Home / ਓਪੀਨੀਅਨ / ਢੀਂਡਸਾ ਅਤੇ ਹੋਰ ਧਿਰਾਂ ਬਾਦਲਾਂ ਵਿਰੁੱਧ ਲਕੀਰ ਖਿੱਚ ਕੇ ਲੜਾਈ ਦੀ ਤਿਆਰੀ ਵਿੱਚ

ਢੀਂਡਸਾ ਅਤੇ ਹੋਰ ਧਿਰਾਂ ਬਾਦਲਾਂ ਵਿਰੁੱਧ ਲਕੀਰ ਖਿੱਚ ਕੇ ਲੜਾਈ ਦੀ ਤਿਆਰੀ ਵਿੱਚ

ਜਗਤਾਰ ਸਿੰਘ ਸਿੱਧੂ

ਸੀਨੀਅਰ ਪੱਤਰਕਾਰ

ਲੜੀ ਜੋੜਨ ਲਈ ਪਿਛਲਾ ਆਰਟੀਕਲ ਪੜ੍ਹੋ (ਹੇਠ ਦਿੱਤਾ ਲਿੰਕ ਖੋਲ੍ਹੋ)

ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ, ਕਿੱਧਰ ਤੁਰ ਗਏ ਮੋਰਚਿਆਂ ਦੇ ਜਥੇਦਾਰ

ਚੰਡੀਗੜ੍ਹ : ਅਸਲ ਵਿੱਚ ਇਹ ਸਵਾਲ ਬਹੁਤ ਵੱਡਾ ਹੈ ਕਿ ਅਕਾਲੀ ਦਲ ਕੱਦਾਵਰ ਆਗੂਆਂ ਤੋਂ ਕਿਵੇਂ ਖਾਲੀ ਹੋ ਗਿਆ। ਸ਼੍ਰੋਮਣੀ  ਅਕਾਲੀ ਦਲ ਨੂੰ 100 ਸਾਲਾ ਸਥਾਪਨਾ ਦਿਵਸ ਦੇ ਮੌਕੇ ‘ਤੇ ਇਹ ਸਵਾਲ ਕਿਸੇ ਹੋਰ ਵੱਲੋਂ ਨਹੀਂ ਸਗੋਂ ਅਕਾਲੀ ਦਲ ਦੇ ਦਹਾਕਿਆਂ ਤੱਕ ਉੱਚੇ ਅਹੁਦਿਆਂ ‘ਤੇ ਰਹਿਣ ਵਾਲੇ ਅਤੇ ਕੁਰਬਾਨੀਆਂ ਕਰਨ ਵਾਲੇ ਕੱਦਵਾਰ ਅਕਾਲੀ ਆਗੂਆਂ ਵੱਲੋਂ ਉਠਾਏ ਜਾ ਰਹੇ ਹਨ। ਇਨ੍ਹਾਂ ਵਿੱਚ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਸੇਵਾ ਸਿੰਘ ਸੇਖਵਾਂ,ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਅਤੇ ਹੋਰ ਆਗੂ ਸ਼ਾਮਲ ਹਨ। ਦੂਜੇ ਪਾਸੇ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਬਾਦਲ ਪਰਿਵਾਰ ਦੇ ਬਚਾਅ ਵਿੱਚ ਆਉਂਦਿਆਂ ਬਾਦਲ ਪਰਿਵਾਰ ਦੀਆਂ ਕੁਰਬਾਨੀਆਂ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਇਹ ਕਿਹਾ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੀ ਨਰਾਜਗੀ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ। ਬਾਦਲਾਂ ਦੀ ਅਗਵਾਈ ਹੇਠਲੀ ਲੀਡਰਸ਼ਿਪ 14 ਦਸੰਬਰ ਨੂੰ ਅੰਮ੍ਰਿਤਸਰ ਵਿਖੇ 99ਵੇਂ ਸਥਾਪਨਾ ਦਿਵਸ ਮੌਕੇ ਅਕਾਲੀ ਦਲ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕੀਤੇ ਜਾ ਰਹੇ ਡੈਲੀਗੇਟ ਇਜਲਾਸ ਦੇ ਮੁਕਾਬਲੇ ਵਿੱਚ ਢੀਂਡਸਾ ਦੀ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਹੀ  ਕੀਤੇ ਜਾ ਰਹੇ ਵੱਖਰੇ ਸੰਮੇਲਨ ਨੂੰ ਗੈਰ ਸੰਜੀਦਗੀ ਦੇ ਰੂਪ ਵਿੱਚ ਪੇਸ਼ ਕਰ ਰਹੀ ਹੈ।

