Home / ਸਿਆਸਤ / ਚੰਡੀਗੜ੍ਹ ਮੁੰਡੇ ਨਾਲ ਕੁੱਟਮਾਰ ਕਰਨ ਵਾਲੀ ਕੁੜੀ ਹੋਈ ਗ੍ਰਿਫਤਾਰ, ਅਦਾਲਤ ਨੇ ਭੇਜਿਆ ਜੇਲ੍ਹ ਹੁਣ ਖਾਏਗੀ ਜੇਲ੍ਹ ਦੀਆਂ ਰੋਟੀਆਂ..

ਚੰਡੀਗੜ੍ਹ ਮੁੰਡੇ ਨਾਲ ਕੁੱਟਮਾਰ ਕਰਨ ਵਾਲੀ ਕੁੜੀ ਹੋਈ ਗ੍ਰਿਫਤਾਰ, ਅਦਾਲਤ ਨੇ ਭੇਜਿਆ ਜੇਲ੍ਹ ਹੁਣ ਖਾਏਗੀ ਜੇਲ੍ਹ ਦੀਆਂ ਰੋਟੀਆਂ..

ਚੰਡੀਗੜ੍ਹ : ਇੱਥੋਂ ਦੇ ਟਿਬ੍ਰਿਊਨ ਚੌਂਕ ਦੀ ਦੱਸੀ ਜਾ ਰਹੀ ਇੱਕ ਵੀਡੀਓ ਬੀਤੇ ਕੁਝ ਦਿਨਾਂ ਤੋਂ ਖੂਬ ਵਾਇਰਲ ਹੋ ਰਹੀ ਸੀ, ਜਿਸ ‘ਚ ਇੱਕ ਲੜਕੀ ਮੁੰਡੇ ਨੂੰ ਲੋਹੇ ਦੀਆਂ ਰਾਡਾਂ ਨਾਲ ਬੜੀ ਬੁਰੀ ਤਰ੍ਹਾਂ ਕੁੱਟਦੀ ਦਿਖਾਈ ਦਿੰਦੀ ਹੈ ਸੀ। ਮਿਲੀ ਜਾਣਕਾਰੀ ਅਨੁਸਾਰ ਕੁੱਟਮਾਰ ਦਾ ਇਹ ਮਾਮਲਾ 2 ਗੱਡੀਆਂ ਦੀ ਆਪਸ ‘ਚ ਮਾਮੂਲੀ ਟੱਕਰ ਤੋਂ ਬਾਅਦ ਸ਼ੁਰੂ ਹੋਇਆ ਸੀ। ਜਿਸ ਮਗਰੋਂ ਮਾਮਲਾ ਵਧਦਾ ਵਧਦਾ ਇੰਨਾ ਵਧ ਗਿਆ ਕਿ ਕੁੜੀ ਨੇ ਲੋਹੇ ਦੀ ਰਾਡ ਨਾਲ ਮੁੰਡੇ ਨੂੰ ਕੁੱਟ ਕੁੱਟ ਕੇ ਆਪਣੀ ਰਾਡ ਹੀ ਉਸ ਦੇ ਸ਼ਰੀਰ  ‘ਤੇ ਤੋੜ ਦਿੱਤੀ। ਇਸ ਸਾਰੀ ਘਟਨਾ ਦੇ ਵਾਪਰਨ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਨੇ ਕੁੜੀ ਵਿਰੁੱਧ ਆਈਪੀਸੀ ਦੀ ਧਾਰਾ 308, 506 ਆਦਿ ਤਹਿਤ ਪਰਚਾ ਦਰਜ ਕਰਕੇ ਉਸ ਕੁੜੀ ਨੂੰ ਗ੍ਰਿਫਤਾਰ ਕਰ ਲਿਆ। ਜਿਸ ਨੂੰ ਬਾਅਦ ਵਿੱਚ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਆਪਣੀ ਕਾਰਵਾਈ ਤੋਂ ਬਾਅਦ ਕੁੱਟਮਾਰ ਕਰਨ ਵਾਲੀ ਲੜਕੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਜੇਲ੍ਹ ਭੇਜ ਦਿੱਤਾ ਹੈ।

ਇਸ ਸਾਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਲਈ ਜਦੋਂ ਸਾਡੇ ਪੱਤਰਕਾਰ ਦਰਸ਼ਨ ਸਿੰਘ ਖੋਖਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਸ ਵੇਲੇ ਵਾਪਰਿਆ ਜਦੋਂ ਲੜਕੀ ਆਪਣੀ ਗੱਡੀ ਨੂੰ ਪਿੱਛੇ ਮੋੜ ਰਹੀ ਸੀ। ਇਸ ਦੌਰਾਨ ਪਿੱਛੋਂ ਇੱਕ ਹੋਰ ਗੱਡੀ ਆਈ ਜਿਸ ਨੂੰ ਉਹ ਪੀੜਤ ਲੜਕਾ ਚਲਾ ਰਿਹਾ ਸੀ, ਜਿਸ ਦਾ ਹਮਲਾਵਰ ਲੜਕੀ ਨੇ ਰਾਡਾਂ ਨਾਲ ਕੁੱਟ ਕੁੱਟ ਬੁਰਾ ਹਾਲ ਕਰ ਦਿੱਤਾ ਸੀ। ਸਾਡੇ ਪੱਤਰਕਾਰ ਅਨੁਸਾਰ ਲੜਕੇ ਨੇ ਉਸ ਕੁੜੀ ਨੂੰ ਸਿਰਫ ਇੰਨਾ ਕਿਹਾ ਕਿ ਤੁਹਾਡਾ ਗੱਡੀ ਪਿੱਛੇ ਕਰਨ ਦਾ ਢੰਗ ਗਲਤ ਹੈ। ਇਹ ਗੱਲ ਨੂੰ ਸੁਣਦਿਆਂ ਹੀ ਲੜਕੀ ਤੈਸ਼ ‘ਚ ਆ ਗਈ ਤੇ ਉਸ ਨੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਮੁੰਡੇ ਨੂੰ ਜ਼ਖਮੀ ਕਰ ਦਿੱਤਾ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ

Check Also

ਟਰੰਪ ਦੇ ਮੰਤਰੀ ਆਏ ਭਾਰਤ ਦੇ ਹੱਕ ‘ਚ, ਆਪਣੇ ਰਾਸ਼ਟਰਪਤੀ ਕੋਲ ਭਾਰਤ ਲਈ ਰੱਖੀ ਇਹ ਮੰਗ..

ਅਮਰੀਕਾ : ਖਬਰ ਹੈ ਕਿ 44 ਅਮਰੀਕੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਰਿੰਦਰ …

Leave a Reply

Your email address will not be published. Required fields are marked *