ਕੈਨੇਡਾ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ, ਨੌਕਰੀ ਦੇ ਨਾਲ ਹੁਣ ਆਸਾਨੀ ਨਾਲ ਮਿਲੇਗੀ ਪੀਆਰ

TeamGlobalPunjab
2 Min Read

ਵਿਦੇਸ਼ਾਂ ‘ਚ ਜਾ ਕੇ ਕੰਮ ਕਰਨਾ ਚੰਗੇ ਪੈਸੇ ਕਮਾਉਣ ਦਾ ਸੁਪਨਾ ਲਗਭਗ ਹਰ ਭਾਰਤੀ ਵੇਖਦਾ ਹੈ ਪਰ ਇਹ ਸੁਪਨਾ ਕੁੱਝ ਲੋਕਾਂ ਦਾ ਹੀ ਪੂਰਾ ਹੋ ਪਾਂਉਦਾ ਹੈ। ਅਮਰੀਕਾ ਨੇ ਜਿੱਥੇ ਵੀਜ਼ਾ ਦੇ ਨਿਯਮ ਸਖ਼ਤ ਕਰ ਦਿੱਤੇ ਹਨ ਉਥੇ ਹੀ ਕੈਨੇਡਾ ਨੇ ਭਾਰਤੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦਰਅਸਲ ਕੈਨੇਡਾ ਇੱਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ , ਜਿਸਦੇ ਤਹਿਤ ਤੁਹਾਨੂੰ ਕੈਨੇਡਾ ‘ਚ ਨੌਕਰੀ ਦੇ ਨਾਲ ਨਾਲ ਨਾਗਰਿਕਤਾ ਵੀ ਆਸਾਨੀ ਨਾਲ ਮਿਲ ਜਾਵੇਗੀ।

ਕੈਨੇਡਾ ਦੇ ਇਸ ਪ੍ਰੋਗਰਾਮ ਦਾ ਨਾਮ ਗਲੋਬਲ ਟੈਲੇਂਟ ਸਟ੍ਰੀਮ ਯਾਨੀ ਜੀਟੀਐੱਸ ਹੈ ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਆਸਾਨੀ ਨਾਲ ਨੌਕਰੀ ਮਿਲ ਜਾਵੇਗੀ। ਇਸ ਪ੍ਰੋਗਰਾਮ ਦਾ ਸਭ ਤੋਂ ਵੱਧ ਲਾਭ ਵਿਗਿਆਨ, ਇੰਜੀਨਿਅਰਿੰਗ ਜਾਂ ਹਿਸਾਬ ਦੇ ਬੈਕਗਰਾਉਂਡ ਵਾਲੇ ਲੋਕਾਂ ਨੂੰ ਹੋਵੇਗਾ।

ਇਸ ਯੋਜਨਾ ਦੇ ਤਹਿਤ ਨੌਕਰੀ ਦੇਣ ਵਾਲੇ ਰੁਜ਼ਗਾਰਦਾਤਾਵਾਂ ਵੱਲੋਂ ਦਾਖਲ ਐਪਲੀਕੇਸ਼ਨਾਂ ਨੂੰ ਸਿਰਫ਼ ਦੋ ਹਫ਼ਤਿਆਂ ਵਿੱਚ ਨਿਪਟਾਇਆ ਜਾਵੇਗਾ। ਇਸਦੇ ਤਹਿਤ ਜਿਨ੍ਹਾਂ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਉਨ੍ਹਾਂ ਨੂੰ ਐਕਸਪ੍ਰੈਸ ਐਂਟਰੀ ਰੂਟ ਦੇ ਤਹਿਤ ਸਥਾਈ ਨਾਗਰਿਕਤਾ ਹਾਸਿਲ ਕਰਨ ਵਿੱਚ ਤਰਜੀਹ ਵੀ ਮਿਲੇਗੀ ਦੱਸ ਦੇਈਏ ਕਿ ਐਕਸਪ੍ਰੈਸ ਐਂਟਰੀ ਰੂਟ ਇੱਕ ਪੁਆਇੰਟ ਬੇਸਡ ਸਿਸਟਮ ਹੈ ।

ਕੈਨੇਡਾ ਦੇ ਡਿਪਾਰਟਮੈਂਟ ਆਫ ਇਮੀਗਰੇਸ਼ਨ, ਰਿਫਿਊਜੀ ਐਂਡ ਸਿਟੀਜਨਸ਼ਿੱਪ ਦੁਆਰਾ ਉਪਲੱਬਧ ਜਾਣਕਾਰੀ ਦੇ ਮੁਤਾਬਕ ਸਾਲ 2018 ਦੇ ਦੌਰਾਨ ਭਾਰਤੀਆਂ ਨੂੰ 41,000 ਸੱਦੇ ਭੇਜੇ ਗਏ ਜੋ 13 ਫੀਸਦੀ ਦੀ ਵਾਧਾ ਦਰਸ਼ਉਂਦਾ ਹੈ। ਇੰਨਾ ਹੀ ਨਹੀਂ , ਕੈਨੇਡਾ ਦੇ ਇਮੀਗਰੇਸ਼ਨ, ਰਿਫਿਊਜੀ ਅਤੇ ਸਿਟੀਜਨਸ਼ਿੱਪ ( IRCC ) ਮੰਤਰੀ ਅਹਿਮਦ ਹੁਸੈਨ ਨੇ ਹਾਲ ਵਿੱਚ ਜਾਰੀ ਬਜਟ ਡਾਕਿਊਮੈਂਟ ਵਿੱਚ ਕਿਹਾ ਸੀ ਕਿ ਅਸੀ ਆਪਣੀ ਗਲੋਬਲ ਸਕਿੱਲਜ਼ ਸਟ੍ਰੈਟਿਜੀ ਦੁਆਰਾ ਦੁਨੀਆਭਰ ਦੇ ਬੇਹੱਦ ਚੰਗਾ ਹੁਨਰ ਰੱਖਣ ਵਾਲੇ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਾਂ।

Share this Article
Leave a comment