ਬਾਦਲਾਂ ਦੀ ਲੀਡਰਸ਼ਿੱਪ ਲਈ ਚਿੰਤਾ ਦਾ ਵਿਸ਼ਾ

ਪੰਥਕ ਹਲਕਿਆਂ ਅਨੁਸਾਰ ਸਚਾਈ ਇਹ ਹੈ ਕਿ ਢੀਂਡਸਾ ਨੇ ਅਕਾਲੀ ਦਲ ਨੂੰ ਬਾਦਲਾਂ ਦੇ ਕਬਜ਼ੇ ਵਿੱਚੋਂ ਛੁਡਵਾਉਣ ਲਈ ਲਕੀਰ ਖਿੱਚੀ ਹੈ। ਇਸ ਮੰਤਵ ਲਈ ਟਕਸਾਲੀ ਅਕਾਲੀ ਦਲ ਅਤੇ ਕੁਝ ਹੋਰ ਧਿਰਾਂ ਛੱਡ ਕੇ ਇੱਕ ਪਲੇਟ ਫਾਰਮ ‘ਤੇ ਆ ਰਹੀਆਂ ਹਨ। ਇਸ ਧਿਰ ਵੱਲੋਂ 14 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਕੀਤੇ ਜਾ ਰਹੇ ਸੰਮੇਲਨ ਵਿੱਚ ਪੰਥਕ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਬਾਦਲਾਂ ਦੀ ਲੀਡਰਸ਼ਿੱਪ ਵਿਰੁੱਧ ਠੋਸ ਫੈਸਲੇ ਲੈਣ ਦੀ ਸੰਭਾਵਨਾ ਹੈ। ਇਸ ਧਿਰ ਦੇ ਆਗੂਆਂ ਦਾ ਦਾ ਕਹਿਣਾ ਹੈ ਕਿ ਜੇਕਰ ਵੱਡੇ ਬਾਦਲ ਨੇ ਅੰਦੋਲਨਾਂ ਸਮੇਂ ਕੁਝ ਸਾਲ ਜੇਲ੍ਹ ਕੱਟੀ ਹੈ ਤਾਂ ਅਕਾਲੀ ਦਲ ਅੰਦਰ ਹਜ਼ਾਰਾਂ ਆਗੂ ਅਤੇ ਵਰਕਰ ਹਨ ਜਿੰਨਾਂਨੇ ਪਾਰਟੀ ਦੇ ਸੱਦੇ ‘ਤੇ ਜੇਲ੍ਹਾਂ ਕੱਟੀਆਂ ਅਤੇ ਕੁਰਬਾਨੀਆਂ ਕੀਤੀਆਂ ਅਤੇ ਅਕਾਲੀ ਦਲ ‘ਚ ਰੋਸ ਹੈ ਕਿ ਹੋਰਾਂ ਵਾਂਗ ਬਾਦਲ ਨੇ ਜੇਲ੍ਹ ਕੱਟੀ ਹੈ ਤਾਂ ਪਾਰਟੀ ਨੇ ਪੰਜ ਵਾਰ ਮੁੱਖ ਮੰਤਰੀ ਵੀ ਬਾਦਲ ਨੂੰ ਬਣਾਇਆ ਹੈ। ਪਰ ਇਸ ਦਾ ਇਹ ਅਰਥ ਨਹੀਂ ਹੈ ਕਿ ਪੰਜਾਬ ਦੀ  ਸਰਕਾਰ ਕੇਂਦਰ ਸਰਕਾਰ, ਅਕਾਲੀ ਦਲ ਦੀਆਂ ਅਹੁਦੇਦਾਰੀਆਂ, ਸ਼੍ਰੋਮਣੀ ਕਮੇਟੀ ਦੀਆਂ ਅਹੁਦੇਦਾਰੀਆਂ ਅਤੇ ਜਥੇਦਾਰੀਆਂ ਦੀਆਂ ਚਾਬੀਆਂ ਬਾਦਲ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣ। ਪਾਰਟੀ ਅੰਦਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਹੀ ਸਾਰੇ ਫੈਸਲੇ ਲੈਂਦੇ ਹਨ। ਕੋਰ  ਕਮੇਟੀ ਅਤੇ ਡੈਲੀਗੇਟ ਇਜਲਾਸ ਤਾ ਉਸ ਉੱਪਰ ਮੋਹਰ ਹੀ ਲਾਉਂਦੇ ਹਨ। ਇਹ ਵੀ ਸਵਾਲ ਉੱਠ ਰਹੇ ਹਨ ਕਿ ਪ੍ਰਧਾਨਗੀ ਦੇ ਅਹੁਦੇ ਲਈ ਦੋ ਟਰਮਾਂ ਦੀ ਸੀਮਾਂ ਕਿਉਂ ਨਾ ਤੈਅ ਕੀਤੀ ਜਾਵੇ। ਅਕਾਲੀ ਦਲ ਆਪਣੇ ਬੁਨਿਆਦੀ ਮੁੱਦੇ ਅਤੇ  ਫੈਡਰਲ ਢਾਂਚੇ ਨੂੰ ਕਿਉਂ ਛੱਡ ਗਿਆ? ਇਸ ਸਿਧਾਂਤ ਬਾਰੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸਾਰੇ ਦੇਸ਼ ਵਿੱਚ ਚਰਚਾ ਹੋਈ ਸੀ।

