ਸਿਓਲ : ਖ਼ਬਰ ਹੈ ਕਿ ਇਸ ਸਾਲ ਫਰਵਰੀ ਮਹੀਨੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਨਾ ਹੋ ਸਕਣ ਤੋਂ ਬਾਅਦ ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਆਨ ਨੇ ਆਪਣੇ 5 ਅਫਸਰਾਂ ਨੂੰ ਮੌਤ ਦੀ ਸਜਾ ਦੇ ਦਿੱਤੀ ਹੈ। ਦੱਖਣੀ ਕੋਰਿਆ ਦੇ ਇੱਕ ਅਖ਼ਬਾਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਅਖ਼ਬਾਰ ਦੀ ਰਿਪੋਰਟ ਮੁਤਾਬਕ ਜਿਹੜੇ ਅਫਸਰਾਂ ਨੂੰ ਫਾਇਰਿੰਗ ਸਕੁਐਡ ਦੇ ਸਾਹਮਣੇ ਗੋਲੀਆਂ ਚਲਾੳਣ ਦੀ ਸਜਾ ਮਿਲੀ ਸੀ ਉਸ ਵਿੱਚ ਉਤਰੀ ਕੋਰੀਆ ਦੇ ਅਮਰੀਕਾ ‘ਚ ਸਥਿਤ ਖਾਸ ਨੁਮਾਇੰਦੇ ਵੀ ਸ਼ਾਮਲ ਸਨ।
ਦੱਸ ਦਈਏ ਕਿ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਟਰੰਪ ਦੇ ਨਾਲ ਕਿਮ ਦੀ ਮੀਟਿੰਗ ਤੈਅ ਕਰਾਉਣ ਵਾਲੇ ਵਿਸ਼ੇਸ਼ ਨੁਮਾਇੰਦੇ ਕਿਮ ਹਾਈਕ ਚੋਲਾ ਨੂੰ ਤਾਨਾਸ਼ਾਹ ਨਾਲ ਧੋਖਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ।ਰਿਪੋਰਟ ਮੁਤਾਬਕ ਵੀਅਤਨਾਮ ‘ਚ ਹੋਈ ਦੋਨਾਂ ਨੇਤਾਵਾਂ ਦੀ ਮੀਟਿੰਗ ਦੌਰਾਨ ਕਿਮ ਚੋਲਾ ਵੀ ਨਾਲ ਸਨ ਅਤੇ ਉਨ੍ਹਾਂ ਨੂੰ ਮਾਰਚ ਵਿੱਚ ਮਿਰਿਮ ਹਵਾਈ ਅੱਡੇ ‘ਤੇ ਵਿਦੇਸ਼ ਮੰਤਰਾਲਿਆ ਦੇ ਚਾਰ ਸੀਨੀਅਰ ਅਧਿਕਾਰੀਆਂ ਨਾਲ ਫਾਇਰਿੰਗ ਸਕੁਐਡ ਤੋਂ ਮਰਵਾ ਦਿੱਤਾ ਗਿਆ। ਅਖਬਾਰ ਵੱਲੋਂ ਮਾਰੇ ਗਏ ਬਾਕੀ ਚਾਰ ਅਫਸਰਾਂ ਦੇ ਨਾਮ ਨਹੀਂ ਦੱਸੇ ਗਏ।
ਜਾਣਕਾਰੀ ਮੁਤਾਬਕ ਕਿਮ ਇਸ ਤੋਂ ਪਹਿਲਾਂ ਵੀ ਸਰਕਾਰ ਦੇ ਕਈ ਅਫਸਰਾਂ ਨੂੰ ਮਰਵਾ ਚੁਕੇ ਹਨ। ਦੱਸਣਯੋਗ ਹੈ ਕਿ ਕਿਮ ਨੇ ਆਪਣੇ ਚਾਚਾ ਅਤੇ ਰਾਜਨੀਤਕ ਗੁਰੂ ਸਮਝੇ ਸਮਝੇ ਜਾਂਦੇ ਜਾਂਗ ਸਾਂਗ ਥਾਇਕ ਨੂੰ ਵੀ ਦੇਸ਼ਧ੍ਰੋਹ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗੋਲੀਆਂ ਨਾਲ ਛਲਨੀ ਕਰਵਾ ਦੇਣ ਦੀ ਗੱਲ ਵੀ ਸਾਹਮਣੇ ਆਈ ਸੀ। ਜ਼ਿਕਰਯੋਗ ਹੈ ਕਿ ਕੋਰੀਆਈ ਪ੍ਰਾਇਦੀਪ ਦੇ ਏਕੀਕਰਨ ਲਈ ਕੰਮ ਕਰ ਰਹੀ ਦੱਖਣੀ ਕੋਰੀਆ ਦੀ ਯੂਨਿਫੀਕੇਸ਼ਨ ਮਿਨਿਸ਼ਟਰੀ ਨੇ ਇਸ ਮਾਮਲੇ ‘ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਅਖਬਾਰ ਨੇ ਇਹ ਵੀ ਕਿਹਾ ਹੈ ਕਿ ਕਿਮ ਜਾਂਗ ਉਨ ਦੀ ਟ੍ਰਾਂਸਲੇਟਰ ਸ਼ਿਨ ਹੋਂਗ ਜੋਂਗ ਨੂੰ ਵੀ ਸੰਮੇਲਨ ‘ਚ ਗਲਤੀਆਂ ਕਰਨ ਕਰਕੇ ਜੇਲ੍ਹ ‘ਚ ਬੰਦ ਕਰ ਦਿੱਤਾ ਗਿਆ ਹੈ ਅਤੇ ਉਹ ਉਦੋਂ ਤੱਕ ਕਿਮ ਦਾ ਪ੍ਰਸਤਾਵ ਪੜ੍ਹਨ ‘ਚ ਨਾਕਾਮ ਰਹੀ ਸੀ ਜਦੋਂ ਟਰੰਪ ਮੁਲਾਕਾਤ ਲਈ ਬੈਂਨੀਟਾ ਦੱਸ ਕੇ ਟੇਬਲ ਤੋਂ ਦੂਰ ਜਾਣ ਲੱਗੇ ਸਨ।