ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਰਾਮ ਰਹੀਮ ਦਾ ਵੱਡਾ ਐਲਾਨ, ਹਰਿਆਣਾ ਸਰਕਾਰ ਨੂੰ ਦਿੱਤੀ ਅਜਿਹੀ ਅਰਜੀ ਕਿ ਸਾਰੇ ਰਹਿ ਗਏ ਹੱਕੇ-ਬੱਕੇ,ਦੇਖੋ ਵੀਡੀਓ

TeamGlobalPunjab
2 Min Read

ਸਿਰਸਾ : ਇੰਨੀ ਦਿਨੀਂ ਸਾਧਵੀਆਂ ਨਾਲ ਬਲਾਤਕਾਰ ਕਰਨ ਅਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਕਾਂਡ ‘ਚ ਦੋਸ਼ੀ ਠਹਿਰਾ ਕੇ ਰੋਹਤਕ ਦੀ ਸੁਨਾਰੀਆ ਜੇਲ੍ਹ ਅੰਦਰ ਬੰਦ ਕੀਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਦਾ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਸਬੰਧੀ  ਜਿੱਥੇ ਕੁਝ ਸਿਆਸਤਦਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਉੱਥੇ ਹਰਿਆਣਾ ਸਰਕਾਰ ਵੱਲੋਂ ਦਿੱਤੇ ਜਾ ਰਹੇ ਬਿਆਨ ਬਾਬੇ ਨੂੰ ਰਿਹਾਅ ਕਰਨ  ਵੱਲ ਸਾਫ ਇਸ਼ਾਰਾ ਕਰ ਰਹੇ ਸਨ। ਅਜਿਹੇ ਸਮੇਂ ਇਸ ਮਾਮਲੇ ਨੇ ਪਲਟਾ ਖਾ ਕੇ ਨਵਾਂ ਮੋੜ ਲੈ ਲਿਆ ਹੈ। ਜੀ ਹਾਂ ਨਵਾਂ ਮੋੜ ! ਪਤਾ ਲੱਗਾ ਹੈ ਕਿ ਇਸ ਕਾਤਲ ਤੇ ਬਲਾਤਕਾਰੀ ਬਾਬੇ ਵੱਲੋਂ ਖੇਤੀ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਕੋਲ ਲਾਈ ਗਈ ਪੈਰੋਲ ਦੀ ਅਰਜੀ ਨੂੰ ਆਪਣੇ ਵਕੀਲ ਰਾਹੀਂ ਜੇਲ੍ਹ ਪ੍ਰਸ਼ਾਸਨ ਕੋਲ ਲਿਖਤੀ ਅਰਜੀ ਦੇ ਕੇ ਰਾਮ ਰਹੀਮ ਨੇ ਆਪਣੇ ਆਪ ਹੀ  ਵਾਪਸ ਲੈ ਲਿਆ ਹੈ।

ਦੱਸਣਯੋਗ ਹੈ ਕਿ ਇਸ ਪੈਰੋਲ ਨੂੰ ਲੈਕੇ ਵਿਰੋਧੀਆਂ ਵੱਲੋਂ ਖੱਟੜ ਸਰਕਾਰ ਵਿਰੁੱਧ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਜਿਸ ਨਾਲ ਹਰਿਆਣਾ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਸੀ ਤੇ ਇਸ ਪੈਰੋਲ ਨੂੰ ਹਰਿਆਣਾ ‘ਚ ਹੋਣ ਵਾਲੀਆਂ ਚੋਣਾਂ ਨਾਲ ਜੋੜ ਕੇ ਦੇਖਿਆ ਜਾਣ ਲੱਗ ਪਿਆ ਸੀ। ਇਹੋ ਵਜ੍ਹਾ ਹੈ ਕਿ ਸਿੱਖ ਜਥੇਬੰਦੀਆਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਅਤੇ ਜੇਲ੍ਹ ਮੰਤਰੀ ਦੇ ਉਨ੍ਹਾਂ ਬਿਆਨਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਵਿੱਚ ਜੇਲ੍ਹ ਮੰਤਰੀ ਦਾ ਕਹਿਣਾ ਸੀ ਕਿ ਪੈਰੋਲ ਲੈਣਾ ਹਰ ਕੈਦੀ ਦਾ ਹੱਕ ਹੈ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/chkoAal5Kq0

- Advertisement -

 

Share this Article
Leave a comment