ਨਸ਼ੇ ਕਾਰਨ ਹੋਈ ਮੌਤ ਤਾਂ ਇਲਾਕੇ ਦੇ ਐਸਐਚਓ ਦੀ ਖੈਰ ਨਹੀਂ, ਮੁਅੱਤਲ ਕੀਤੇ ਜਾਣ ਦੇ ਨਾਲ ਨਾਲ ਹੋਵੇਗੀ ਵੱਡੀ ਕਾਰਵਾਈ

TeamGlobalPunjab
2 Min Read

ਚੰਡੀਗੜ੍ਹ : ਸੂਬੇ ਅੰਦਰ ਵੱਧਦੇ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਅਤੇ ਪੁਲਿਸ ਵਾਲਿਆਂ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੀਆਂ ਖ਼ਬਰਾਂ ਨੇ ਕੈਪਟਨ ਸਰਕਾਰ ਨੂੰ ਸਖਤ ਕਦਮ ਚੁੱਕਣ ‘ਤੇ ਮਜਬੂਰ ਕਰ ਦਿੱਤਾ ਹੈ। ਇਸ ਸਭ ‘ਤੇ ਕਾਬੁ ਪਾਉਣ ਲਈ ਸੂਬਾ ਸਰਕਾਰ ਨੇ ਹੁਣ ਨੀਤੀ ਵਿੱਚ ਬਦਲਾਅ ਲਿਆਂਦਾ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਹੁਣ ਜਿਸ ਥਾਣੇ ਦੇ ਇਲਾਕੇ ਅੰਦਰ ਕਿਸੇ ਵਿਅਕਤੀ ਦੀ ਨਸ਼ੇ ਨਾਲ ਮੌਤ ਹੋਈ , ਜਾਂ ਉਸ ਇਲਾਕੇ ਅੰਦਰ ਨਸ਼ੇ ਦੀ ਵਿਕਰੀ ਨਾ ਘਟੀ ਤੇ ਨਸ਼ੇੜੀ ਉਸੇ ਤਰ੍ਹਾਂ ਮਿਲਦੇ ਰਹੇ ਜਿਸ ਤਰ੍ਹਾਂ ਪਹਿਲਾਂ ਸਨ ਤਾਂ ਉਸ ਇਲਾਕੇ ਦੇ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਇਸ ਵਾਰ ਸਿਰਫ ਗੱਲੀਂ ਬਾਤੀਂ ਨਹੀਂ ਬਲਕਿ ਸਰਕਾਰ ਨੇ 22 ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਫੋਨ ਕਰਕੇ ਵੀ ਸਖਤ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਖ਼ਬਰ ਹੈ ਕਿ ਜਿੱਥੇ ਇੱਕ ਪਾਸੇ ਨਸ਼ਿਆਂ ਕਾਰਨ ਇਲਾਕੇ ਦੇ ਥਾਣਾ ਮੁਖੀਆਂ ‘ਤੇ ਇਸ ਕਾਰਵਾਈ ਦੀ ਵੱਡੀ ਗਾਜ਼ ਡਿੱਗੇਗੀ, ਉੱਥੇ ਹੁਣ ਨਸ਼ੇੜੀਆਂ ਨੂੰ ਪੀੜਤ ਮੰਨ ਕੇ ਸਰਕਾਰ ਵੱਲੋਂ ਨਸ਼ੇੜੀ ਫੜੇ ਜਾਣ ‘ਤੇ ਉਸ ਖਿਲਾਫ ਹੁਣ ਕੇਸ ਦਰਜ਼ ਨਾ ਕਰਕੇ , ਨਸ਼ੇੜੀਆਂ ਦਾ ਇਲਾਜ ਕਰਵਾਏ ਜਾਣ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਦਫਤਰ ਤੋਂ ਮਿਲੇ ਹੁਕਮਾਂ ਕਿਹਾ ਗਿਆ ਹੈ ਕਿ ਹਰ ਉਹ ਕੋਸ਼ਿਸ ਕੀਤੀ ਜਾਵੇ ਜਿਸ ਨਾਲ ਸੂਬੇ ‘ਚੋਂ ਨਸ਼ਾ ਖਤਮ ਕੀਤਾ ਜਾ ਸਕੇ। ਲਿਹਾਜਾ ਇਸ ਲਈ ਪਿੰਡ ਅਤੇ ਮੁਹੱਲਾ ਪੱਧਰ ‘ਤੇ ਵੀ ਪੁਲਿਸ ਵਾਲਿਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ।

ਇੱਥੇ ਹੀ ਬੱਸ ਨਹੀਂ ਮੁੱਖ ਮੰਤਰੀ ਦਫਤਰ ਵੱਲੋਂ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਡਿਪਟੀ ਕਮਿਸ਼ਨਰ ਜਿਲ੍ਹੇ ਦੇ ਹਰ ਪਿੰਡ ਦੀ ਅਬਾਦੀ ਅਤੇ ਉੱਥੇ ਕਿੰਨੇ ਨਸ਼ੇੜੀ ਹਨ ਇਸ ਗੱਲ ਦਾ ਵੀ ਲੇਖਾ ਜੋਖਾ ਰੱਖਣ ਦੇ ਨਾਲ ਨਾਲ ਨਸ਼ੇੜੀਆਂ ਦਾ ਇਲਾਜ਼ ਕਰਵਾਏ ਜਾਣ ਦੇ ਪ੍ਰਬੰਧ ਵੀ ਕਰਵਾਉਣ, ਕਿਉਂਕਿ ਹੁਣ ਤੋਂ ਬਾਅਦ ਇਹ ਸਭ ਡਿਪਟੀ ਕਮਿਸ਼ਨਰਾਂ ਦੀ ਜਿੰਮੇਵਾਰੀ ਹੋਵੇਗੀ।

Share this Article
Leave a comment