ਅਮਰੀਕਾ ‘ਚ ਰਾਹੁਲ ਗਾਂਧੀ ਨੇ ਟਰੱਕ ‘ਚ ਕੀਤਾ ਸਫ਼ਰ, ਡਰਾਈਵਰ ਦੀ ਤਨਖ਼ਾਹ ਸੁਣ ਕੇ ਹੋਏ ਹੈਰਾਨ

Rajneet Kaur
2 Min Read

ਨਿਊਜ਼ ਡੈਸਕ: ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਅਮਰੀਕਾ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਟਰੱਕ ਵਿੱਚ ਵਾਸ਼ਿੰਗਟਨ ਤੋਂ ਨਿਊਯਾਰਕ ਤੱਕ 190 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।  ਇਸ ਦੌਰਾਨ ਉਨ੍ਹਾਂ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਦੇ ਜੀਵਨ ਬਾਰੇ ਜਾਣਕਾਰੀ ਹਾਸਿਲ ਕੀਤੀ ਹੈ। ਰਾਹੁਲ ਨੇ ਆਪਣੇ ਟਵਿਟਰ ਹੈਂਡਲ ‘ਤੇ ਟਰੱਕ ਦੇ ਇਸ ਸਫਰ ਦੀ ਵੀਡੀਓ ਸ਼ੇਅਰ ਕੀਤੀ ਹੈ।

ਰਾਹੁਲ ਨੇ ਸਫ਼ਰ ਦੌਰਾਨ ਟਰੱਕ ਡਰਾਈਵਰ ਤੇਜਿੰਦਰ ਗਿੱਲ ਦੀ ਮਹੀਨਾਵਾਰ ਕਮਾਈ ਬਾਰੇ ਪੁੱਛਿਆ। ਜਦੋਂ ਡਰਾਈਵਰ ਤੇਜਿੰਦਰ ਗਿੱਲ ਨੇ ਆਪਣੀ ਮਹੀਨੇ ਦੀ ਕਮਾਈ ਦੱਸੀ ਤਾਂ ਰਾਹੁਲ ਗਾਂਧੀ ਵੀ ਦੰਗ ਰਹਿ ਗਏ। ਉਸਨੇ ਦਸਿਆ ਕਿ ਉਹ ਹਰ ਮਹੀਨੇ 10 ਹਜ਼ਾਰ ਡਾਲਰ (ਕਰੀਬ ਅੱਠ ਲੱਖ ਰੁਪਏ) ਤਕ ਕਮਾ ਲੈਂਦਾ ਹੈ। ਇਸ ਦੌਰਾਨ ਰਾਹੁਲ ਨੇ ਕਿਹਾ, ਅਮਰੀਕਾ ਦੇ ਟਰੱਕ ਭਾਰਤ ਦੇ ਮੁਕਾਬਲੇ ਜ਼ਿਆਦਾ ਆਰਾਮਦਾਇਕ ਹਨ। ਇਹ ਡਰਾਈਵਰ ਦੇ ਆਰਾਮ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ। ਭਾਰਤ ਵਿੱਚ ਟਰੱਕ ਡਰਾਈਵਰ ਦੇ ਆਰਾਮ ਦੀ ਪਰਵਾਹ ਨਹੀਂ ਕਰਦੇ। ਉਹ ਟਰੱਕ ਡਰਾਈਵਰਾਂ ਲਈ ਨਹੀਂ ਬਣਾਏ ਗਏ ਸਨ। ਇਸ ਦੌਰਾਨ ਤੇਜਿੰਦਰ ਗਿੱਲ ਨੇ ਦੱਸਿਆ ਕਿ ਇੱਥੇ ਟਰੱਕ ਵਿੱਚ ਸੁਰੱਖਿਆ ਬਹੁਤ ਜ਼ਿਆਦਾ ਹੈ। ਇੱਥੇ ਕੋਈ ਪੁਲਿਸ ਮੁਲਾਜ਼ਮ ਤੰਗ ਨਹੀਂ ਕਰਦਾ। ਚੋਰੀ ਦਾ ਡਰ ਨਹੀਂ। ਓਵਰਸਪੈਂਡਿੰਗ ਦਾ ਚਲਾਣ ਜ਼ਰੂਰ ਕੱਟਿਆ ਜਾਂਦਾ ਹੈ।

ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਅਮਰੀਕਾ ‘ਚ ਟਰੱਕ ਡਰਾਈਵਰ ਆਪਣੇ ਪਰਿਵਾਰ ਦਾ ਪੇਟ ਪਾਲ ਸਕਦਾ ਹੈ ਪਰ ਭਾਰਤ ‘ਚ ਇਹ ਮੁਸ਼ਕਿਲ ਹੈ। ਇਸ ਦੌਰਾਨ ਟਰੱਕ ਡਰਾਈਵਰ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਾਇਕ ਨੂੰ ਇਨਸਾਫ ਨਹੀਂ ਮਿਲਿਆ। ਰਾਹੁਲ ਦੇ ਕਹਿਣ ‘ਤੇ ਟਰੱਕ ਡਰਾਈਵਰ ਨੇ ਮੂਸੇਵਾਲਾ ਦਾ ਗੀਤ ਵੀ ਸੁਣਾਇਆ। ਭਾਰਤ ਵਿੱਚ ਵਸਤੂਆਂ ਦੀਆਂ ਵਧਦੀਆਂ ਕੀਮਤਾਂ, ਮਹਿੰਗਾਈ ਅਤੇ ਰਾਜਨੀਤੀ ਬਾਰੇ ਗਿੱਲ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਕਿਹਾ ਕਿ ਕੋਈ ਵੀ ਧਰਮ ਕਿਸੇ ਨੂੰ ਨਫ਼ਰਤ ਫੈਲਾਉਣਾ ਨਹੀਂ ਸਿਖਾਉਂਦਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment