Home / ਸਿਆਸਤ / ਜਗਤਾਰ ਹਵਾਰਾ ਦੀ ਰਿਹਾਈ ਲਈ ਉੱਠੀ ਮੰਗ, ਦੇਖੋ ਵੀਡੀਓ

ਜਗਤਾਰ ਹਵਾਰਾ ਦੀ ਰਿਹਾਈ ਲਈ ਉੱਠੀ ਮੰਗ, ਦੇਖੋ ਵੀਡੀਓ

ਨਵੀਂ ਦਿੱਲੀ : ਪੰਜਾਬ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸੰਨ 1993 ‘ਚ ਜਿਲ੍ਹਾ ਲੁਧਿਆਣਾ ਦੇ ਸਹਾਰਨਪੁਰ ਮਾਜਰਾ ਪਿੰਡ ਦੇ ਮਾਰੇ ਗਏ ਨੌਜਵਾਨ ਹਰਜੀਤ ਸਿੰਘ ਦੇ ਕਾਤਲਾਂ ਨੂੰ ਰਿਹਾਅ ਕਰਨ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਇਸ ਮਾਮਲੇ ‘ਤੇ ਵਿਰੋਧੀ ਧਿਰਾਂ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ, ਉੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇੱਕ ਪੱਤਰਕਾਰ ਸੰਮਲੇਨ ਕਰਕੇ ਇਸ ਮਾਮਲੇ ‘ਚ ਵੱਡੇ ਖੁਲਾਸੇ ਕੀਤੇ ਹਨ। ਮਨਜੀਤ ਸਿੰਘ ਜੀ.ਕੇ ਨੇ ਪੱਤਰਕਾਰ ਸੰਮੇਲਨ ‘ਚ ਬੋਲਦਿਆਂ ਕਿਹਾ ਕਿ ਹਰਜੀਤ ਸਿੰਘ ਦਾ ਪੁਲਿਸ ਵਾਲਿਆਂ ਨੇ ਕਤਲ ਇਸ ਲਈ ਕੀਤਾ ਸੀ ਕਿਉਂਕਿ ਉਨ੍ਹਾਂ ਨੇ ਤਰੱਕੀਆਂ ਲੈਣੀਆਂ ਸਨ। ਉਨ੍ਹਾਂ ਇਸ ਕੇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ‘ਚ ਪਰਿਵਾਰ ਦੀ ਸ਼ਿਕਾਇਤ ‘ਤੇ ਕੇਸ ਸੰਨ 2004 ‘ਚ ਦਰਜ਼ ਹੋਇਆ ਸੀ, ਪਰ ਉਨ੍ਹਾਂ ਨੂੰ ਇਨਸਾਫ  ਮਿਲਣ ‘ਚ 10 ਸਾਲ ਲੱਗ ਗਏ ਤੇ ਸਾਲ 2014 ‘ਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਉਨ੍ਹਾਂ  ਕਿਹਾ ਕਿ ਜਿਹੜੇ ਸਿੱਖ ਕੈਦੀ ਲੰਮੇ ਸਮੇਂ ਤੋਂ ਜੇਲ੍ਹਾਂ ‘ਚ ਕੈਦ ਕੱਟ ਰਹੇ ਹਨ, ਉਹ ਆਪਣੀਆਂ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਵੀ ਜੇਲ੍ਹਾਂ ‘ਚ ਹਨ, ਪਰ ਇਨ੍ਹਾਂ ਲੋਕਾਂ ਨੂੰ ਸਿਆਸੀ ਸਰਪ੍ਰਸਤੀਆਂ ਕਾਰਨ ਜੇਲ੍ਹਾਂ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇੱਥੇ ਉਨ੍ਹਾਂ ਜੇਲ੍ਹਾਂ ‘ਚ ਕੈਦ ਬੰਦੀ ਸਿੰਘਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਿੱਖ ਕੈਦੀ ਹਨ ਦਇਆ ਸਿੰਘ ਲਾਹੌਰੀਆ, ਜਗਤਾਰ ਸਿੰਘ ਹਵਾਰਾ ਤੇ ਕਈ ਹੋਰ ਸਿੰਘ । ਜੀ.