ਚੀਨ ਨੇ ਕੈਨੇਡਾ ਨਾਲ ਮਾਰੀ ਠੱਗੀ, ਲੱਗੇ ਗੰਭੀਰ ਇਲਜ਼ਾਮ

TeamGlobalPunjab
2 Min Read

ਕੈਨੇਡਾ:- ਪਹਿਲਾਂ ਪਾਕਿਸਤਾਨ, ਫਿਰ ਭਾਰਤ ਅਤੇ ਹੁਣ ਕੈਨੇਡਾ ਨਾਲ ਵੀ ਚੀਨ ਨੇ ਠੱਗੀ ਮਾਰੀ ਹੈ ਜਿਸਦੀ ਆਲੋਚਨਾ ਪੂਰੇ ਮੀਡੀਆ ਵਿਚ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਕੈਨੇਡਾ ਨੇ ਚੀਨ ਤੋਂ 10 ਲੱਖ ਐਨ- 95 ਮਾਸਕ ਖ੍ਰੀਦੇ ਸਨ ਜੋ ਕਿ ਕਿਸੇ ਵੀ ਕੰਮ ਨਹੀਂ ਆਏ। ਯਾਨੀਕੇ ਚੀਨ ਨੇ ਕੈਨੇਡਾ ਨੂੰ ਮਾੜਾ ਮਾਲ ਸਪਲਾਈ ਕਰ ਦਿਤਾ। ਅਜਿਹੇ ਔਖੇ ਸਮੇਂ ਵਿਚ ਜਦੋਂ ਦੇਸ਼ ਇਕ ਦੂਜੇ ਦਾ ਸਾਥ ਦੇ ਰਹੇ ਹਨ ਉਥੇ ਹੀ ਚੀਨ ਬਾਕੀ ਦੇ ਦੇਸ਼ਾਂ ਨਾਲ ਗੱਦਾਰੀ ਕਰ ਰਿਹਾ ਹੈ ਅਤੇ ਤਕੜਾ ਚੂਨਾ ਲਗਾਇਆ ਜਾ ਰਿਹਾ ਹੈ। ਕੈਨੇਡਾ ਦੇ ਪਬਲਿਕ ਹੈਲਥ ਅਥਾਰਿਟੀ ਦਾ ਕਹਿਣਾ ਹੈ ਕਿ ਚੀਨ ਤੋਂ ਮੰਗਵਾਏ ਗਏ ਇਹ ਮਾਸਕ ਮਾੜੇ ਤੋਂ ਵੀ ਮਾੜੇ ਸਟੈਂਡਰਡ ਦੇ ਹਨ ਜਿਸ ਤੋਂ ਬਾਅਦ ਸਿਹਤ ਅਧਿਕਾਰੀਆਂ ਨੂੰ ਇਹ ਮਾਸਕ ਨਾ ਪਹਿਨਣ ਦੀ ਗੱਲ ਆਖੀ ਗਈ ਹੈ ਤਾਂ ਜੋ ਉਹਨਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਇਸ ਗੱਲ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਾਫੀ ਜਿਆਦਾ ਗੰਭੀਰਤਾ ਦੇ ਨਾਲ ਲਿਆ ਹੈ ਕਿਉਂ ਕਿ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇਸ ਦੁੱਖ ਦੀ ਘੜੀ ਵਿਚ ਚੀਨ ਉਹਨਾਂ ਦੇ ਨਾਲ ਅਜਿਹਾ ਵਰਤਾਰਾ ਕਰੇਗਾ ਪਰ ਅਜਿਹਾ ਕਰਕੇ ਚੀਨ ਨੇ ਵਿਸ਼ਵਾਸ਼ ਤੋੜਿਆ ਹੈ। ਇਸਤੋਂ ਪਹਿਲਾਂ ਚੀਨ ਨੇ ਭਾਰਤ ਅਤੇ ਪਾਕਿਸਤਾਨ ਨੂੰ ਘਟੀਆ ਕਿਸਮ ਦੀਆਂ ਕਿੱਟਾਂ ਭੇਜੀਆਂ ਸਨ ਜਿਸਦਾ ਵਿਰੋਧ ਵੀ ਵਿਸ਼ਵ ਪੱਧਰ ਤੇ ਹੋਇਆ ਸੀ। ਪਾਕਿਸਤਾਨ ਨਾਲ ਤਾਂ ਚੀਨ ਨੇ ਐਨੀ ਜਿਆਦਾ ਮਾੜੀ ਕੀਤੀ ਕਿ ਉਹਨਾਂ ਨੂੰ ਜਿਹੜੇ ਮਾਸਕ ਸਪਲਾਈ ਕੀਤੇ ਸਨ ਉਹ ਔਰਤਾਂ ਦੇ ਅੰਡਰਵੀਅਰ ਤੋਂ ਬਣੇ ਸਨ।

Share this Article
Leave a comment