ਘਰਵਾਲੇ ਤੋਂ ਚੋਰੀ-ਚੋਰੀ ਕਰ ਰਹੀ ਸੀ ਗਲਤ ਕੰਮ, ਮੌਕੇ ‘ਤੇ ਅਸਲੀ ਘਰਵਾਲੇ ਨੇ ਮਾਰਿਆ ਛਾਪਾ, ਫਿਰ ਦੇਖੋ! ਮੌਕੇ ‘ਤੇ ਕੀ ਵਾਪਰਿਆ ਭਾਣਾ

TeamGlobalPunjab
5 Min Read

ਤਰਨ ਤਾਰਨ : ਭਾਰਤੀ ਸਮਾਜ ਵਿੱਚ ਵਿਆਹ ਦੇ ਰਿਸ਼ਤੇ ਨੂੰ ਜਨਮਾਂ ਜਨਮਾਂ ਦਾ ਰਿਸ਼ਤਾ ਮੰਨਿਆ ਜਾਂਦਾ ਹੈ ਤੇ ਸ਼ਾਇਦ ਇਹੋ ਕਾਰਨ ਹੈ ਕਿ ਹਿੰਦੂ ਧਰਮ ਅਨੁਸਾਰ ਕੀਤੇ ਜਾਣ ਵਾਲੇ ਵਿਆਹ ਮੌਕੇ ਸੱਤ ਫੇਰਿਆਂ ਵੇਲੇ ਪੰਡਤ ਪਤੀ ਪਤਨੀ ਨੂੰ 7 ਕਸਤਾਂ ਵੀ  ਖਵਾਉਂਦਾ ਹੈ। ਉਨ੍ਹਾਂ ਵਿੱਚੋਂ ਇੱਕ ਕਸਮ ਹੁੰਦੀ ਹੈ ਪਤੀ ਪਤਨੀ ਵੱਲੋਂ ਇੱਕ ਦੂਜੇ ਦਾ ਸੱਤ ਜਨਮਾਂ ਤੱਕ ਸਾਥ ਦੇਣ ਦੀ। ਪਰ ਇੰਝ ਜਾਪਦਾ ਹੈ ਜਿਵੇਂ ਜ਼ਮਾਨੇਂ ਦੇ ਰਫਤਾਰ ਫੜਨ ਦੇ ਨਾਲ ਨਾਲ ਪਤੀ ਪਤਨੀ ਦੇ ਰਿਸ਼ਤੇ ਨੇ ਵੀ ਰਫਤਾਰ ਫੜ ਲਈ ਹੈ ਤੇ ਸੱਤ ਜਨਮਾਂ ਦਾ ਇਹ ਰਿਸ਼ਤਾ ਅੱਜ ਕੱਲ੍ਹ ਸੱਤ ਘੰਟੇ, ਸੱਤ ਦਿਨ, ਸੱਤ ਮਹੀਨੇ ਤੇ ਕਈ ਵਾਰ ਸੱਤ ਸਾਲਾਂ ਬਾਅਦ ਹੀ ਦਮ ਤੋੜ ਦਿੰਦਾ ਹੈ। ਜੀ ਹਾਂ ਇਹ ਸੱਚ ਹੈ, ਤੇ ਇਹੋ ਜਿਹਾ ਹੀ ਇੱਕ ਮਾਮਲਾ ਇੱਥੋਂ ਦੇ ਗੁਰਦੁਆਰਾ ਟੱਕਰ ਸਾਹਿਬ ਵਿਖੇ ਹੋ ਰਹੇ ਇੱਕ ਵਿਆਹ ਦੌਰਾਨ ਮਿਲਿਆ ਜਦੋਂ ਪੁਲਿਸ ਨੇ ਰੇਡ ਕਰਕੇ ਇੱਕ ਅਜਿਹੀ ਔਰਤ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਸ ‘ਤੇ ਦੋਸ਼ ਹੈ ਕਿ ਇੱਕ ਪਤੀ ਦੇ ਹੁੰਦਿਆਂ ਉਹ ਦੂਜਾ ਵਿਆਹ ਕਰਵਾ ਰਹੀ ਸੀ। ਪੁਲਿਸ ਨੇ ਇਸ ਔਰਤ ਵਿਰੁੱਧ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਨਾਮ ਦੀ ਜਿਸ ਔਰਤ ਨੂੰ ਪੁਲਿਸ ਨੇ ਦੂਜਾ ਵਿਆਹ ਕਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਹੈ ਉਸ ਦਾ ਆਪਣੇ ਪਤੀ ਮੰਗਲ ਸਿੰਘ ਨਾਲ ਝਗੜਾ ਚੱਲ ਰਿਹਾ ਸੀ ਤੇ ਉਹ ਪਿਛਲੇ ਲਗਭਗ 15 ਦਿਨ ਤੋਂ ਵੱਖ ਰਹਿ ਰਹੀ ਸੀ। ਮਨਪ੍ਰੀਤ ਕੌਰ ਅਨੁਸਾਰ ਮੰਗਲ ਸਿੰਘ ਉਸ ਨਾਲ ਅਕਸਰ ਝਗੜਾ ਕਰਦਾ ਸੀ ਤੇ ਕਹਿੰਦਾ ਸੀ ਕਿ, “ਮੈਂ ਤੈਨੂੰ ਨਹੀਂ ਰੱਖਣਾ, ਤੂੰ ਜੇ ਕਿਤੇ ਹੋਰ ਵਿਆਹ ਕਰਵਾਉਣਾ ਹੈ ਤਾਂ ਕਰਵਾ ਲੈ”। ਇਹੋ ਕਾਰਨ ਉਸ ਨੇ ਇੱਕ ਵਾਰ ਕੋਈ ਨਸ਼ੀਲੀ ਦਵਾਈ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਤਾਂ ਕਿ ਇਨ੍ਹਾਂ ਮੁਸੀਬਤਾਂ ਦਾ ਅੰਤ ਹੋ ਸਕੇ। ਜਿਸ ਕੋਸ਼ਿਸ਼ ਦੌਰਾਨ ਉਹ 2 ਦਿਨ ਹਸਪਤਾਲ ਦਾਖਲ ਵੀ ਰਹੀ ਤੇ ਇਲਾਜ ਉਪਰੰਤ ਉਸ ਨੂੰ ਬਚਾਇਆ ਜਾ ਸਕਿਆ। ਮਨਪ੍ਰੀਤ ਅਨੁਸਾਰ ਉਸ ਨੇ ਦਵਾਈ ਖਾਣ ਵਾਲਾ ਕਦਮ ਵੀ ਆਪਣੀ ਮਰਜੀ ਨਾਲ ਚੁੱਕਿਆ ਸੀ ਤੇ ਇਹ ਕਦਮ ਕਿਸੇ ਦੇ ਵੀ ਦਬਾਅ ਹੇਠ ਆ ਕੇ ਨਹੀਂ ਬਲਕਿ ਉਹ ਇਹ ਵਿਆਹ ਆਪਣੀ ਮਰਜੀ ਨਾਲ ਕਰਵਾ ਰਹੀ ਸੀ।

