‘ਆਪ’ ਵਾਲਿਆਂ ਨੇ ਪੁਲਿਸ ਅਧਿਕਾਰੀ ਨੂੰ ਤਾਂ ਨਿਸ਼ਾਨੇਂ ‘ਤੇ ਲੈ ਰੱਖਿਐ ਪਰ ਕੈਪਟਨ ਤੇ ਉਸ ਦੇ ਮੰਤਰੀਆਂ ਵਿਰੁੱਧ ਕਿਉਂ ਚੁੱਪ ਨੇ? :  ਮਜੀਠੀਆ

TeamGlobalPunjab
2 Min Read

[alg_back_button]

ਚੰਡੀਗੜ੍ਹ : ਜਿਸ ਦਿਨ ਤੋਂ ਸੀਬੀਆਈ ਨੇ ਮੁਹਾਲੀ ਦੀ ਅਦਾਲਤ ਵਿੱਚ ਬੇਅਦਬੀ ਮਾਮਲਿਆਂ ਦੀ ਕਲੋਜ਼ਰ ਰਿਪੋਰਟ ਫਾਇਲ ਕੀਤੀ ਗਈ ਹੈ ਉਸ ਦਿਨ ਤੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਦੂਜੇ ਵਿਰੁੱਧ ਇਹ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ਹੈ ਕਿ ਇਹ ਸਭ ਤੇਰੇ ਕਾਰਨ ਹੋ ਰਿਹਾ ਹੈ, ਇਹ ਸਭ ਤੇਰੇ ਕਾਰਨ ਹੋ ਰਿਹਾ ਹੈ। ਜਦਕਿ ਤੇਰਾ ਤੇਰਾ ਕਰਦੇ ਆਮ ਆਦਮੀ ਪਾਰਟੀ ਅਤੇ ਕਾਂਗਰਸੀਆਂ ਨੂੰ ਦੇਖ ਕੇ ਅਕਾਲੀਆਂ ਨੇ ਇਨ੍ਹਾਂ ਦੋਵਾਂ ਵਿਰੁੱਧ ਮੋਰਚਾ ਖੋਲ੍ਹ ਰੱਖਿਆ ਹੈ। ਤਾਜ਼ੀ ਘਟਨਾ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਵਾਲਿਆਂ ਵਿਰੁੱਧ ਭੜਾਸ ਕੱਢਦਿਆਂ ਕਿਹਾ ਹੈ ਕਿ ‘ਆਪ’ ਵਾਲੇ ਕਾਂਗਰਸ ਦੇ ਹੀ ਏਜੰਟ ਹਨ ਤੇ ਇਨ੍ਹਾਂ ਲੋਕਾਂ ਸੱਤਾਧਾਰੀਆਂ ਦੇ ਇਸ਼ਾਰੇ ‘ਤੇ ਹੀ ਸਰਕਾਰੀ ਅਧਿਕਾਰੀ ਖਿਲਾਫ ਮਤਾ ਪੇਸ਼ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਬੇਅਦਬੀਆਂ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਲਈ ‘ਆਪ’ ਵਾਲੇ ਇੰਨੇ ਹੀ ਉਤਾਵਲੇ ਹਨ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਵਿਰੁੱਧ ਕੋਈ ਅਜਿਹਾ ਮਤਾ ਕਿਉਂ ਨਹੀਂ ਪਾਇਆ?

ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਇਹ ਸਭ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦਾ ਆਹੁਦਾ ਬਰਕਰਾਰ ਰੱਖਣ ਲਈ ਹੀ ਕਰ ਰਹੇ ਹਨ ਤਾਹੀਓਂ ਉਹ ਕਾਂਗਰਸੀਆਂ ਨੂੰ ਖੁਸ਼ ਕਰਕੇ ਉਨ੍ਹਾਂ ਦੇ ਪਿੱਛੇ ਲੱਗਣ ਨੂੰ ਵੀ ਤਿਆਰ ਹੋ ਗਏ ਹਨ। ਮਜੀਠੀਆ ਨੇ ਇੱਥੇ ਸਵਾਲ ਕੀਤਾ ਕਿ ‘ਆਪ’ ਨੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਵਾਲਾ ਪ੍ਰਸਤਾਵ ਸਿੱਟ ਦੇ ਮੁਖੀ ਖਿਲਾਫ ਹੀ ਕਿਉਂ ਭੇਜਿਆ? ਜਦਕਿ ਇਸ ਲਈ ਮੁੱਖ ਮੰਤਰੀ ਅਤੇ ਉਸ ਦੇ ਕੈਬਨਿਟ ਮੰਤਰੀਆਂ ਵੀ ਪੂਰੇ ਪੂਰੇ ਜਿੰਮੇਵਾਰ ਸਨ ਪਰ ਉਨ੍ਹਾਂ ਵਿਰੁੱਧ ਅਜਿਹਾ ਪ੍ਰਸਤਾਵ ਨਹੀਂ ਭੇਜਿਆ ਗਿਆ, ਕਿਉਂ? ਮਜੀਠੀਆ ਨੇ ਦਾਅਵਾ ਕੀਤਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਆਪ ਵਾਲੇ ਕਾਂਗਰਸ ਦੀ ਮਦਦ ਕਰਕੇ ਦੋਸਤਾਨਾਂ ਮੈਚ ਖੇਡ ਰਹੇ ਹਨ।

[alg_back_button]

Share this Article
Leave a comment