ਗੁਰਦਾਸਪੁਰ ‘ਚ ਸੰਨੀ ਦਿਓਲ ਦਾ ਪਹਿਲਾ ਰੋਡ ਸ਼ੋਅ, ਕੁੰਭ ਦੇ ਮੇਲੇ ਵਰਗਾ ਹੋਇਆ ਇਕੱਠ?

TeamGlobalPunjab
2 Min Read

ਗੁਰਦਾਸਪੁਰ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਸੰਨੀ ਦਿਓਲ ਨੇ ਅੱਜ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਇੱਥੋਂ ਆਪਣੇ ਪਹਿਲੇ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਹਾਲਾਤ ਇਹ ਸਨ ਕਿ ਸਾਰਾ ਦਿਨ ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਗੁਰਦਾਸਪੁਰ , ਪੰਡੋਰੀ ਧਾਮ, ਦੀਨਾਨਗਰ, ਸਰਨਾ ਤੇ ਫਿਰ ਪਠਾਨਕੋਟ ‘ਚ ਰੋਡ ਸ਼ੋਅ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਰਹੇ ਤੇ ਇਨ੍ਹਾਂ ਇਲਾਕਿਆਂ ਵਿੱਚ ਲੋਕ ਇੰਝ ਇਕੱਠੇ ਹੋ ਗਏ ਜਿਵੇਂ ਕੁੰਭ ਦੇ ਮੇਲੇ ਵਿੱਚ ਆਏ ਹੋਣ।

https://youtu.be/c0D2vBMOyxo

ਇਸ ਫਿਲਮ ਅਦਾਕਾਰ ਦੀ ਇੱਕ ਝਲਕ ਪਾਉਣ ਲਈ ਲੋਕ ਘਰਾਂ ਦੇ ਬਨੇਰਿਆਂ ਅਤੇ ਗੱਡੀਆਂ ਦੀਆਂ ਛੱਤਾਂ ਉੱਤੇ ਚੜ੍ਹ ਬੈਠੇ ਤੇ ਕਈ ਥਾਂਈ ਸੜਕਾਂ ‘ਤੇ ਜਾਮ ਲੱਗਾ ਰਿਹਾ। ਇੱਥੇ ਨਾ ਤਾਂ ਲੋਕ ਕਿਸਾਨ ਆਤਮ ਹੱਤਿਆਵਾਂ ਦੀ ਗੱਲ ਕਰ ਰਹੇ ਸਨ, ਨਾ ਹੀ ਕਰਜਿਆਂ ਲਈ ਕੋਈ ਕਿਸੇ ਨੂੰ ਕਾਗਜ ਵਿਖਾ ਰਿਖਾ ਸੀ, ਨਾ ਨੌਕਰੀਆਂ ਲੈਣ ਵਾਲੇ ਬੇਰੁਜ਼ਗਾਰ ਹਾਏ! ਹਾਏ! ਕਰ ਰਹੇ ਸਨ, ਨਾ ਵਿਧਵਾਵਾਂ ਪੈਨਸ਼ਨ ਲੈਣ ਲਈ ਆਪਣੇ ਨਾਲ ਕਾਗਜ ਚੁੱਕੀ ਫਿਰਦੀਆਂ ਸਨ, ਤੇ ਨਾ ਹੀ ਕਿਸੇ ਨੂੰ ਸਮਾਰਟ ਫੋਨ ਯਾਦ ਆ ਰਿਹਾ ਸੀ। ਬੱਸ ਦੌੜ ਲੱਗੀ ਸੀ ਤਾਂ ਇਸ ਗੱਲ ਦੀ ਕਿ ਸੰਨੀ ਦਿਓਲ ਦੇਖਣਾ ਹੈ।

 ਰਾਜਨੀਤੀਕ ਮਾਹਿਰਾਂ ਅਨੁਸਾਰ ਉੱਧਰ ਬੀ.ਜੇ.ਪੀ ਗੁਰਦਾਸਪੁਰ ਲੋਕ ਸਭਾ ਸੀਟ ‘ਤੇ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲਣ ਦਾ ਲਾਹਾ ਲੈਣ ਦੀ ਵੀ ਕੋਸ਼ਸ਼ ਕਰ ਰਹੀ ਹੈ।ਪਰ ਹੁਣ ਦੇਖਣਾ ਇਹ ਇਹ ਹੋਵੇਗਾ ਕਿ ਚੋਣਾਂ ‘ਚ ਇਸ ਦਾ ਫਾਇਦਾ ਕਾਂਗਰਸ ਨੂੰ ਹੁੰਦਾ ਹੈ ਜਾਂ ਬੀ.ਜੇ.ਪੀ ਇਸ ਨੂੰ ਚੋਣ ਮੁੱਦਾ ਬਣਾਉਣ ‘ਚ ਕਾਮਯਾਬ ਰਹਿੰਦੀ ਹੈ। ਬਾਕੀ ਤੁਸੀਂ ਦੇਖ ਹੀ ਲਿਆ ਜਨਤਾ ਨੇ ਤਾਂ ਸਿਰਫ ਸੰਨੀ ਦਿਓਲ ਦੇਖਣਾ ਹੈ।

- Advertisement -

 

Share this Article
Leave a comment