ਕੈਨੇਡਾ ਵਿੱਚ ਪੀ.ਆਰ. ਲੈਣ ਦੇ ਸੁਪਨੇ ਦੇਖਣ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕੈਨੇਡੀਅਨ ਸਰਕਾਰ ਨੇ ਪੀਆਰ ਸ਼੍ਰੇਣੀ ਲਈ ਰਿਜ਼ਰਵ ਜਾਇਦਾਦ ਫੰਡ (ਸ਼ੋਅ ਮਨੀ) ਵਿੱਚ ਵਾਧਾ ਕਰ ਦਿੱਤਾ ਹੈ। ਹੁਣ ਪੀਆਰ ਬੇਸ ’ਤੇ ਕੈਨੇਡਾ ਜਾਣ ਲਈ ਹੋਰ ਵਧੇਰੇ ਰਿਜ਼ਰਵ ਫੰਡ ਸ਼ੋਅ ਕਰਨੇ ਪੈਣਗੇ।
ਕੈਨੇਡੀਅਨ ਅਧਿਕਾਰੀਆਂ ਨੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਪ੍ਰੋਫਾਈਲਾਂ ਨੂੰ ਅਪਡੇਟ ਕਰਨ ਤੇ ਨਵੇਂ ਨਿਯਮਾਂ ਤਹਿਤ ਰਿਜ਼ਰਵ ਫੰਡ ਦੀ ਜ਼ਰੂਰਤ ਦੇ ਮੁਤਾਬਕ ਆਪਣੀ ਵਿੱਤੀ ਸਥਿਤੀ ਵਿੱਚ ਬਦਲਾਅ ਕਰਨ ਨੂੰ ਯਕੀਨੀ ਬਣਾਉਣ।
ਨਿਯਮਾਂ ਵਿੱਚ ਬਦਲਾਅ ਤਹਿਤ ਹਰ ਪਰਿਵਾਰ ਲਈ ਲੋੜੀਂਦੇ ਫੰਡਾਂ ਵਿੱਚ 1.5 ਫੀਸਦੀ ਵਾਧਾ ਸ਼ਾਮਲ ਹੈ। ਮਸਲਨ ਜੇ ਕੋਈ ਵਿਅਕਤੀ ਕੈਨੇਡਾ ਵਿੱਚ ਇਕੱਲਾ ਜਾਂਦਾ ਹੈ ਤਾਂ ਉਸ ਨੂੰ 12,474 ਕੈਨੇਡੀਅਨ ਡਾਲਰ ਦੀ ਪਹਿਲਾਂ ਦੀ ਸ਼ਰਤ ਦੀ ਬਜਾਏ ਹੁਣ 12,669 ਕੈਨੇਡੀਅਨ ਡਾਲਰ ਦੀ ਰਕਮ ਦਾ ਸੈਟਲਮੈਂਟ ਫੰਡ ਦਿਖਾਉਣਾ ਪਵੇਗਾ।
- Advertisement -
ਕੈਨੇਡੀਅਨ ਇਮੀਗ੍ਰੇਸ਼ਨ ਨਿਯਮਾਂ ਮੁਤਾਬਕ ਸਾਰੇ ਸੰਘੀ ਹੁਨਰਮੰਦ ਕਾਮੇ ਤੇ ਸੰਘੀ ਹੁਨਰਮੰਦ ਕਿੱਤੇ ਸ਼੍ਰੇਣੀ ਦੇ ਉਮੀਦਵਾਰ ਜਾਂ ਉਮੀਦਵਾਰਾਂ ਨੂੰ ਸੈਟਲਮੈਂਟ ਫੰਡਾਂ ਦਾ ਸਬੂਤ ਦਿਖਾਉਣਾ ਲਾਜ਼ਮੀ ਹੈ। ਬਦਲਦੇ ਹੋਏ ਨਿਯਮਾਂ ਦਾ ਪੰਜਾਬੀਆਂ ‘ਤੇ ਬਹੁਤ ਵੱਡਾ ਅਸਰ ਪਵੇਗਾ ਕਿਉਂਕਿ ਹਰ ਸਾਲ ਹਜ਼ਾਰਾਂ ਪੰਜਾਬੀ ਕੈਨੇਡਾ ਪਰਵਾਸ ਕਰਦੇ ਹਨ