ਉੱਧਰ ਦੂਜੇ ਪਾਸੇ ਮਨਪ੍ਰੀਤ ਦੇ ਪਤੀ ਮੰਗਲ ਸਿੰਘ ਨੇ ਦੱਸਿਆ ਕਿ ਉਸ ਦੀ ਘਰਵਾਲੀ ਉਸ ਨਾਲ ਲੜ ਕੇ ਆਈ ਸੀ ਅਤੇ ਪਿਛਲੇ 15 ਦਿਨਾਂ ਤੋਂ ਉਸ ਦੀ ਆਪਣੀ ਪਤਨੀ ਨਾਲ ਕੋਈ ਗੱਲਬਾਤ ਵੀ ਨਹੀਂ ਹੋਈ। ਮੰਗਲ ਸਿੰਘ ਅਨੁਸਾਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਮਨਪ੍ਰੀਤ ਦੂਜਾ ਵਿਆਹ ਕਰਵਾਉਣ ਬਾਰੇ ਸੋਚ ਰਹੀ ਹੈ। ਪੀੜਤ ਪਤੀ ਅਨੁਸਾਰ ਇਸ ਬਾਰੇ ਜਦੋਂ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੇ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਨਾਲ ਲੈ ਕੇ ਇੱਥੇ ਰੇਡ ਕੀਤੀ ਤੇ ਇੱਥੇ ਮਨਪ੍ਰੀਤ ਦੇ ਹੋ ਰਹੇ ਵਿਆਹ ਦਾ ਪਰਦਾ ਫਾਸ ਹੋ ਗਿਆ। ਮੰਗਲ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਦੂਜਾ ਵਿਆਹ ਉਸ (ਮੰਗਲ ਸਿੰਘ) ਦੀ ਸੱਸ ਵੱਲੋਂ ਕਰਵਾਇਆ ਜਾ ਰਿਹਾ ਹੈ ਜੋ ਕਿ ਪਹਿਲਾਂ ਵੀ ਉਨ੍ਹਾਂ ਦੇ ਘਰ ਮਨਪ੍ਰੀਤ ਨੂੰ ਦਖਾਉਣ ਲਈ ਇਸ ਲਾੜੇ ਨੂੰ ਲੈ ਕੇ ਆਈ ਸੀ। ਮੰਗਲ ਅਨੁਸਾਰ ਉਹ ਬਿਮਾਰ ਰਹਿੰਦਾ ਹੈ ਅਤੇ ਉਸ ਦੀ ਪਤਨੀ ਜਿਸ ਨਾਲ ਵਿਆਹ ਕਰਵਾਉਣ ਜਾ ਰਹੀ ਸੀ ਉਸ ਨੌਜਵਾਨ ਨੇ ਉਸ ਨੂੰ ਪਹਿਲਾਂ ਵੀ ਧਮਕੀਆਂ ਦਿੱਤੀਆਂ ਹਨ।

