ਦਿੱਲੀ ਤੋਂ ਕੈਨੇਡਾ ਦੀ ਉਡਾਰੀ ਹੋਈ ਮਹਿੰਗੀ, ਆਮ ਨਾਲੋਂ ਦੁੱਗਣੀ ਕੀਮਤ ‘ਚ ਵਿਕ ਰਹੀਆਂ ਟਿਕਟਾਂ

TeamGlobalPunjab
2 Min Read

ਨਵੀਂ ਦਿੱਲੀ: ਜੇਕਰ ਤੁਸੀ ਦਿੱਲੀ ਤੋਂ ਟੋਰਾਂਟੋ ਜਾ ਵੈਨਕੂਵਰ ਫਲਾਈਟ ਟਿਕਟ ਬੁੱਕ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਉਸ ਲਈ ਤੁਹਾਨੂੰ ਜੇਬ ਢਿੱਲੀ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਕਿਉਂਕਿ ਸਾਰੀਆਂ ਏਅਰਲਾਈਨਾਂ ਵੱਲੋਂ ਆਮ ਤੋਂ ਲਗਭਗ ਦੁੱਗਣੀ ਕੀਮਤ ‘ਚ ਟਿਕਟਾਂ ਵਿਕ ਰਹੀਆਂ ਹਨ। ਜਿੱਥੇ ਇੱਕ ਪਾਸੇ ਹਵਾਈ ਟਿਕਟ ਦੀ ਔਸਤ ਕੀਮਤ 60,000-70,000 ਰੁਪਏ ਹੈ, ਉਹ ਇਸ ਮਹੀਨੇ 1.10 ਲੱਖ ਰੁਪਏ ਤੋਂ ਵੀ ਜ਼ਿਆਦਾ ‘ਚ ਵਿਕ ਰਹੀ ਹੈ।
Delhi to Canada flight Fares
ਇਨਾਂ ਆਸਮਾਨ ਛੂਹਦੀਆਂ ਕੀਮਤਾ ਦਾ ਕਾਰਨ ਕੁਝ ਤਾਂ ਕੈਨੇਡਾ ‘ਚ ਆ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਆਉਣ ‘ਚ ਵਾਧਾ, ਪਾਕਿਸਤਾਨ ਵੱਲੋਂ ਹਵਾਈ ਕੋਰੀਡੋਰ ਬੰਦ ਕਰਨਾ ਤੇ ਜੈੱਟ ਏਅਰਵੇਜ਼ ਅਤੇ ਏਸ਼ੀਆਨਾ ਦੀਆਂ ਫਲਾਈਟਾਂ ਨੂੰ ਮੁਅੱਤਲ ਕਰਨ ਦੱਸਿਆਂ ਜਾ ਰਿਹਾ ਹੈ।

Read Also: ਕੈਨੇਡਾ ਵਿਖੇ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਕੈਨੇਡੀਅਨ ਕਾਲਜ ਅਤੇ ਯੂਨੀਵਰਸਿਟੀਆਂ ਦਾਖਲੇ ਲਈ ਸਤੰਬਰ ਮਹੀਨੇ ‘ਚ ਸਾਰੇ ਕੋਰਸਾਂ ਲਈ ਸਭ ਤੋਂ ਵੱਧ ਸੀਟਾਂ ਪੇਸ਼ ਕਰਦੇ ਹਨ ਤੇ ਇਹ ਉਹ ਸਮਾਂ ਹੁੰਦਾ ਹੈ ਜਦੋਂ ਵੱਡੀ ਗਿਣਤੀ ‘ਚ ਵਿਦਿਆਰਥੀ ਭਾਰਤ ਤੋਂ ਕੈਨੇਡਾ ਆਉਂਦੇ ਹਨ।
Delhi to Canada flight Fares
ਅੰਕੜਿਆਂ ਮੁਤਾਬਕ ਕੈਨੇਡਾ ਦੇ ਅੰਤਰਰਾਸ਼ਟਰੀ ਸਿੱਖਿਆ ਖੇਤਰ ਵਿਚ ਭਾਰਤੀਆਂ ਦੀ ਗਿਣਤੀ ਜ਼ਿਆਦਾ ਹੈ। 2018 ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੈਨੇਡਾ ਹਾਈ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸਾਲ 2018 ‘ਚ 1.72 ਲੱਖ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਸਟੱਡੀ ਪਰਮਿਟ ਪ੍ਰਾਪਤ ਕੀਤਾ ਸੀ। ਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਉਡਾਣਾਂ ਦੀ ਮੁਅੱਤਲੀ ਤੇ ਪਾਕਿਸਤਾਨ ਗਲਿਆਰੇ ਦੇ ਬੰਦ ਹੋਣ ਨਾਲ ਪਿਛਲੇ ਸਾਲਾਂ ਦੇ ਮੁਕਾਬਲੇ ਕੀਮਤਾਂ ਨੂੰ ਨਵੇਂ ਪੱਧਰਾਂ ਵੱਲ ਧੱਕ ਦਿੱਤਾ ਹੈ।

WWICS ਗਰੁੱਪ ਦੇ ਡਿਪਟੀ ਜਨਰਲ ਮੈਨੇਡਰ ਰਵਿੰਦਰਜੀਤ ਕੌਰ ਨੇ ਕਿਹਾ,”ਭਾਰਤੀ ਵਿਦਿਆਰਥੀਆਂ ਵੱਲੋਂ ਅਧਿਐਨ ਲਈ ਕੈਨੇਡਾ ਹਮੇਸ਼ਾ ਹੀ ਪਹਿਲੀ ਪਸੰਦ ਰਿਹਾ ਹੈ। ਖਾਸ ਕਰ ਕੇ ਜੂਨ 2019 ਵਿਚ ਸਟਡੀ ਡਾਇਰੈਕਟ ਸਟਰੀਮ ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਨਾਲ, ਕੈਨੇਡਾ ਲਈ ਵਿਦਿਆਰਥੀਆਂ ਵੀਜ਼ਾ ਦੀ ਐਪਲੀਕੇਸ਼ਨ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ।”

Share this Article
Leave a comment