Home / ਸਿੱਖ ਭਾਈਚਾਰਾ / ਤਾਂਤਰਿਕ ਸਿੱਧੀ ਹਾਸਲ ਕਰਨ ਲਈ ਆਹ ਦੇਖੋ ਬੰਦੇ ਨੇ 3 ਸਾਲ ਦੇ ਬੱਚੇ ਨਾਲ ਕੀ ਕੀਤਾ !

ਤਾਂਤਰਿਕ ਸਿੱਧੀ ਹਾਸਲ ਕਰਨ ਲਈ ਆਹ ਦੇਖੋ ਬੰਦੇ ਨੇ 3 ਸਾਲ ਦੇ ਬੱਚੇ ਨਾਲ ਕੀ ਕੀਤਾ !

ਅੰਮ੍ਰਿਤਸਰ : ਅਮ੍ਰਿਤਸਰ ‘ਚ ਬੀਤੇ ਕੱਲ੍ਹ ਐਤਵਾਰ ਨੂੰ ਇੱਕ ਸੁੱਨੇ ਘਰ ‘ਚ 3 ਸਾਲ ਦੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਪਤਾ ਲੱਗਿਆ ਹੈ ਕਿ ਇਹ ਬੱਚਾ ਸ਼ਨੀਵਾਰ ਨੂੰ ਘਰ ਤੋਂ ਲਾਪਤਾ ਹੋ ਗਿਆ ਸੀ। ਹੁਣ ਉਸ ਦੀ ਹੱਤਿਆ ਦਾ ਇਲਜ਼ਾਮ ਕਿਸੇ ਹੋਰ ‘ਤੇ ਨਹੀਂ ਬਲਕਿ ਘਰ ਦੇ ਸਕਿਊਰਿਟੀ ਗਾਰਡ ‘ਤੇ ਹੈ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਮਾਰਨ ਵਾਲਾ ਇਹ ਬੰਦਾ ਤਾਂਤਰਿਕ ਕਿਰਿਆ ਕਰਦਾ ਹੈ। ਇਸ ਤੋਂ ਬਾਅਦ ਜਦੋਂ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜਾਂਚ ਕੀਤੀ ਤਾਂ ਉਸ ਨੇ ਇਹ ਗੱਲ ਖੁਦ ਵੀ ਮੰਨ ਲਈ ਹੈ। ਮਾਮਲਾ ਅੰਮ੍ਰਿਤਸਰ ਦੇ ਪੰਡੋਰੀ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 3 ਸਾਲਾਂ ਦਾ ਪੁੱਤਰ ਤੇਜਪਾਲ ਸ਼ਨੀਵਾਰ ਦੁਪਿਹਰ ਕਰੀਬ 1 ਵਜੇ ਘਰ ਤੋਂ ਬਾਹਰ ਖੇਡਣ ਲਈ ਗਿਆ ਸੀ। ਇਸ ਤੋਂ ਕਾਫੀ ਸਮੇਂ ਬਾਅਦ ਜਦੋਂ ਉਹ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਕੀਤੀ ਗਈ, ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਬੀਤੇ ਕੱਲ੍ਹ ਖਾਲੀ ਪਏ ਇੱਕ ਘਰ ‘ਚ ਬੱਚੇ ਦੀ ਲਾਸ਼ ਪਈ ਹੋਣ ਦੀ ਗੱਲ ਸਾਰੇ ਇਲਾਕੇ ‘ਚ ਫੈਲ ਗਈ ਜਦੋਂ ਪਰਿਵਾਰ ਵੱਲੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ, ਕਿਉਂਕਿ ਇਹ ਲਾਸ਼ ਉਨ੍ਹਾਂ ਦੇ ਹੀ ਬੱਚੇ ਤੇਜਪਾਲ ਦੀ ਸੀ। ਸੁਰਜੀਤ ਸਿੰਘ ਦਾ ਦੋਸ਼ ਹੈ ਕਿ ਬੱਚੇ ਦਾ ਕਤਲ ਉਨ੍ਹਾਂ ਦੇ ਘਰ ਕੋਲ ਸਕਿਊਰਿਟੀ ਗਾਰਡ ਦੀ ਡਿਊਟੀ ਕਰਨ ਵਾਲੇ ਬਿੱਟੂ ਨਾਮ ਦੇ ਸਖ਼ਸ਼ ਨੇ ਕੀਤਾ ਹੈ। ਇਸ ਸਬੰਧ ਵਿੱਚ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬਿੱਟੂ ਕਾਲਾ ਜ਼ਾਦੂ ਕਰਦਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਬਿੱਟੂ ਨੇ ਆਪਣੀ ਤਾਂਤਰਿਕ ਵਿੱਦਿਆ ਨੂੰ ਸਫਲ ਕਰਨ ਲਈ ਹੀ ਬੱਚੇ ਦਾ ਕਤਲ ਕੀਤਾ ਹੈ। ਉੱਧਰ ਦੂਜੇ ਪਾਸੇ ਪੁਲਿਸ ਨੇ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਾਂਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਸ ਨੇ ਵੀ ਇਹ ਗੱਲ ਕਬੂਲ ਲਈ ਹੈ।  

Check Also

ਪੀ.ਏ. ਯੂ. ਵਿਚ ਫਲਾਂ ਬਾਰੇ 7ਵੀਂ ਵਿਚਾਰ-ਚਰਚਾ ਦਾ ਉਦਘਾਟਨ

ਲੁਧਿਆਣਾ: ਪੀ.ਏ. ਯੂ. ਦੇ ਫਲ ਵਿਗਿਆਨ ਵਿਭਾਗ ਵਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ …

Leave a Reply

Your email address will not be published. Required fields are marked *