ਨਵੀਂ ਦਿੱਲੀ : ਧੋਨੀ ਨੇ ਇਕ ਵਾਰ ਫਿਰ ਆਪਣੀ ਫੁਰਤੀ ਦਾ ਨਜ਼ਾਰਾ ਦਿਖਾਇਆ ਅਤੇ ਖਤਰਨਾਕ ਦਿਸ ਰਹੇ ਜਿੰਮੀ ਨਿਸ਼ਮ ਨੂੰ ਰਨ ਆਊਟ ਕਰ ਕੇ ਪਵੇਲੀਅਨ ਦਾ ਰਾਹ ਦਿਖਾ ਦਿੱਤਾ। ਜੇਮਸ ਨੀਸ਼ਮ ਨੇ 44 ਦੌੜਾਂ ਦਾ ਪਾਰੀ ਖੇਡੀ। ਇਸ ਤਰ੍ਹਾਂ ਕੀਵੀ ਟੀਮ ਨੂੰ ਜਿੰਮੀ ਨਿਸ਼ਮ ਦੇ ਰੂਪ ‘ਚ 7ਵਾਂ ਝਟਕਾ ਧੋਨੀ ਹੱਥੋਂ ਮਿਲਿਆ। ਦਸ ਦਈਏ ਕਿ ਕੇਦਰਾ ਜਾਧਵ ਦੀ ਗੇਂਦ ਜਿੰਮੀ ਨਿਸ਼ਮ ਦੇ ਪੈਡ ‘ਤੇ ਲੱਗੀ ਜਿਸ ਤੋਂ ਬਾਅਦ ਧੋਨੀ ਅਤੇ ਕੇਦਾਰ ਜਾਧਵ ਨੇ ਐਲ. ਬੀ. ਡਬਲਿਊ. ਦੀ ਅਪੀਲ ਕੀਤੀ।
https://twitter.com/IamDineshKM/status/1092240705978658816
ਉੱਥੇ ਹੀ ਜੇਮਸ ਨਿਸ਼ਮ ਆਪਣੀ ਕ੍ਰੀਜ਼ ਤੋਂ ਬਾਹਰ ਨਿਕਲ ਗਏ ਪਰ ਚਲਾਕ ਧੋਨੀ ਦੀ ਫੁਰਤੀ ਤੋਂ ਨਹੀਂ ਬਚ ਸਕੇ। ਧੋਨੀ ਨੇ ਗੇਂਦ ਨੂੰ ਝਟਕੇ ਨਾਲ ਚੁੱਕ ਕੇ ਸਟੰਪ ‘ਤੇ ਮਾਰ ਦਿੱਤੀ। ਜੇਮਸ ਨਿਸ਼ਮ ਆਪਣੀ ਇਸ ਗਲਤੀ ਤੋਂ ਸ਼ਰਮਿੰਦਾ ਹੋ ਕੇ ਪਵੇਲੀਅਨ ਪਰਤ ਗਏ। ਧੋਨੀ ਨੇ ਇਕ ਵਾਰ ਫਿਰ ਦਸ ਦਿੱਤਾ ਕਿ ਕਿਉਂ ਉਸ ਨੂੰ ਕ੍ਰਿਕਟ ਦਾ ਸਭ ਤੋਂ ਸਮਝਦਾਰ ਅਤੇ ਚਲਾਕ ਖਿਡਾਰੀ ਮੰਨਿਆ ਜਾਂਦਾ ਹੈ।