Home / ਸੰਸਾਰ / ਦੁਨੀਆ ਦੇ ਸਭ ਤੋਂ ਵੱਡੇ ਸੀਰੀਅਲ ਕਿੱਲਰ ਨੇ ਟੀਕੇ ਲਗਾ ਕੇ ਲਈ 300 ਮਰੀਜ਼ਾਂ ਦੀ ਜਾਨ

ਦੁਨੀਆ ਦੇ ਸਭ ਤੋਂ ਵੱਡੇ ਸੀਰੀਅਲ ਕਿੱਲਰ ਨੇ ਟੀਕੇ ਲਗਾ ਕੇ ਲਈ 300 ਮਰੀਜ਼ਾਂ ਦੀ ਜਾਨ

ਬਰਲਿਨ: ਜਰਮਨੀ ਦੇ ਡੇਲਮੇਨਹੋਸਰਟ ਹਸਪਤਾਲ ਦਾ ਇਕ ਅਜਿਹਾ ਮਾਮਲਾ ਸਾਹਮਣੇ ਅਇਆ ਹੈ ਜਿਸਨੂੰ ਜਾਣ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ। ਇੱਥੇ ਇਕ ਨੀਲਸ ਹੋਗੇਲ ਨਾਮ ਦੇ ਪੁਰਸ਼ ਨਰਸ ‘ਤੇ ਦਵਾਈ ਅਤੇ ਟੀਕੇ ਲਗਾ ਕੇ 300 ਤੋਂ ਵੱਧ ਮਰੀਜ਼ਾਂ ਦੀ ਜਾਨ ਲੈਣ ਦਾ ਦੋਸ਼ ਹੈਤੇ ਇਸ ਨੂੰ ਦੇਸ਼ ਤੇ ਦੁਨੀਆ ਦਾ ਸਭ ਤੋਂ ਵੱਡਾ ਸੀਰੀਅਲ ਕਿਲਰ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਨੀਲਸ ਹਸਪਤਾਲ ਦੇ ਆਈ.ਸੀ.ਯੂ. ਵਿਚ ਇਕ ਨਰਸ ਰੈਫਰੈਂਸ ਸਮੇਤ ਆਇਆ ਸੀ। ਉਸ ਨੂੰ ਓਲਡਨਬਰਗ ਸ਼ਹਿਰ ਦੇ ਹਸਪਤਾਲ ਵਿਚ ਨੌਕਰੀ ‘ਤੇ ਰੱਖ ਲਿਆ ਗਿਆ। ਨੀਲਸ ‘ਤੇ ਹਸਪਤਾਲ ਪ੍ਰਸ਼ਾਸਨ ਨੂੰ ਉਦੋਂ ਸ਼ੱਕ ਹੋਇਆ ਜਦੋਂ ਉਸ ਦੀ ਨਿਗਰਾਨੀ ਵਿਚ ਮਰੀਜ਼ਾਂ ਦੀ ਮੌਤ ਹੋਣ ਲੱਗੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਬੀਤੇ 5 ਸਾਲਾਂ ਵਿਚ ਉਸ ਦੀ ਦੇਖਭਾਲ ਵਿਚ 300 ਮਰੀਜ਼ਾਂ ਦੀ ਮੌਤ ਹੋਈ ਹੈ ਜਿਸ ਦੀ ਸ਼ੁਰੂਆਤ ਸਾਲ 2000 ਵਿਚ ਹੋਈ ਸੀ। ਉਸ ਵਿਰੁੱਧ ਜਾਂਚ ਪੂਰੀ ਕਰਨ ਵਿਚ ਅਧਿਕਾਰੀਆਂ ਨੂੰ ਇਕ ਦਹਾਕੇ ਤੋਂ ਜ਼ਿਆਦਾ ਦਾ ਸਮਾਂ ਲੱਗਾ। ਅਧਿਕਾਰੀਆਂ ਨੇ ਜਰਮਨੀ, ਪੋਲੈਂਡ ਅਤੇ ਤੁਰਕੀ ਤੋਂ 130 ਲਾਸ਼ਾਂ ਬਰਾਮਦ ਕੀਤੀਆਂ ਹਨ। ਭਾਵੇਂਕਿ ਕਤਲ ਦੇ ਪਿੱਛੇ ਦਾ ਉਦੇਸ਼ ਪਤਾ ਨਹੀਂ ਚੱਲ ਸਕਿਆ। ਹੋਗੇਲ ਨੇ 43 ਲੋਕਾਂ ਨੂੰ ਮਾਰਨ ਦੀ ਗੱਲ ਸਵੀਕਾਰ ਕੀਤੀ ਹੈ। ਉਸ ਨੇ 52 ਹੋਰ ਨੂੰ ਮਾਰਨ ਦੀ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਹੈ। ਭਾਵੇਂਕਿ ਪੰਜ ਲੋਕਾਂ ਨੂੰ ਮਾਰਨ ਦੀ ਗੱਲ ਤੋਂ ਇਨਕਾਰ ਕੀਤਾ ਹੈ। ਨੀਲਸ ਕਾਫੀ ਲੰਬੇ ਸਮੇਂ ਤੋਂ ਅਜਿਹਾ ਕਰ ਰਿਹਾ ਸੀ। ਨੀਲਸ ਨੂੰ ਦੋ ਮਰੀਜ਼ਾਂ ਦੀ ਮੌਤ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਉਸ ‘ਤੇ 100 ਹੋਰ ਲੋਕਾਂ ਦੇ ਕੇਸਾਂ ਦਾ ਟ੍ਰਾਇਲ ਚੱਲ ਰਿਹਾ ਹੈ।

Check Also

ਯੂਐਨ ਮੁਖੀ ਗੁਟੇਰੇਜ਼ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਏ ਨਤਮਸਤਕ

ਲਾਹੌਰ: ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਮੰਗਲਵਾਰ ਨੂੰ ਪਾਕਿਸਤਾਨ ‘ਚ ਸਥਿਤ ਸ੍ਰੀ ਕਰਤਾਰਪੁਰ …

Leave a Reply

Your email address will not be published. Required fields are marked *