ਕੁੱਤੇ ਨਾਲ ਫੋਟੋ ਖਿਚਾਉਂਦੀ ਕੁੜੀ ਨਾਲ ਹੋ ਗਿਆ ਕਾਰਾ, ਕੁੱਤੇ ਨੇ ਕਰਤੀ ਗਲਤ ਹਰਕਤ, ਦੇਖੋ ਵੀਡੀਓ

ਚੰਡੀਗੜ੍ਹ : ਜਦੋਂ ਗੱਲ ਵਫਾਦਾਰੀ ਦੀ ਚਲਦੀ ਹੋਵੇ ਤਾਂ ਤੁਸੀਂ ਜਿਆਦਾਤਰ ਲੋਕਾਂ ਨੂੰ ਕੁੱਤੇ ਦੀ ਉਦਾਹਰਨ ਦਿੰਦੇ ਹੋਏ ਸੁਣਿਆ ਹੋਵੇਗਾ ਕਿਉਂਕਿ ਜਾਨਵਰਾਂ ‘ਚੋਂ ਸਭ ਤੋਂ ਵੱਧ ਵਫਾਦਾਰ ਤੇ ਮਦਦਗਾਰ ਕੁੱਤੇ ਨੂੰ ਸਮਝਿਆ ਜਾਂਦਾ ਹੈ। ਪਰ ਜੋ ਤਸਵੀਰਾਂ ਅੱਜ ਸਾਹਮਣੇ ਆਈਆਂ ਹਨ ਉਨ੍ਹਾਂ ਨੂੰ ਦੇਖ ਕੇ ਵਫਾਦਾਰੀ ਵਾਲੀ ਗੱਲ ਤੋਂ ਯਕੀਨ ਉਠ ਜਾਂਦਾ ਹੈ ਕਿਉਂਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ਵਿੱਚ ਕੁੱਤੇ ਨਾਲ ਫੋਟੋ ਖਿਚਵਾਉਣ ਲਈ ਨੀਚੇ ਬੈਠੀ ਲੜਕੀ ਦਾ ਉਸ ਕੁੱਤੇ ਨੇ ਜੋ ਹਾਲ ਕੀਤਾ ਉਸ ਨੂੰ ਦੇਖ ਕੇ ਜਿੱਥੇ ਕੁਝ ਲੋਕਾਂ ਨੇ ਲੜਕੀ ਨਾਲ ਹਮਦਰਦੀ ਜਾਹਰ ਕੀਤੀ ਉੱਥੇ ਕੁਝ ਦਾ ਹੱਸ ਹੱਸ ਢਿੱਡ ਦੁਖਣ ਲੱਗ ਗਿਆ। ਵੀਡੀਓ ਨੂੰ ਚਲਾਉਣ ‘ਤੇ ਪਤਾ ਲਗਦਾ ਹੈ ਕਿ ਇਹ ਵੀਡੀਓ ਕਿਸੇ ਅਜਿਹੇ ਕਾਲਜ ਜਾਂ ਯੂਨੀਵਰਸਿਟੀ ਵਰਗੇ ਅਦਾਰੇ ਦੀ ਹੈ ਜਿੱਥੇ ਤਾਜਾ ਤਾਜਾ ਡਿਗਰੀ ਵੰਡ ਸਮਾਗਮ ਹੋ ਕੇ ਹਟਿਆ ਹੈ ਤੇ ਇੱਥੇ ਹੀ ਹੱਥ ਵਿੱਚ ਡਿਗਰੀ ਫੜੀ ਇੱਕ ਲੜਕੀ ਜਦੋਂ ਫੋਟੋ ਖਿਚਵਾਉਂਣ ਲਈ ਕੁੱਤੇ ਨਾਲ ਬੈਠ ਕੇ ਹਾਲੇ ਕੋਈ ਵਧੀਆ ਜਿਹਾ ਪੋਜ਼ ਬਣਾਉਣ ਦੀ ਸੋਚ ਹੀ ਰਹੀ ਹੁੰਦੀ ਹੈ ਕਿ ਇੰਨੇ ਨੂੰ ਕੁੱਤਾ ਭੂਸਰ ਕੇ ਉਸ ਲੜਕੀ ਦੇ ਹੱਥ ‘ਚ ਫੜੀ ਡਿਗਰੀ ਨੂੰ ਚੱਬ ਜਾਂਦਾ ਹੈ। ਵੀਡੀਓ ‘ਚ ਸਾਫ ਦਿਖਾਈ ਦਿੰਦਾ ਹੈ ਕਿ ਫੋਟੋ ਖਿਚਵਾਉਣ ਵਾਲੀ ਲੜਕੀ ਤੇ ਉਸ ਦੇ ਨਾਲ ਵਾਲਾ ਇੱਕ ਆਦਮੀ ਇਸ ਕੁੱਤੇ ਦੇ ਮੁੰਹ ਚੋਂ ਡਿਗਰੀ ਖੋਹਣ ਦੀ ਜੀਅ ਤੋੜ ਕੋਸ਼ਿਸ਼ ਕਰਦੇ ਹਨ, ਪਰ ਕੁੱਤਾ ਡਿਗਰੀ ਨੂੰ ਆਪਣੇ ਦੰਦਾਂ ‘ਚ ਇੰਨੀ ਬੁਰੀ ਤਰ੍ਹਾਂ ਫੜ ਲੈਂਦਾ ਹੈ ਕਿ ਡਿਗਰੀ ਦਾ ਬੁਰਾ ਹਾਲ ਹੁੰਦਿਆਂ ਦੇਖ ਕੁੜੀ ਦਾ ਕਾਲਜਾ ਮੂੰਹ ਨੂੰ ਆ ਜਾਂਦਾ ਹੈ। ਇਸ ਦੌਰਾਨ ਉਹ ਲੋਕ ਕੁੱਤੇ ਨੂੰ ਡਿਗਰੀ ਛੱਡ ਕੇ ਇੱਕ ਬਾਲ ਚੱਬਣ ਨੂੰ ਦਿੰਦੇ ਹਨ, ਪਰ ਕੁੱਤਾ ਬੇਸ਼ਰਮੀ ਧਾਰ ਕੇ ਬਾਲ ਵੱਲ ਝਾਕਦਾ ਵੀ ਨਹੀਂ ਤੇ ਲਗਾਤਾਰ ਉਸ ਡਿਗਰੀ ਦਾ ਕਚੂਮਰ ਕੱਢਣ ‘ਤੇ ਲੱਗਾ ਰਹਿੰਦਾ ਹੈ। ਆਖਰਕਾਰ ਉਹ ਲੋਕ ਕੁੱਤੇ ਦੇ ਮੂੰਹ ‘ਚੋਂ ਡਿਗਰੀ ਖੋਹਣ ‘ਚ ਕਾਮਯਾਬ ਹੋ ਜਾਂਦੇ ਹਨ, ਪਰ ਜਿਉਂ ਹੀ ਉਹ ਉਸ ਡਿਗਰੀ ਨੂੰ ਖੋਲ੍ਹ ਕੇ ਦੇਖਦੇ ਹਨ ਤਾਂ ਨਵੀਂ ਨਿਕੋਰ ਡਿਗਰੀ ‘ਤੇ ਜਗ੍ਹਾ ਜਗ੍ਹਾ ਪਏ ਚਿੱਬ ਉਨ੍ਹਾਂ ਨੂੰ ਇਹ ਨਸ਼ੀਹਤ ਦਿੰਦੇ ਇਹ ਸਵਾਲ ਕਰਦੇ ਜਾਪਦੇ ਹਨ ਕਿ “ਹੁਣ ਖਿਚਵਾਏਂਗੀ ਕੁੱਤੇ ਨਾਲ ਫੋਟੋ?”

Check Also

4 ਜੁਲਾਈ 1955 ਦਾ ਹਮਲਾ ਪੰਡਤ ਜਵਾਹਰ ਲਾਲ ਨਹਿਰੂ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ: ਧਾਮੀ

ਅੰਮ੍ਰਿਤਸਰ: ਭਾਰਤ ਦੀ ਅਜ਼ਾਦੀ ਲਈ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਅਜ਼ਾਦ …

Leave a Reply

Your email address will not be published.