ਇੱਧਰ ਜਿਸ ਗੁਰਦੁਆਰੇ ਵਿੱਚ ਇਹ ਵਿਆਹ ਹੋਣ ਜਾ ਰਿਹਾ ਸੀ ਤਾਂ ਜਦੋਂ ਉਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਤਨਾਮ ਸਿੰਘ ਨੇ ਆਪਣੇ ਆਪ ਨੂੰ ਵੀ ਘਿਰਿਆ ਦੇਖਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਖਹਿੜਾ ਛੁੜਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੁਝ ਨਹੀਂ ਪਤਾ, ਲਾੜਾ ਲਾੜੀ ਲਾਵਾਂ ਲੈਣ ਲਈ ਇੱਥੇ ਗੁਰੂਘਰ ‘ਚ ਪਹਿਲਾਂ ਤੋਂ ਹੀ ਮੌਜੂਦ ਸਨ। ਸਤਨਾਮ ਸਿੰਘ ਅਨੁਸਾਰ ਗੁਰਦੁਆਰਾ ਸਾਹਿਬ ਅੰਦਰ ਜੋ ਵੀ ਅਨੰਦ ਕਾਰਜ ਹੁੰਦੇ ਹਨ ਉਸ ਨੂੰ ਪਹਿਲਾਂ ਲਾੜੇ ਲਾੜੀ ਦੇ ਪਿੰਡ ਦੇ ਸਰਪੰਚ ਵੱਲੋਂ ਤਸਦੀਕ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਹੀ ਉਹ ਅਨੰਦ ਕਾਰਜ ਕਰਾਉਂਦੇ ਹਨ।

- Advertisement -

ਉੱਧਰ ਪੁਲਿਸ ਇਸ ਮਾਮਲੇ ਵਿੱਚ ਕਨੂੰਨ ਅਨੁਸਾਰ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ। ਜਾਂਚ ਅਧਿਕਾਰੀ ਐੱਸ.ਆਈ. ਬਲਜੀਤ ਕੌਰ  ਦਾ ਕਹਿਣਾ ਹੈ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਸ ਸਮੇਂ ਲਾੜਾ ਉੱਥੋਂ ਫਰਾਰ ਹੋ ਚੁਕਿਆ ਸੀ, ਪਰ ਇਸ ਦੇ ਉਲਟ ਜਦੋਂ ਮੌਕੇ ‘ਤੇ ਲਈਆਂ ਗਈਆਂ ਤਸਵੀਰਾਂ ਨੂੰ ਦੇਖਿਆ ਜਾਵੇ ਤਾਂ ਉਨ੍ਹਾਂ ਤਸਵੀਰਾਂ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਪੁਲਿਸ ਦੀ ਮੌਜੂਦਗੀ ਵਿੱਚ ਲਾੜਾ ਚਿੱਟੇ ਰੰਗ ਦਾ ਸੂਟ ਪਾਈ ਐੱਸ.ਆਈ. ਬਲਜੀਤ ਕੌਰ ਦੇ ਨਾਲ ਖੜ੍ਹਾ ਹੈ। ਐਸਆਈ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਈਪੀਸੀ ਦੀ ਧਾਰਾ 494 ਅਤੇ 511 ਤਹਿਤ ਕਾਰਵਾਈ ਕਰਦਿਆਂ ਪਰਚਾ ਦਰਜ ਕਰ ਲਿਆ ਹੈ ਅਤੇ ਅੱਗੇ ਜਾਂਚ ਜਾਰੀ ਹੈ।

Share this Article
Leave a comment