ਕ੍ਰਿਕਟ : ਅੱਜ ਭਿੜਨਗੀਆਂ ਭਾਰਤ ਅਤੇ ਵੈਸਟਇੰਡੀਜ ਦੀਆਂ ਟੀਮਾਂ  

TeamGlobalPunjab
2 Min Read

ਟੀ -20 ਸੀਰੀਜ਼ ਵਿਚ 2-1 ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਦਾ ਮੁਕਾਬਲਾ ਹੁਣ ਤਿੰਨ ਮੈਚਾਂ ਦੀ ਇੱਕ ਦਿਨਾਂ ਲੜੀ ਵਿੱਚ ਵੈਸਟਇੰਡੀਜ਼ ਨਾਲ ਹੋਵੇਗਾ। ਇਹ  ਮੈਚ ਅੱਜ ਯਾਨੀ ਐਤਵਾਰ ਨੂੰ ਚੇਨਈ ਦੇ ਮੈਦਾਨ ‘ਤੇ ਖੇਡਿਆ ਜਾਵੇਗਾ।

ਜਾਣਕਾਰੀ ਮੁਤਾਬਿਕ ਸ਼ਿਖਰ ਧਵਨ ਅਤੇ ਭੁਵਨੇਸ਼ਵਰ ਕੁਮਾਰ ਨੂੰ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਮਯੰਕ ਅਗਰਵਾਲ ਅਤੇ ਸ਼ਾਰਦੂਲ ਠਾਕੁਰ ਨੂੰ ਦਿੱਤੀ ਗਈ ਹੈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਹ ਚਰਚਾ ਹੈ ਕਿ ਵਿਰਾਟ ਕੋਹਲੀ ਤਿੰਨੋਂ ਸਪਿਨਰਾਂ ਨੂੰ ਇੱਥੇ ਮੌਕਾ ਦੇਣਗੇ।

ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਵੈਸਟਇੰਡੀਜ਼ ਦੀ ਟੀਮ ਪਿਛਲੇ ਕੁਝ ਸਮੇਂ ਤੋਂ ਵਨਡੇ ਮੈਚਾਂ ਵਿੱਚ ਅਸਫਲ ਰਹੀ ਹੈ। ਉਸ ਨੇ ਅਗਸਤ 2014 ਤੋਂ ਬਾਅਦ ਪਿਛਲੀ 16 ਦੋਹਰੀਆਂ ਲੜੀਆਂ ਵਿਚੋਂ ਇਕ ‘ਚ ਵੀ ਜਿੱਤ ਹਾਸਲ ਨਹੀਂ ਕੀਤੀ। ਹਾਲਾਂਕਿ ਉਸ ਨੇ ਸਿੱਧੇ ਤੌਰ ‘ਤੇ ਅਫਗਾਨਿਸਤਾਨ ਖਿਲਾਫ 3-0 ਨਾਲ ਜਿੱਤ ਪ੍ਰਾਪਤ ਕੀਤੀ, ਪਰ ਭਾਰਤੀ ਟੀਮ ਅਤੇ ਅਫਗਾਨਿਸਤਾਨ ਟੀਮ ਦੀ ਆਪਸੀ ਤੁਲਨਾ ਨਹੀਂ ਕੀਤੀ ਜਾ ਸਕਦੀ।

ਭਾਰਤ ਨੇ ਪਿਛਲੀ ਵਾਰ ਵੈਸਟਇੰਡੀਜ਼ ਖ਼ਿਲਾਫ਼ ਖੇਡਦਿਆਂ ਇੱਕ ਦਿਨਾਂ ਮੈਚਾਂ ਦੀ ਲੜੀ ਵਿੱਚ 2-0 ਨਾਲ ਜਿੱਤ ਹਾਸਲ ਕੀਤੀ ਸੀ। ਇਸ ਮੈਚ ਵਿੱਚ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਕੇਦਾਰ ਜਾਧਵ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ ਅਤੇ ਮੁਹੰਮਦ ਸ਼ਮੀ ਸ਼ਾਮਲ ਹਨ।

Share This Article
Leave a Comment