ਅੰਮ੍ਰਿਤਸਰ ਇਕੱਠ ‘ਚ ਹੋਣਗੇ ਠੋਸ ਫੈਸਲੇ

ਕੇਂਦਰ ਵੱਲੋਂ ਪਾਸ ਕੀਤੇ ਨਾਗਰਿਕਤਾ ਸੋਧ ਬਿੱਲ ਪਾਸ ਕਰਨ ਨਾਲ ਘੱਟ ਗਿਣਤੀਆਂ ਅੰਦਰ ਇੱਕ ਗੁੱਸੇ ਦੀ ਲਹਿਰ ਹੈ ਅਤੇ ਦੇਸ਼ ਦੇ ਕਈ ਸੂਬਿਆਂ ਵਿੱਚ ਜ਼ਬਰਦਸਤ ਵਿਰੋਧ ਹੈ। ਇੱਥੋਂ ਤੱਕ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨਾਗਰਿਕਤਾ ਸੋਧ ਬਿੱਲ ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਬਿੱਲ ਪਾਰਲੀਮੈਂਟ ਵਿੱਚ ਪਾਸ ਹੋਣ ਬਾਅਦ ਸੂਬਿਆਂ ਦੀਆਂ ਅਸੈਂਬਲੀਆਂ ਨੇ ਵੀ ਪਾਸ ਕਰਨਾ ਹੈ। ਜੇਕਰ ਨਾਗਰਿਕਤਾ ਦਾ ਮੁੱਦਾ ਦੂਜੇ ਮੁਲਕਾਂ ਵਿੱਚ ਵੀ ਉੱਠ ਖੜਿਆ ਤਾਂ ਉਨ੍ਹਾਂ ਲੱਖਾਂ ਪੰਜਾਬੀਆਂ ਅਤੇ ਭਾਰਤੀਆਂ ਦਾ ਕੀ ਬਣੇਗਾ ਜਿਹੜੇ ਕਿ ਉਨ੍ਹਾਂ ਮੁਲਕਾਂ ਵਿੱਚ ਰਹਿੰਦੇ  ਹਨ। ਅਕਾਲੀ ਦਲ ਨੇ ਇਸ ਬਿੱਲ ਦੀ ਹਮਾਇਤ ਕੀਤੀ ਹੈ। ਬੇਅਦਬੀ ਮੁੱਦੇ ਨੂੰ ਕਿਸ ਤਰ੍ਹਾਂ ਅਕਾਲੀ ਦਲ ਦੀ ਲੀਡਰਸ਼ਿੱਪ ਨੇ ਰੋਲਿਆ, ਪੰਜਾਬੀ ਭੁੱਲ ਨਹੀਂ ਸਕਦੇ। ਬੇਅਦਬੀ ਤਾਂ ਅਜਿਹਾ ਨਾਜੁਕ ਮਾਮਲਾ ਹੈ ਜਿਸ ਦਾ ਸੇਕ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਲੱਗਣਾ ਸ਼ੁਰੂ ਹੋ ਗਿਆ ਹੈ।ਇਸ ਤਰ੍ਹਾਂ ਅਕਾਲੀ ਲੀਡਰਸ਼ਿਪ ਉਸ ਮੁੱਦੇ ਤੋਂ ਕਿਵੇਂ ਬਚ ਸਕਦੀ ਹੈ ਜਿਹੜੀ ਕਿ ਪੰਥ ਦੀ ਦਾਅਵੇਦਾਰ ਅਖਵਾਉਂਦੀ ਹੈ।