ਕੇ ਨੇ ਕਿਹਾ ਕਿ ਇਨ੍ਹਾਂ ਸਿੰਘਾਂ ਨੂੰ ਪੈਰੋਲ ਵੀ ਨਹੀਂ ਦਿੱਤੀ ਜਾਂਦੀ ਤੇ ਜਦੋਂ ਕਦੇ ਪੈਰੋਲ ਦੀ ਗੱਲ ਚਲਦੀ ਹੈ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਸੁਪਰੀਮ ਕੋਰਟ ਦਾ ਰੂਲ ਹੈ ਕਿ ਜਿਹੜੇ ਸੀਬੀਆਈ ਦੇ ਕੇਸ ਹਨ ਜਾਂ ਇਹੋ ਜਿਹੇ ਕੇਸ ਹਨ ਉਨ੍ਹਾਂ ਵਿੱਚ ਅਸੀਂ ਮਾਫੀ ਨਹੀਂ ਦੇ ਸਕਦੇ। ਇੱਥੇ ਉਨ੍ਹਾਂ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਬਾਦਲ ਕਿੰਨਾ ਸਮਾਂ ਮੁੱਖ ਮੰਤਰੀ ਰਹੇ, ਪਰ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਯਤਨ ਨਹੀਂ ਕੀਤਾ। ਉਨ੍ਹਾਂ ਹਰਜੀਤ ਸਿੰਘ ਕੇਸ ਸਬੰਧੀ ਬੋਲਦਿਆਂ ਕਿਹਾ ਕਿ ਹੁਣ ਤਾਂ ਬੜਾ ਸੌਖਾ ਰਸਤਾ ਹੋ ਗਿਆ ਕਿ ਜਿਵੇਂ ਹਰਜੀਤ ਸਿੰਘ ਦੇ ਕਾਤਲ ਇੰਨਾ ਲੰਮਾਂ ਸਮਾਂ ਕੇਸ ਲੜਨ ਤੋਂ ਬਾਅਦ ਦੋਸ਼ੀ ਪਾਏ ਜਾਣ ਦੇ ਬਾਵਜੂਦ ਬਾਹਰ ਆ ਸਕਦੇ ਹਨ ਤਾਂ ਫਿਰ ਇਹੀ ਕਨੂੰਨ ਸਾਡੇ ਵਾਸਤੇ ਨਹੀਂ ਹੈ? ਇੱਥੇ ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਸਾਡੇ ਲੋਕ ਜਿਹੜੇ ਜੇਲ੍ਹਾਂ ‘ਚ ਬੰਦ ਹਨ ਉਹ ਅਪਰਾਧੀ ਨਹੀਂ ਹਨ ਉਨ੍ਹਾਂ ‘ਤੇ ਸਰਕਾਰ ਨੇ ਝੂਠੇ ਕੇਸ ਪਾਏ ਹਨ। ਮਨਜੀਤ ਸਿੰਘ ਜੀ.ਕੇ ਨੇ ਬੋਲਦਿਆਂ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ। ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ  ਲਿੰਕ ‘ਤੇ ਕਲਿੱਕ ਕਰੋ।

Check Also

ਖੂਬਸੂਰਤ ਸ਼ਹਿਰ ਦੀ ਵਿਸ਼ਵ ਵਿਰਾਸਤ ਨੂੰ ਕਿਉਂ ਪੈਦਾ ਹੋ ਗਿਆ ਖ਼ਤਰਾ

ਅਵਤਾਰ ਸਿੰਘ ਸੀਨੀਅਰ ਪੱਤਰਕਾਰ ਯੂਨੈਸਕੋ ਵੱਲੋਂ ਚੰਡੀਗੜ੍ਹ ਦੇ ਕੈਪੀਟੋਲ ਕੰਪਲੈਕਸ ਨੂੰ ਵਿਸ਼ਵ ਵਿਰਾਸਤ ਵਜੋਂ ਐਲਾਨਿਆ …

Leave a Reply

Your email address will not be published. Required fields are marked *