ਪੰਜਾਬ ‘ਚ ਠੰਢ ਦਾ ਜ਼ੀਰੋ ਡਿਗਰੀ ਟਾਰਚਰ: 16 ਸਾਲ ਬਾਅਦ – 0.1 ਤੱਕ ਡਿੱਗਿਆ ਪਾਰਾ

TeamGlobalPunjab
1 Min Read

ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਵਿੱਚ ਸੀਜ਼ਨ ਦਾ ਪਹਿਲਾ ਜ਼ੀਰੋ ਡਿਗਰੀ ਰਿਕਾਰਡ ਕੀਤਾ ਗਿਆ। ਹੁਸ਼ਿਆਰਪੁਰ ਵਿੱਚ ਠੰਡੀਆਂ ਹਵਾਵਾਂ ਅਤੇ ਕੋਹਰੇ ਦੇ ਚਲਦਿਆਂ ਪਾਰਾ -0 . 1 ਡਿਗਰੀ ਤੱਕ ਡਿੱਗ ਗਿਆ।

ਫਰੀਦਕੋਟ ਜ਼ਿਲ੍ਹੇ ਵਿੱਚ ਵੀ ਹੇਠਲਾ ਤਾਪਮਾਨ 0.7 ਡਿਗਰੀ ਰਿਕਾਰਡ ਕੀਤਾ ਗਿਆ। ਇਸ ਤੋਂ ਪਹਿਲਾਂ ਦਸੰਬਰ 2015 ਵਿੱਚ ਵੱਧ ਤੋਂ ਵੱਧ ਪਾਰਾ 8 ਡਿਗਰੀ ਰਿਹਾ ਸੀ।

ਸੋਮਵਾਰ ਨੂੰ ਉਹ ਰਿਕਾਰਡ ਵੀ ਟੁੱਟ ਗਿਆ। ਇੱਥੇ ਵਧ ਤੋਂ ਵੱਧ ਤਾਪਮਾਨ 7.5 ਡਿਗਰੀ ਰਿਹਾ। ਬਰਫੀਲੀ ਹਵਾਵਾਂ ਦੀ ਮਾਰ ਅਤੇ ਧੁੰਧ ਦੇ ਕਾਰਨ ਹੋਏ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ। ਠੰਡ ਦੇ ਕਾਰਨ ਜਲੰਧਰ, ਲੁਧਿਆਣਾ ਵਿੱਚ ਦੋ-ਦੋ ਅਤੇ ਮੋਗਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਫਿਰੋਜਜ਼ਪੁਰ, ਲੁਧਿਆਣਾ ਅਤੇ ਮਮਦੋਟ ਵਿੱਚ ਧੁੰਧ ਦੇ ਕਾਰਨ ਹੋਏ ਵੱਖ-ਵੱਖ ਹਾਦਸਿਆਂ ਵਿੱਚ 7 ਦੀ ਮੌਤ ਹੋਈ ਹੈ।

ਚੰਡੀਗੜ੍ਹ ਤੇ ਪਟਿਆਲਾ ਵਿੱਚ ਸੋਮਵਾਰ ਨੂੰ ਧੁੱਪ ਨਿਕਲਣ ਨਾਲ ਦਿਨ ਵਿੱਚ ਕੁੱਝ ਰਾਹਤ ਮਿਲੀ ਪਰ ਰਾਤ ਬਹੁਤ ਠੰਡੀ ਰਹੀ ਤੇ ਹੇਠਲਾ ਪਾਰਿਆ 3.5 ਡਿਗਰੀ ਰਿਹਾ।

- Advertisement -

Share this Article
Leave a comment