Home / Health & Fitness / ਕੋਰੋਨਾ ਵਾਇਰਸ ਨੂੰ ਬੱਚਿਆ ਤੋਂ ਕਿਵੇਂ ਰਖੀਏ ਦੂਰ, ਹੋਮ ਆਈਸੋਲੇਸ਼ਨ ਤੋਂ ਲੈ ਕੇ ਉਨ੍ਹਾਂ ਦੇ ਆਕਸੀਜਨ ਲੈਵਲ ਬਾਰੇ ਜਾਣਕਾਰੀ

ਕੋਰੋਨਾ ਵਾਇਰਸ ਨੂੰ ਬੱਚਿਆ ਤੋਂ ਕਿਵੇਂ ਰਖੀਏ ਦੂਰ, ਹੋਮ ਆਈਸੋਲੇਸ਼ਨ ਤੋਂ ਲੈ ਕੇ ਉਨ੍ਹਾਂ ਦੇ ਆਕਸੀਜਨ ਲੈਵਲ ਬਾਰੇ ਜਾਣਕਾਰੀ

ਨਿਊਜ਼ ਡੈਸਕ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਜਿਥੇ ਪਹਿਲਾਂ ਕਿਹਾ ਜਾਂਦਾ ਸੀ ਕਿ ਕੋਵਿਡ 19 ਦਾ ਬਜ਼ੁਰਗਾਂ ਨੂੰ ਜ਼ਿਆਦਾ ਖ਼ਤਰਾ ਹੈ ਹੁਣ ਉਥੇ ਹੀ ਬੱਚਿਆਂ ਲਈ ਵੀ ਖਤਰਾ ਦਸਿਆ ਹੈ। ਹੁਣ ਬੱਚਿਆਂ ‘ਚ ਕੋਰੋਨਾ ਨਾਲ ਸਕੰਰਮਿਤ ਹੋਣ ਦਾ ਖ਼ਤਰਾ ਵਧੇਰਾ ਹੋ ਗਿਆ ਹੈ। ਬੱਚਿਆਂ ਨੂੰ ਵਾਇਰਸ ਤੋਂ ਬਚਾਉਣ  ਲਈ ਸਰਕਾਰ ਨੇ ਬੱਚਿਆਂ ਲਈ ਕੋਵਿਡ-19 guidelines ਜਾਰੀ ਕੀਤੀਆਂ ਹਨ। ਇਸ ‘ਚ ਬੱਚਿਆਂ ਨੂੰ ਹੋਮ ਆਈਸੋਲੇਸ਼ਨ ਤੋਂ ਲੈ ਕੇ ਉਨ੍ਹਾਂ ਦੇ ਆਕਸੀਜਨ ਲੈਵਲ ਬਾਰੇ ਜਾਣਕਾਰੀ ਦਿੱਤੀ ਗਈ ਹੈ। ਬੱਚਿਆਂ ਨੂੰ ਆਈਸੋਲੇਟ ਕਦੋਂ ਕਰਨਾ ਹੈ
  • ਹਲਕੇ ਲੱਛਣ ਜਿਵੇਂ ਕਿ ਗਲੇ ‘ਚ ਖਰਾਸ਼, ਨੱਕ ਵਹਿਣਾ, ਸਾਹ ਲੈਣ ‘ਚ ਤਕਲੀਫ਼ ਜਾਂ ਖੰਘ ਹੋਣ ‘ਤੇ ਬੱਚਿਆਂ ਨੂੰ ਇਲਾਜ਼ ਦੀ ਸਲਾਹ ਨਾ ਦਿੰਦੇ ਹੋਏ ਘਰ ‘ਚ ਹੀ ਆਈਸੋਲੇਟ ਰੱਖਣ ਲਈ ਕਿਹਾ ਗਿਆ ਹੈ।
  • ਬੱਚਿਆਂ ਨੂੰ ਵੱਧ ਤੋਂ ਵੱਧ ਪਾਣੀ ਪਿਲਾਓ ਤਾਂ ਜੋ ਉਨ੍ਹਾਂ ਦਾ ਸਰੀਰ ਹਾਈਡਰੇਟ ਰਹਿ ਸਕੇ।
  • ਬੁਖਾਰ ਹੋਣ ‘ਤੇ ਪੈਰਾਸੀਟਾਮੋਲ (10-15 ਮਿਲੀਗ੍ਰਾਮ/ਕਿਲੋਗ੍ਰਾਮ/ਡੋਜ਼) ਦਿਓ।