ਪਰਮਿੰਦਰ ਸਿੰਘ  ਢੀਂਡਸਾ ਵੱਲੋਂ ਬਾਦਲਾਂ ਦੇ ਡੈਲੀਗੇਟ ਇਜਲਾਸ ‘ਚ ਜਾਣ ਦੀ ਸੰਭਾਵਨਾ

ਮਾਮਲੇ ਹੋਰ ਵੀ ਹਨ। ਮੌਜੂਦਾ ਪ੍ਰਸਥਿਤੀਆਂ ਵਿੱਚ ਇਹ ਭੁਲੇਖਾ ਬਾਦਲਾਂ ਦੀ ਲੀਡਰਸ਼ਿੱਪ ਨੂੰ ਤਾਂ ਹੋ ਸਕਦਾ ਹੈ ਕਿ ਇਹ ਅਕਾਲੀ ਦਲ ਦਾ ਪਰਿਵਾਰਕ ਮਾਮਲਾ ਹੈ। ਪਰ ਜੇਕਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਮੁਹਿੰਮ ਨੂੰ ਭਰਮਾਂ ਹੁੰਗਾਰਾ ਮਿਲ ਗਿਆ ਤਾਂ ਲਾਜਮੀ ਤੌਰ ‘ਤੇ ਬਾਦਲਾਂ ਦੀ ਲੀਡਰਸ਼ਿਪ ਲਈ ਇਹ ਵੱਡੀ ਚਿੰਤਾ ਦਾ ਕਾਰਨ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਕਈ ਹੋਰ ਆਗੂ ਵੀ ਢੀਂਡਸਾ ਦੇ ਸੰਪਰਕ ਵਿੱਚ ਹਨ। ਇਸ ਹਾਲਤ ਵਿੱਚ ਬਾਦਲਾਂ ਵੱਲੋਂ ਇਹ ਕਹਿਣਾ ਹੈ ਕਿ ਸਾਬਕਾ ਵਿੱਤ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਵਿਧਾਇਕ ਗਰੁੱਪ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਵੱਡੇ ਢੀਂਡਸਾ ਖਿਲਾਫ ਲਕੀਰ ਖਿੱਚਦੇ ਬਾਦਲਾਂ ਦੀ ਲੀਡਰਸ਼ਿੱਪ ਪ੍ਰਵਾਨ ਕੀਤੀ ਜਾਵੇਗੀ, ਬਾਦਲਾਂ ਨੂੰ  ਤਾਂ ਇਸ ਬਾਰੇ ਵੱਡਾ ਭੁਲੇਖਾ ਹੈ ਅਤੇ ਜਾਂ ਫਿਰ ਉਹ ਪੰਜਾਬੀਆਂ ਦੀਆਂ ਅੱਖਾਂ  ਵਿੱਚ ਘੱਟਾ  ਪਾ ਰਹੇ ਹਨ। ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਰਮਿੰਦਰ ਸਿੰਘ ਢੀਂਡਸਾ 14 ਦਸੰਬਰ ਨੂੰ ਬਾਦਲਾਂ ਦੀ ਅਗਵਾਈ ਵੱਲੋਂ ਡੈਲੀਗੇਟ ਇਜਲਾਸ ਵਿੱਚ ਸ਼ਾਮਲ ਨਾ ਹੋਣ। ਅਜਿਹੀ ਸਥਿਤੀ ਵਿੱਚ ਅਕਾਲੀ ਦਲ ਲਈ ਇਹ ਬਹੁਤ ਵੱਡਾ ਝਟਕਾ ਹੋਵੇਗਾ।

Check Also

ਵਿਲਾਇਤ ਡਾਇਰੀ : ਇੰਗਲੈਂਡ ਵਿੱਚ ਕੋਵਿਡ -19 ਪ੍ਰਤੀ ਗੰਭੀਰਤਾ ਤੇ ਜਾਗਰੂਕਤਾ

-ਐੱਸ ਬਲਵੰਤ   ਇਸ ਸਾਲ ਧਰਤੀ ‘ਤੇ ਪਨਪੀ ਤੇ ਇਸ ਸਦੀ ਦੀ ਵੱਡੀ ਮਹਾਮਾਰੀ ਕੋਰੋਨਾ …

Leave a Reply

Your email address will not be published. Required fields are marked *