ਇਟਲੀ ਤੋਂ ਬਾਅਦ ਹੁਣ ਸਪੇਨ ‘ਚ 24 ਘੰਟੇ ਅੰਦਰ ਹੋਈਆਂ 738 ਮੌਤਾਂ

TeamGlobalPunjab
1 Min Read

ਨਿਊਜ਼ ਡੈਸਕ: ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਹੁਣ ਇਟਲੀ ਤੋਂ ਬਾਅਦ ਸਪੇਨ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਸਪੇਨ ਵਿਚ ਕੋਰੋਨਾ ਵਾਇਰਸ ਕਾਰਨ ਚੀਨ ਨਾਲੋਂ ਵਧੇਰੇ ਇੱਕ ਦਿਨ ‘ਚ 738 ਮੌਤਾਂ ਦਰਜ ਕੀਤੀਆਂ ਗਈਆਂ ਹਨ। ਜਿਸ ਕਾਰਨ ਸਪੇਨ ਦੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3434 ਤੱਕ ਪਹੁੰਚ ਗਈ ਹੈ।

ਸਪੇਨ ਦੂਜਾ ਦੇਸ਼ ਹੈ ਜਿਥੇ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਸਪੇਨ ਵਿੱਚ ਹੁਣ ਤੱਕ 47000 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਇਟਲੀ ਪਹਿਲਾਂ ਹੈ, ਜਿਥੇ ਕੋਰੋਨਾ ਵਾਇਰਸ ਕਾਰਨ 6800 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

ਇਸ ਤੋਂ ਇਲਾਵਾ ਇਟਲੀ ਵਿੱਚ ਹੁਣ ਤੱਕ 69 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। ਚੀਨ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਵਾਲਿਆਂ ਦੀ ਗਿਣਤੀ 81 ਹਜ਼ਾਰ ਤੋਂ ਵੱਧ ਹੈ ,ਇਸ ਦੇ ਨਾਲ ਹੀ ਚੀਨ ਵਿਚ ਕੋਰੋਨਾ ਵਾਇਰਸ ਕਾਰਨ 3200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ  ਹਾਲਾਂਕਿ, ਹੁਣ ਚੀਨ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਸੀਮਤ ਹਨ।

Share this Article
Leave a comment