ਇੱਕੋ ਮਿੱਕੇ ਫਿਲਮ ਨੂੰ ਯੂਕੇ ਦੇ ਦਰਸ਼ਕਾਂ ਦਾ ਮਿਲਿਆ ਫੁੱਲ ਹੁੰਗਾਰਾ ਦੱਸਿਆ ਫੁੱਲ ਪੈਕੇਜ਼, ਦੇਖੋ ਹੋਰ ਕੀ ਕੀ ਹੈ ਵੱਖਰਾ

TeamGlobalPunjab
1 Min Read

ਬਰਮਿੰਘਮ : ਪੰਜਾਬੀ ਸੂਫੀ ਕਲਾਕਾਰ ਅਤੇ ਅਦਾਕਾਰ ਸਤਿੰਦਰ ਸਰਤਾਜ ਦੀ ਫਿਲਮ ਇੱਕੋ ਮਿੱਕੇ ਨੂੰ ਵਿਦੇਸ਼ੀ ਧਰਤੀ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਮਾਜਿਕ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਇਹ ਫਿਲਮ ਆਦਮੀ ਅਤੇ ਔਰਤ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਦੇ ਦੁਆਲੇ ਘੁੰਮਦੀ ਹੈ। ਇਸ ਫਿਲਮ ਨੂੰ ਸਥਾਨਕ ਲੋਕਾਂ ਵੱਲੋਂ ਬਾਕੀ ਪੰਜਾਬੀ ਫਿਲਮਾਂ ਨਾਲੋਂ ਵੱਖਰਾ ਦੱਸਿਆ ਜਾ ਰਿਹਾ ਹੈ।

ਫਿਲਮ ਦੇਖਣ ਤੋਂ ਬਾਅਦ ਇੱਕ ਦਰਸ਼ਕ ਨੇ ਦੱਸਿਆ ਕਿ ਉਹ ਸੋਚਦਾ ਸੀ ਕਿ ਇਹ ਫਿਲਮ ਵੀ ਦੂਜੀਆਂ ਪੰਜਾਬੀ ਫਿਲਮਾਂ ਵਾਂਗ ਹੀ ਇੱਕ ਆਮ ਫਿਲਮ ਹੋਵੇਗੀ ਪਰ ਇਸ ਫਿਲਮ ਨੇ ਉਸ ਨੂੰ ਸਰਪਰਾਇਜ਼ ਕਰ ਦਿੱਤਾ ਕਿਉਂਕਿ ਇਹ ਦੂਜੀਆਂ ਫਿਲਮਾਂ ਨਾਲੋ ਬਹੁਤ ਵੱਖਰੀ ਹੈ। ਉਨ੍ਹਾਂ ਦੱਸਿਆ ਕਿ ਇਹ ਫਿਲਮ ਇੱਕ ਫੁੱਲ ਪੈਕੇਜ ਹੈ ਜਿਸ ਵਿੱਚ ਸਿੱਖਿਆ, ਇਮੋਸ਼ਨਲ ਹੈ ਅਤੇ ਇਹ ਪਰਿਵਾਰਕ ਅੰਡਰਸਟੈਂਡਿੰਗ ਦੇ ਨਾਲ ਨਾਲ ਪਿਆਰ ਅਤੇ ਇੱਜ਼ਤ ਨੂੰ ਦਰਸਾਉਂਦੀ ਹੈ।

ਹੋਰ ਕੀ ਕਿਹਾ ਦਰਸ਼ਕਾਂ ਨੇ ਆਓ ਜਾਣਦੇ ਹਾਂ

https://www.instagram.com/tv/B9gQP6UHeHy/?utm_source=ig_embed

- Advertisement -

ਦੱਸ ਦਈਏ ਕਿ ਇੱਕੋ ਮਿੱਕੇ ਫਿਲਮ ਫਿਰਦੌਸ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ ਅਤੇ ਇਸ ਨੂੰ ਸਹਿਯੋਗ ਸਾਗਾ ਮਿਊਜ਼ਿਕ ਅਤੇ ਸੈਵਨ ਕਲਰ ਮੋਸ਼ਨ ਪਿਕਚਰ ਵੱਲੋਂ ਦਿੱਤਾ ਗਿਆ ਹੈ। ਇਹ ਮੂਫੀ  13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਟ੍ਰੇਲਰ

https://youtu.be/4VpGTUnuwd4?t=3

Share this Article
Leave a comment