ਇਹ ਹਨ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ, ਜਾਣੋ ਕਿਸ ਨੰਬਰ ‘ਤੇ ਹੈ ਭਾਰਤੀ ਪਾਸਪੋਰਟ

TeamGlobalPunjab
2 Min Read

ਹੇਨਲੇ ਪਾਸਪੋਰਟ ਇੰਡੈਕਸ ਵੱਲੋਂ ਇਸ ਸਾਲ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਦੁਨੀਆ ‘ਚ ਕਿਸ ਦੇਸ਼ ਦਾ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਨਾਮ ਸ਼ਾਮਲ ਹਨ। ਕੁਝ ਦੇਸ਼ਾਂ ਦੇ ਪਾਸਪੋਰਟ ਇੰਨੇ ਤਾਕਤਵਰ ਹੋ ਗਏ ਹਨ ਕਿ ਉਨ੍ਹਾਂ ਨੂੰ ਦੁਨੀਆ ਦਾ ਕਿਸੇ ਵੀ ਦੇਸ਼ ‘ਚ ਘੁੰਮਣ ‘ਚ ਮੁਸ਼ਕਲਾਂ ਨਹੀਂ ਆ ਸਕਦੀਆਂ।

ਇਸ ਸੂਚੀ ਦੇ ਮੁਤਾਬਕ ਜਪਾਨ ਅਤੇ ਸਿੰਘਾਪੁਰ ਦੇ ਪਾਸਪੋਰਟ ਸਭ ਤੋਂ ਤਾਕਤਵਰ ਹਨ ਕਿਉਂ ਕਿ ਇਸ ਦੇ ਜ਼ਰੀਏ 189 ਦੇਸ਼ ਬਿਨ੍ਹਾਂ ਵੀਜ਼ਾ ਤੋਂ ਘੁੰਮੇ ਜਾ ਸਕਦੇ ਹਨ। ਇਸ ਸੂਚੀ ਵਿਚ ਭਾਰਤੀ ਪਾਸਪੋਰਟ 86ਵੇਂ ਨੰਬਰ ‘ਤੇ ਹੈ ਅਤੇ ਉਸ ਦਾ ਮੋਬਿਲਿਟੀ ਸਕੋਰ 58 ਰਿਹਾ ਹੈ। ਮਿਬਿਲਿਟੀ ਸਕੋਰ ਦਾ ਮਤਲਬ ਹੈ ਕਿ ਤੁਸੀ ਭਾਰਤੀ ਪਾਸਪੋਰਟ ਨਾਲ ਬਿਨ੍ਹਾਂ ਵੀਜ਼ਾ ਤੋਂ 58 ਦੇਸ਼ ਘੁੰਮ ਸਕਦੇ ਹੋ।

ਸਾਲ 2018 ਦੀ ਇਸ ਸੂਚੀ ‘ਚ ਜਰਮਨੀ ਦੇ ਪਾਸਪੋਰਟ ਨੂੰ ਸ਼ਭ ਤੋਂ ਤਾਕਤਵਰ ਪਾਸਪੋਰਟ ਦਾ ਨਾਮ ਮਿਲਿਆ ਸੀ। ਦੱਸ ਦਈਏ ਕਿ ਇਸ ਸੂਚੀ ਵਿਚ 199 ਪਾਸਪੋਰਟ ਅਤੇ 277 ਯਾਤਰੀ ਥਾਵਾਂ ਦਾ ਜ਼ਿਕਰ ਹੈ। ਇਸ ਸੂਚੀ ਵਿਚ ਯੁਨਾਇਟੇਡ ਕਿੰਗਡਮ, ਅਮਰੀਕਾ, ਬੈਲਜ਼ੀਅਮ, ਕੈਨੇਡਾ, ਗ੍ਰੀਸ, ਆਇਰਲੈਂਡ ਅਤੇ ਨਾਰਵੇ ਸਮੇਤ ਅੱਠ ਦੇਸ਼ ਛੇਵੇਂ ਸਥਾਨ ‘ਤੇ ਹਨ।

ਡੇਨਮਾਰਕ, ਇਟਲੀ ਅਤੇ ਲਗਜ਼ਮਬਰਗ ਤੀਜੇ ਸਥਾਨ ‘ਤੇ ਹਨ ਜਦਕਿ ਫਰਾਂਸ, ਸਪੇਨ ਅਤੇ ਸਵੀਡਨ ਚੌਥੇ ਨੰਬਰ ‘ਤੇ ਹਨ। ਇਸ ਤੋਂ ਇਲਾਵਾ ਇਰਾਕ ਅਤੇ ਅਫ਼ਗਾਨਿਸਤਾਨ ਇਸ ਸੂਚੀ ਵਿਚ ਹੁਣ ਵੀ ਸਭ ਤੋਂ ਹੇਠਾਂ ਹੈ। ਇਰਾਕੀ ਨਾਗਰਿਕ ਬਿਨਾਂ ਵੀਜ਼ੇ ਦੇ 27 ਅਤੇ ਅਫ਼ਗਾਨੀ 25 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।

Share this Article
Leave a comment