ਮਾਸਕੋ ਪੁਲਿਸ ਨੂੰ ਹਾਲ ਹੀ ‘ਚ ਸ਼ਹਿਰ ਤੋਂ 80 ਕਿਮੀ ਦੂਰ ਜੰਗਲ ਵਿੱਚ ਦਰਖਤ ਨਾਲ ਬੰਨਿਆ ਇੱਕ ਹੱਡੀਆਂ ਦਾ ਪਿੰਜਰ ਮਿਲਿਆ ਜਾਂਚ ‘ਚ ਪਤਾ ਚੱਲਿਆ ਕਿ ਇਹ ਪਿੰਜਰ ਇਵਾਨ ਕਲੂਸ਼ਾਰੇਵ ਦਾ ਹੈ ਜਿਸਨੂੰ ਆਖਰੀ ਵਾਰ ਮਾਸਕੋ ਵਿੱਚ ਹੀ ਦੋ ਸਾਲ ਪਹਿਲਾਂ ਵੇਖਿਆ ਗਿਆ ਸੀ। ਹਾਲਾਂਕਿ, ਇਸ ਤੋਂ ਬਾਅਦ ਇਵਾਨ ਦੀ ਕੋਈ ਖਬਰ ਨਹੀਂ ਮਿਲੀ।
ਰੂਸੀ ਪੁਲਿਸ ਦਾ ਕਹਿਣਾ ਹੈ ਕਿ ਇਵਾਨ ਹਾਈਕਿੰਗ ਅਤੇ ਸਰਵਾਇਵਲ ਸਕਿਲਸ ਵਿੱਚ ਅਨੁਭਵੀ ਸੀ। ਉਹ ਅਜਿਹੇ ਕਰਤਬ ਦਿਖਾਉਣਾ ਚਾਹੁੰਦਾ ਸੀ ਕਿ ਲੋਕ ਹੈਰਾਨ ਰਹਿ ਜਾਂਦੇ। ਪੁਲਿਸ ਦਾ ਅਨੁਮਾਨ ਹੈ ਕਿ ਇਸ ਕੋਸ਼ਿਸ਼ ਵਿੱਚ ਉਸ ਨੇ ਸ਼ਤੂਰਾ ਦੇ ਸੁੰਨਸਾਨ ਜੰਗਲਾਂ ‘ਚ ਆਪਣੇ ਆਪ ਨੂੰ ਚੇਨ ਅਤੇ ਤਾਲੇ ਨਾਲ ਦਰਖਤ ਨਾਲ ਬੰਨਿਆ ਹੋਵੇਗਾ ਤੇ ਬਾਅਦ ਵਿੱਚ ਉਸ ਨੂੰ ਖੋਲ੍ਹਣ ‘ਚ ਨਾਕਾਮ ਰਿਹਾ। ਘਟਨਾ ਵਾਲੀ ਥਾਂ ਉਜਾੜ ਵਿਚ ਹੈ ਜਿਥੇ ਕਿਸੇ ਇਨਸਾਨ ਦਾ ਆਉਣਾ ਜਾਣਾ ਨਹੀਂ ਹੈ।
ਦਰਖਤ ਦੇ ਸਾਹਮਣੇ ਹੀ ਰਿਕਾਰਡਿੰਗ ਲਈ ਲੱਗਿਆ ਸੀ ਕੈਮਰਾ
ਪੁਲਿਸ ਨੂੰ ਘਟਨਾ ਸਥਾਨ ਦੇ ਸਾਹਮਣੇ ਹੀ ਇੱਕ ਟੈਂਟ ਤੇ ਦਰਖਤ ਦੇ ਸਾਹਮਣੇ ਲੱਗਿਆ ਇੱਕ ਕੈਮਰਾ ਵੀ ਮਿਲਿਆ। ਮੰਨਿਆ ਜਾ ਰਿਹਾ ਹੈ ਕਿ ਇਵਾਨ ਆਪਣੇ ਆਪ ਦੀ ਜਾਦੂਗਰੀ ਨੂੰ ਰਿਕਾਰਡ ਕਰਨਾ ਚਾਹੁੰਦਾ ਸੀ। ਘਟਨਾ ਸਥਾਨ ਤੋਂ ਪੰਜ ਹੱਥਕੜੀਆਂ, ਕੁੱਝ ਲੋਹੇ ਦੀ ਚੇਨ, ਤਾਲੇ ਤੇ ਕਿਤਾਬਾਂ ਵੀ ਮਿਲੀਆਂ। ਰੂਸ ਦੀ ਇਨਵੈਸਟਿਗੇਟਿਵ ਕਮੇਟੀ ਨੇ ਦੱਸਿਆ ਕਿ ਇਹ ਤਾਂ ਤੈਅ ਹੈ ਕਿ ਇਵਾਨ ਉਸ ਗਰੁਪ ਦਾ ਹਿੱਸਾ ਸੀ ਜੋ ਮੁਸ਼ਕਲ ਹਾਲਾਤਾਂ ‘ਚ ਆਪਣੀ ਸਰਵਾਈਵਲ ਸਕਿਲਸ ਦਾ ਪ੍ਰੀਖਣ ਕਰਦੇ ਹਨ। ਹਾਲਾਂਕਿ ਨੌਜਵਾਨ ਦੀ ਮੌਤ ਦਾ ਕਾਰਨ ਫੋਰੈਂਸਿਕ ਜਾਂਚ ‘ਚ ਹੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਪੁਲਿਸ ਇਵਾਨ ਦੇ ਕੈਮਰੇ ਅਤੇ ਕੰਪਿਊਟਰ ਦੀ ਜਾਂਚ ਕਰ ਰਹੀ ਹੈ।
ਪਹਿਲੀ ਵਾਰ ਲਾਸ਼ ਨੂੰ ਵੇਖਣ ਵਾਲੀਆਂ ਏਡੁਅਰਡ ਕਾਰਪੋਵ ਦੇ ਮੁਤਾਬਕ ਉਨ੍ਹਾਂ ਨੂੰ ਦਰਖਤ ਨਾਲ ਬੱਝੀ ਹੂੱਡੀ ( ਟੋਪੀ ਵਾਲੀ ਟੀ – ਸ਼ਰਟ ) ਵਿੱਚ ਇਵਾਨ ਦੀ ਖੋਪੜੀ ਨਜ਼ਰ ਆਈ। ਉਸਦਾ ਪਿੰਜਰ ਦਰਖਤ ਦੀਆਂ ਪੱਤੀਆਂ ਨਾਲ ਢਕਿਆ ਸੀ। ਅਧਿਕਾਰੀਆਂ ਦੇ ਮੁਤਾਬਕ ਇਵਾਨ ਦਾ ਨਾਮ ਲਾਪਤਾ ਲੋਕਾਂ ਦੀ ਸੂਚੀ ਵਿੱਚ ਵੀ ਸੀ ਪਰ ਇਸ ਤੋਂ ਪਹਿਲਾਂ ਸ਼ਤੂਰਾ ਦੇ ਜੰਗਲ ਵਿੱਚ ਉਸ ਨੂੰ ਲੱਭਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਚੁੱਕੀਆਂ ਸਨ ।
ਜਾਦੂਗਰੀ ਦੇ ਚੱਕਰ ‘ਚ ਸੰਗਲਾਂ ਨਾਲ ਬੰਨਿਆ ਨੌਜਵਾਨ ਹੋਇਆ ਗਾਇਬ , 2 ਸਾਲ ਬਾਅਦ ਮਿਲਿਆ ਹੱਡੀਆਂ ਦਾ ਪਿੰਜਰ
Leave a comment
Leave a comment