ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਦੀ ਮੰਗ ਲਈ ਚੀਨ ਜਾਵੇਗਾ ਕੈਨੇਡਾ ਦਾ ਵਫ਼ਦ

Prabhjot Kaur
2 Min Read

ਓਟਾਵਾ: ਕੈਨੇਡਾ ਵੱਲੋਂ ਚੀਨ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਨ੍ਹਾਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਦੇ ਹੋਏ ਕੈਨੇਡਾ ਨੇ ਇੱਕ ਉੱਚ ਪੱਧਰ ਵਫ਼ਦ ਚੀਨ ਭੇਜਣ ਦਾ ਫ਼ੈਸਲਾ ਕੀਤਾ ਹੈ। ਇਹ ਵਫ਼ਦ ਕੈਨੇਡਾ ਮੈਂਬਰ ਆਫ਼ ਪਾਰਲੀਮੈਂਟ ਤੇ ਆਧਾਰਤ ਹੋਵੇਗਾ। 2 ਐਮ.ਪੀਜ਼ ਅਤੇ 2 ਸੈਨੇਟਰਜ਼ ਇਸ ਵਫ਼ਦ ਦਾ ਹਿੱਤਾ ਹੋਣਗੇ ਜੋ ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਦੀ ਮੰਗ ਕਰਨਗੇ ਅਤੇ ਚੀਨ ਉੱਤੇ ਕੂਟਨੀਤਕ ਦਬਾਅ ਵਧਾਉਣਗੇ। ਇਹ ਦੌਰਾ ਚੀਨ ਕੈਨੇਡਾ ਲੈਜਿਸਲੈਟਿਵ ਐਸੋਸੀਏਸ਼ਨ ਮੈਂਬਰਾਂ ਵੱਲੋਂ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਕੈਨੇਡਾ ਵੱਲੋਂ 1 ਦਸੰਬਰ ਨੂੰ ਚੀਨ ਦੀ ਦੁਰ ਸੰਚਾਰ ਕੰਪਨੀ ਹੁਆਵੇਈ ਦੀ ਵਿੱਤ ਪ੍ਰਮੁੱਖ ਮੇਂਗ ਵੰਗਝੋਊ ਦੀ ਕੀਤੀ ਗਈ ਗ੍ਰਿਫ਼ਤਾਰੀ ਤੋਂ ਬਾਅਦ ਚੀਨ ਨੇ ਵੀ ਕੈਨੇਡਾ ਦੇ ਇੱਕ ਸਾਬਕਾ ਰਾਜਦੂਤ ਅਤੇ ਉਸ ਦੇ ਸਲਾਹਕਾਰ ਸਮੇਤ 13 ਲੋਕਾਂ ਨੂੰ ਵੱਖ ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਸੀ। ਕੈਨੇਡਾ ਦੀ ਇੱਕ ਅਦਾਲਤ ਵੱਲੋਂ ਮੇਂਗ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਚੀਨ ਵੱਲੋਂ ਲਗਾਤਾਰ ਕੇਨੇਡਾ ਤੇ ਮੇਂਗ ਦੀ ਰਿਹਾਈ ਲਈ ਦਬਾਅ ਬਣਾਇਆ ਜਾ ਰਿਹਾ ਹੈ।

ਇਸ ਤਹਿਤ ਹੀ ਚੀਨ ਵਲੋਂ ਕੀਤੀ ਗਈ ਕਾਰਵਾਈ ਨੂੰ ਕੂਟਨੀਤਕ ਮਾਹਿਰਾਂ ਵੱਲੋਂ ਦਬਾਅ ਅਤੇ ਚੀਨ ਦੀ ਕੂਟਨੀਤਕ ਚਾਲ ਦੱਸਿਆਂ ਜਾ ਰਿਹਾ ਹੈ।ਪਰ ਹੁਣ ਕੈਨੇਡਾ ਵੱਲੋਂ ਲਗਾਤਾਰ ਆਪਣੇ ਨਾਗਰਿਕਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਚੀਨ ਹਾਲੇ ਵੀ ਆਪਣੇ ਫ਼ੈਸਲੇ ਤੇ ਅੜਿਆ ਹੋਇਆ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਕੈਨੇਡਾ ਦਾ ਚੀਨ ਦੇ ਦੌਰੇ ਤੇ ਜਾ ਰਿਹਾ ਇਹ ਵਫ਼ਦ ਆਪਣੇ ਨਾਗਰਿਕਾਂ ਦੀ ਰਿਹਾਈ ਲਈ ਕੁੱਝ ਕਰ ਪਾਉਣ ਦਾ ਹੈ।

Share this Article
Leave a comment