punjab govt punjab govt
Home / News / ਵੈਨਕੂਵਰ ਪੁਲਿਸ ਅਫ਼ਸਰ ਜਗਰਾਜ ਬਰਾੜ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਦੋਸ਼ੀ ਕਰਾਰ

ਵੈਨਕੂਵਰ ਪੁਲਿਸ ਅਫ਼ਸਰ ਜਗਰਾਜ ਬਰਾੜ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਦੋਸ਼ੀ ਕਰਾਰ

ਵੈਨਕੁਵਰ : ਬ੍ਰਿਟਿਸ਼ ਕੋਲੰਬੀਆ ਦੀ ਵੈਨਕੁਵਰ ਪ੍ਰੋਵਿੰਸ਼ੀਅਲ ਕੋਰਟ ਨੇ ਵੈਨਕੁਵਰ ਪੁਲਿਸ ਦੇ ਪੰਜਾਬੀ ਅਫ਼ਸਰ ਜਗਰਾਜ ਰੋਜਰ ਬਰਾੜ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਪੀੜਤਾ ਵਲੋਂ ਸਾਲ 2019 ਵਿੱਚ ਸਕੁਐਮਿਸ਼ ਆਰਸੀਐਮਪੀ (Squamish RCMP) ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।

ਕੋਰਟ ਨੇ 2019 ਦੇ ਵਿਸਲਰ ਹੋਟਲ ਰੂਮ ਘਟਨਾ ਮਾਮਲੇ ਵਿੱਚ ਫੈਸਲਾ ਸੁਣਾਉਂਦਿਆਂ ਜਗਰਾਜ ਰੋਜਰ ਬਰਾੜ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ ਜਗਰਾਜ ਸ਼ੁਰੂ ਤੋਂ ਹੀ ਸਾਥੀ ਮਹਿਲਾ ਕਰਮੀ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਹੋਇਆ, ਉਹ ਮਹਿਲਾ ਦੀ ਸਹਿਮਤੀ ਨਾਲ ਹੋਇਆ ਸੀ।

ਉਥੇ ਹੀ ਪੀੜਤਾ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਉਹ ਤੇ ਜਗਰਾਜ ਬਰਾੜ ਆਪਣੇ ਕਈ ਸਾਥੀਆਂ ਨਾਲ ਵਿਸਲਰ ਦੇ ਹੋਟਲ ਵਿੱਚ ਗਏ ਸਨ, ਜਿੱਥੇ ਉਨ੍ਹਾਂ ਨੇ ਸ਼ਰਾਬ ਪੀਤੀ ਤੇ ਕਾਫ਼ੀ ਮਨੋਰੰਜਨ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਉਹ ਕਦੇ ਜਗਰਾਜ ਬਰਾੜ ਨੂੰ ਨਹੀਂ ਮਿਲੀ ਸੀ। ਇਸੇ ਦੌਰਾਨ ਜਗਰਾਜ ਨੇ ਉਸ ਦੇ ਨਸ਼ੇ ਦੀ ਹਾਲਤ ਵਿੱਚ ਹੋਣ ਦਾ ਫਾਇਦਾ ਚੁੱਕਦੇ ਹੋਏ ਉਸ ਨਾਲ ਜ਼ਬਰਦਸਤੀ ਕੀਤੀ।

ਵੈਨਕੁਵਰ ਪੁਲਿਸ ਵਿਭਾਗ ਨੇ ਜਾਂਚ ਕਰਦਿਆਂ ਨਵੰਬਰ 2019 ਵਿੱਚ ਸਰੀ ਦੇ ਵਾਸੀ 51 ਸਾਲਾ ਜਗਰਾਜ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਆਇਦ ਕੀਤੇ ਤੇ ਉਸ ਨੂੰ ਤਨਖਾਹ ਸਣੇ ਮੁਅੱਤਲ ਕਰ ਦਿੱਤਾ।

Check Also

ਪੰਜਾਬ ‘ਚ ਭਾਰੀ ਬਾਰਸ਼ ਅਤੇ ਗੜੇਮਾਰੀ ਨਾਲ ਝੋਨੇ ਦੀ ਪੱਕੀ ਫ਼ਸਲ ਢਹਿ ਢੇਰੀ

ਨਿਊਜ਼ ਡੈਸਕ: ਸ਼ਨੀਵਾਰ ਰਾਤ ਤੋਂ ਹੀ ਪੱਕੀ ਫ਼ਸਲ ‘ਤੇ ਹੋਈ ਗੜ੍ਹੇਮਾਰੀ ਅਤੇ ਮੋਹਲੇਧਾਰ ਬਾਰਿਸ਼ ਨੇ …

Leave a Reply

Your email address will not be published. Required fields are marked *