  • ਖੰਘ ਹੋਣ ‘ਤੇ ਗਰਮ ਪਾਣੀ ਨਾਲ ਬੱਚੇ ਨੂੰ ਗਰਾਰੇ ਕਰਵਾਓ।
  • ਹਾਈਡਰੇਸ਼ਨ ਦੀ ਕਮੀ ਨੂੰ ਪੂਰਾ ਕਰਨ ਲਈ ਓਰਲ ਫਲੂਈਡ ਅਤੇ ਪੌਸ਼ਟਿਕ ਡਾਇਟ ਦੀ ਸਲਾਹ ਦਿੱਤੀ ਗਈ ਹੈ।
  • ਹਲਕੇ ਲੱਛਣ ਹੋਣ ‘ਤੇ ਬੱਚਿਆਂ ਨੂੰ ਐਂਟੀਬਾਇਓਟਿਕਸ ਬਿਲਕੁਲ ਵੀ ਨਾ ਦਿਓ।
ਮੋਡਰੇਟ ਕੈਟੇਗਰੀ ਦੇ ਬੱਚੇ
  • ਇਸ ਕੈਟੇਗਰੀ ਦੇ ਘੱਟ ਆਕਸੀਜਨ ਲੈਵਲ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
  • ਜੇ ਬੱਚਿਆਂ ‘ਚ ਹਲਕੇ ਲੱਛਣ ਦਿਖ ਰਹੇ ਹਨ ਤਾਂ ਉਸ ਨੂੰ ਨਮੂਨੀਆ ਹੋ ਸਕਦਾ ਹੈ।
  • ਮੋਡਰੇਟ ਲੱਛਣ ਵਾਲੇ ਬੱਚਿਆਂ ਨੂੰ ਕੋਵਿਡ ਡੇਡੀਕੇਟਿਡ ਹੈਲਥ ਸੈਂਟਰ ‘ਚ ਐਡਮਿਟ ਕਰਵਾਓ।
  • ਮੋਡਰੇਟ ਕੈਟੇਗਰੀ ਦੇ ਬੱਚਿਆਂ ਨੂੰ ਬੁਖ਼ਾਰ ਹੋਣ ‘ਤੇ ਪੈਰਾਸੀਟਾਮੋਲ (10-15 ਮਿਲੀਗ੍ਰਾਮ/ਕਿਲੋਗ੍ਰਾਮ/ਡੋਜ਼) ਬੈਕਟੀਰੀਅਲ ਇੰਫੈਕਸ਼ਨ ਲਈ ਅਮੋਕਸੀਸਲੀਨ ਦਿੱਤੀ ਜਾਵੇ।
  • ਆਕਸੀਜਨ ਸੈਚੂਰੇਸ਼ਨ 94% ਤੋਂ ਘੱਟ ਹੋਣ ‘ਤੇ ਆਕਸੀਜਨ ਸਪਲੀਮੈਂਟ ਲਗਾਓ।
 

Check Also

Health Benefits Of Fox Nut : ਹਰ ਸਵੇਰੇ ਖਾਓ ਸਿਰਫ 5 ਮਖਾਣੇ , ਇਹ ਲਾਭ ਹੋਣਗੇ ਪ੍ਰਾਪਤ

ਨਿਊਜ਼ ਡੈਸਕ: ਤੁਸੀਂ ਕਿਸੇ ਨਾ ਕਿਸੇ ਰੂਪ ਵਿਚ ਮਖਾਣੇ ਦਾ ਸੇਵਨ ਜ਼ਰੂਰ ਕੀਤਾ ਹੋਵੇਗਾ। ਬਹੁਤ …

Leave a Reply

Your email address will not be published. Required fields are marked *