ਦੁਬਈ: ਦੋ ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ

TeamGlobalPunjab
1 Min Read

ਦੁਬਈ : ਦੁਬਈ ਵਿੱਚ ਕ੍ਰਿਸਮਸ ਦੀ ਛੁੱਟੀਆਂ ਮਨਾਉਣ ਗਏ 2 ਭਾਰਤੀ ਵਿਦਿਆਰਥੀਆਂ ਦੀ ਬੁੱਧਵਾਰ ਨੂੰ ਤੜਕੇ ਇੱਕ ਸੜਕ ਹਾਦਸੇ ਮੌਤ ਹੋਣ ਦੀ ਦੁਖਦ ਖਬਰ ਮਿਲੀ ਹੈ।

ਖਲਿਜ ਟਾਈਮਸ ਦੀ ਰਿਪੋਰਟ ਦੇ ਮੁਤਾਬਕ 19 ਸਾਲਾ ਰੋਹਿਤ ਕ੍ਰਿਸ਼ਣਕੁਮਾਰ ਅਤੇ 21 ਸਾਲਾ ਸ਼ਰਤ ਕੁਮਾਰ ਇੱਕ ਕਰਿਸਮਸ ਪਾਰਟੀ ਤੋਂ ਪਰਤ ਰਹੇ ਸਨ ਤੇ ਰਸਤੇ ਵਿੱਚ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।

 

- Advertisement -

ਮਿਲੀ ਜਾਣਕਾਰੀ ਮੁਤਾਬਕ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਦਿਆਰਥੀ ਕੇਰਲ ਦੇ ਰਹਿਣ ਵਾਲੇ ਸਨ।

ਕ੍ਰਿਸ਼ਣਕੁਮਾਰ ਬ੍ਰਿਟੇਨ ਵਿੱਚ ਪੜ੍ਹ ਰਿਹਾ ਸੀ ਜਦਕਿ ਸ਼ਰਤ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਪੜਾਈ ਕਰ ਰਿਹਾ ਸੀ । ਦੋਵੇਂ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਮਨਾਉਣ ਦੁਬਈ ਆਏ ਸਨ।

Share this Article
Leave a comment