂੰ ਮੌਜੂਦਾ ਚੋਣਾਂ ਦੇ ਨਤੀਜੇ ਦੇਖ ਕੇ ਇਸ ਗੱਲ ਦਾ ਬੜਾ ਡੂੰਘਾ ਸਦਮਾਂ ਲੱਗਿਆ ਸੀ, ਕਿ ਉਸ ਦੇ ਪਰਿਵਾਰ ਦੀਆਂ ਕੁੱਲ 9 ਵੋਟਾਂ ਸਨ, ਤੇ ਵੋਟਾਂ ਦੀ ਗਿਣਤੀ ਵੇਲੇ ਪਤਾ ਲੱਗਾ ਸੀ, ਕਿ ਉਨ੍ਹਾਂ ਨੂੰ ਕੁੱਲ 5 ਵੋਟਾਂ ਪਈਆਂ ਹਨ ਆਪਣੇ ਦੋਨਾਂ ਹੱਥਾਂ ਵਿੱਚ ਮੂੰਹ ਨੂੰ ਲਕੋਂਦਿਆਂ ਨੀਟੂ ਸ਼ਟਰਾਂਵਾਲੇ ਨੇ ਕਿਹਾ ਸੀ, ਕਿ ਸਾਰੇ ਚੋਰ ਹਨ ਮੈਂ ਅੱਜ ਤੋਂ ਬਾਅਦ ਚੋਣ ਨਹੀਂ ਲੜਾਂਗਾ ਕਿਉਂਕਿ ਇਸ ਚੋਣ ਪ੍ਰਕਿਰਿਆ ਦੌਰਾਨ ਮੇਰੇ ਨਾਲ ਬੇਈਮਾਨੀ ਕੀਤੀ ਗਈ ਹੈ

ਇਸ ਦੌਰਾਨ ਨੀਟੂ ਸ਼ਟਰਾਂਵਾਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਸੀ, ਕਿ ਉਨ੍ਹਾਂ ਦੇ ਮੁਹੱਲੇ ਵਾਲਿਆਂ ਨੇ ਚਿੰਤਪੁਰਨੀ ਮਾਤਾ ਦੀ ਕਸਮ ਖਾ ਕੇ ਉਨ੍ਹਾਂ (ਨੀਟੂ ਸ਼ਟਰਾਂਵਾਲੇ) ਨੂੰ ਵੋਟਾਂ ਪਾਈਆਂ ਸਨ ਉਨ੍ਹਾਂ ਦਾ ਦੋਸ਼ ਸੀ, ਕਿ ਇਹ ਤਾਂ ਈਵੀਐਮ ਮਸ਼ੀਨਾ ਵਿੱਚ ਬੇਈਮਾਨੀ ਕੀਤੀ ਗਈ ਹੈ ਨੀਟੂ ਸ਼ਟਰਾਂਵਾਲੇ ਨੇ ਇਸ ਚੋਣ ਪ੍ਰਕਿਰਿਆ ‘ਤੇ ਨਫ਼ਰਤ ਨਾਲ ਮੂੰਹ ਬਣਾਉਦਿਂਆਂ ਕਿਹਾ ਸੀ, ਕਿ ਉਸ ਨੇ ਬੜੀ ਮਜ਼ਬੂਰੀ ਨਾਲ ਇਹ ਚੋਣ ਲੜੀ ਸੀ, ਪਰ ਇਸ ਚੋਣ ਵਿੱਚ ਬੇਈਮਾਨੀ ਕੀਤੀ ਗਈ ਹੈ ਲਿਹਾਜਾ ਹੁਣ ਉਹ ਭਵਿੱਖ ਵਿੱਚ ਕਦੀ ਚੋਣ ਨਹੀਂ ਲੜਣਗੇ ਨੀਟੂ ਨੇ ਇੱਥੋਂ ਤੱਕ ਕਹਿ ਦਿੱਤਾ ਸੀ, ਕਿ ਚੋਣਾਂ ਦੇ ਇਹ ਨਤੀਜੇ ਦੇਖ ਕੇ ਉਨ੍ਹਾਂ ਦਾ ਹੌਂਸਲਾ ਟੁੱਟ ਚੁੱਕਿਆ ਹੈ, ਕਿਉਂਕਿ ਉਨ੍ਹਾਂ ਨੂੰ ਇੰਨੀਆਂ ਵੋਟਾਂ ਪਈਆਂ ਹਨ ਨੀਟੂ ਸ਼ਟਰਾਂਵਾਲੇ ਨੂੰ ਇਸ ਗੱਲ ਦਾ ਦੁੱਖ ਸੀ ਤੇ ਉਨ੍ਹਾਂ ਭੜਾਸ ਕੱਢਦਿਆਂ ਵੋਟਾਂ ਪਾਉਣ ਜਾਂਦੇ ਲੋਕਾਂ ਨੂੰ ਵੀ ਚੋਰ ਕਹਿ ਦਿੱਤਾ ਸੀ, ਤੇ ਆਪਣੀ ਉਂਗਲੀ ‘ਤੇ ਲੱਗੇ ਵੋਟ ਪਾਉਣ ਦੇ ਨਿਸ਼ਾਨ ਨੂੰ ਵਿਖਾਉਂਦਿਆਂ ਉਨ੍ਹਾਂ ਕਿਹਾ ਸੀ ਕਿ ਸ਼ਾਇਦ ਇਸੇ ਲਈ ਚੋਣ ਕਮਿਸ਼ਨ ਵੋਟ ਪਾਉਣ ਲੱਗਿਆਂ ਸਾਡੀ ਉਂਗਲੀ ‘ਤੇ ਨਿਸ਼ਾਨ ਲਾਉਦਾ ਹੈ, ਤਾਂ ਕਿ ਲੋਕ ਬੇਈਮਾਨੀ ਕਰਕੇ ਇੱਕ ਤੋਂ ਵੱਧ ਵੋਟ ਨਾ ਪਾ ਸਕਣ ਉਨ੍ਹਾਂ ਸਵਾਲ ਕੀਤਾ ਸੀ, ਕਿ ਇਸ ਸਿਸਟਮ ਨੂੰ ਬੇਈਮਾਨ ਅਤੇ ਚੋਰ ਨਹੀਂ ਕਹਾਂਗੇ ਤਾਂ ਹੋਰ ਕੀ ਹੈ?

ਜਿਕਰਯੋਗ ਹੈ, ਕਿ 35 ਸਾਲਾ ਨੀਟੂ ਸ਼ਟਰਾਂਵਾਲਾ ਪੇਸ਼ੇ ਤੋਂ ਸ਼ਟਰ ਠੀਕ ਕਰਨ ਦਾ ਕੰਮ ਕਰਦਾ ਹੈ ਤੇ ਉਸ ਦੀ ਮਹੀਨਾਵਾਰ ਆਮਦਨ 10  ਤੋਂ 12 ਹਜ਼ਾਰ ਰੁਪਏ ਹੈ ਨੀਟੂ ਦੇ ਚਾਰ ਬੱਚੇ ਹਨ ਜਿਨ੍ਹਾਂ ਵਿੱਚ ਦੋ ਕੁੜੀਆਂ ਤੇ ਦੋ ਮੁੰਡੇ ਸ਼ਾਮਲ ਹਨ ਇਹ ਚੋਣ ਲੜਨ ਲਈ ਨੀਟੂ ਨੇ ਆਪਣੀ ਚਲਦੀ ਦੁਕਾਨ ਬੰਦ ਕਰ ਲਈ ਸੀ ਤੇ ਉਸ ਦਾ ਕਹਿਣਾ ਸੀ ਕਿ ਜੇਕਰ ਗਰੀਬ ਆਪਣੇ ਵਰਗੇ ਗਰੀਬਾਂ ਦੇ ਹੱਕ ਵਿੱਚ ਨਹੀਂ ਖਲੋਵੇਗਾ ਤਾਂ ਕੋਈ ਵੀ ਗਰੀਬਾਂ ਦੇ ਹੱਕ ਵਿੱਚ ਮਦਦ ਲਈ ਨਹੀਂ ਆਵੇਗਾ ਇਸ ਲਈ ਉਸ ਨੇ ਇਹ ਚੋਣ ਲੜਨ ਦਾ ਫੈਸਲਾ ਲਿਆ ਸੀ ਸ਼ਾਇਦ ਇਸੇ ਲਈ ਇਹ ਚੋਣ ਨਤੀਜੇ ਦੇਖ ਕੇ ਨੀਟੂ ਸ਼ਟਰਾਂਵਾਲਾ ਭੁੱਬਾਂ ਮਾਰ ਮਾਰ ਕੇ ਰੋਇਆ ਸੀ ਚਲੋ ਚੋਣ ਕਮਿਸ਼ਨ ਵੱਲੋਂ ਦੂਰ ਕੀਤੇ ਗਏ ਉਸ ਭੁਲੇਖੇ ਤੋਂ ਬਾਅਦ ਘੱਟੋ ਘੱਟ ਹੁਣ ਇੱਕ ਬੰਦਾ ਤਾਂ ਇਹ ਕਹਿਣੋ ਗੁਰੇਜ਼ ਕਰੇਗਾ ਕਿ ਕੌਣ ਪੁੱਛਦਾ ਹੈ ਜਨਾਬ? ਇੱਥੇ ਤਾਂ ਸੋਚ ਇਹ ਹੈ,ਕਿ ਜਿੱਥੇ ਕਰੋੜਾਂ ਰੋਂਦੇ ਨੇ ਉੱਥੇ ਇੱਕ ਹੋਰ ਸਹੀ

Check Also

ਝੂਠਾ ਪੁਲਿਸ ਮੁਕਾਬਲਾ ਕੇਸ ‘ਚ ਪੈ ਗਿਆ ਰੌਲਾ? ਕੈਪਟਨ ਦੇ ਸੁਰੱਖਿਆ ਸਲਾਹਕਾਰ ਖ਼ੂਬੀ ਰਾਮ ਬਾਰੇ ਸੀਬੀਆਈ ਨੇ ਦਾਇਰ ਕਰ ਤਾ ਅਜਿਹਾ ਜਵਾਬ, ਕਿ ਅਦਾਲਤ ‘ਚ ਛਾ ਗਈ ਚੁੱਪੀ! ..

ਮੁਹਾਲੀ : ਸੀਬੀਆਈ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ …

Leave a Reply

Your email address will not be published. Required fields are marked *