Home / News / ਕਿਸਾਨ ਅੰਦੋਲਨ ‘ਚ ਮਾਰੇ ਗਏ ਕਿਸਾਨਾਂ ਲਈ ਇਨਸਾਫ਼ ਦੀ ਮੰਗ ਕਰਦਿਆਂ ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ ਕੱਢੀ ਗਈ ਰਾਈਡ

ਕਿਸਾਨ ਅੰਦੋਲਨ ‘ਚ ਮਾਰੇ ਗਏ ਕਿਸਾਨਾਂ ਲਈ ਇਨਸਾਫ਼ ਦੀ ਮੰਗ ਕਰਦਿਆਂ ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ ਕੱਢੀ ਗਈ ਰਾਈਡ

ਟੋਰਾਂਟੋ (ਚਮਕੌਰ ਸਿੰਘ ਮਾਛੀਕੇ) : ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ ਸਮੇਂ ਸਮੇਂ ਤੇ ਲੋੜਵੰਦਾਂ ਦੀ ਮੱਦਦ ਲਈ ਫੰਡ ਇਕੱਤਰ ਕਰਨੇ ਅਤੇ ਕਿਸੇ ਵੀ ਅੱਤਿਆਚਾਰ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਹੈ । ਹੁਣ ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ ਲਖੀਮਪੁਰ ਕਿਸਾਨ ਅੰਦੋਲਨ ‘ਚ ਮਾਰੇ ਗਏ ਕਿਸਾਨਾਂ ਲਈ ਇਨਸਾਫ਼ ਦੀ ਮੰਗ ਕਰਦਿਆਂ ਉਨਟਾਰੀੳ ਖਾਲਸਾ ਦਰਬਾਰ ਤੋਂ ਇੰਡੀਅਨ ਕੌਂਸਲੇਟ ਅਫਿਸ ਤੱਕ ਮੋਟਰ-ਸਾਈਕਲ ਰਾਈਡ ਕੱਢੀ ਗਈ । ਦਰਜਨਾਂ ਮੋਟਰ-ਸਾਈਕਲ ਸਵਾਰਾਂ ਨੇ ਟੋਰੰਟੋ ਦੇ ਵੱਖ ਵੱਖ ਸਥਾਨਾਂ ਤੇ ਰੁਕ ਕੇ ਇਸ ਘਟਨਾ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਇੰਡੀਅਨ ਕੌਂਸਲੇਟ ਆਫ਼ਿਸ ਦੇ ਸਾਹਮਣੇ ਪਹੁੰਚ ਕੇ ਕੌਸਲੇਟ ਨੂੰ ਈਮੇਲ ਦੇ ਜ਼ਰੀਏ ਮੈਮੋਰੰਡਮ ਭੇਜਿਆ ਗਿਆ ।

Check Also

ਪੰਜਾਬ ਸਰਕਾਰ ਨੇ ਐੱਸ.ਪੀ.ਐੱਸ. ਓਬਰਾਏ ਨੂੰ ਸਲਾਹਕਾਰ ਕੀਤਾ ਨਿਯੁਕਤ 

ਚੰਡੀਗੜ੍ਹ : ਪੰਜਾਬ ਸਰਕਾਰ ਨੇ ਉੱਘੇ ਸਮਾਜ ਸੇਵੀ ਅਤੇ ਐੱਨ.ਆਰ.ਆਈ. ਐੱਸ.ਪੀ.ਐੱਸ. ਓਬਰਾਏ ਨੂੰ ਸਲਾਹਕਾਰ ਨਿਯੁਕਤ …

Leave a Reply

Your email address will not be published. Required fields are marked *