ਪਾਕਿਸਤਾਨੀ ਫੌਜ ਨੇ ਬਲੋਚਿਸਤਾਨ ‘ਚ ਕੀਤਾ ਆਪਰੇਸ਼ਨ, 20 ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ

TeamGlobalPunjab
3 Min Read

ਪਾਕਿਸਤਾਨ- ਪਾਕਿਸਤਾਨੀ ਫੌਜ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਸੁਰੱਖਿਆ ਬਲਾਂ ਦੇ ਕੈਂਪਾਂ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਫੌਜ ਨੇ ਦੱਸਿਆ ਕਿ ਇਸ ਆਪਰੇਸ਼ਨ ‘ਚ 20 ਅੱਤਵਾਦੀ ਮਾਰੇ ਗਏ ਹਨ ਅਤੇ ਆਪ੍ਰੇਸ਼ਨ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਫੌਜ ਨੇ ਕਿਹਾ ਕਿ ਅੱਤਵਾਦੀਆਂ ਨੇ ਬੁੱਧਵਾਰ ਨੂੰ ਨੌਸ਼ਕੀ ਅਤੇ ਪੰਜਗੁਰ ਖੇਤਰਾਂ ਵਿੱਚ ਫੌਜ ਦੇ ਕੈਂਪਾਂ ‘ਤੇ ਹਮਲਾ ਕੀਤਾ ਸੀ, ਪਰ ਸੁਰੱਖਿਆ ਬਲਾਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਸਫਲਤਾਪੂਰਵਕ ਉਨ੍ਹਾਂ ਨੂੰ ਖਦੇੜ ਦਿੱਤਾ। ਫੌਜ ਦੇ ਮੀਡੀਆ ਮਾਮਲਿਆਂ ਦੇ ਵਿੰਗ ਨੇ ਇੱਕ ਬਿਆਨ ‘ਚ ਕਿਹਾ ਕਿ ਆਪਰੇਸ਼ਨ ਦੌਰਾਨ ਝੜਪਾਂ ‘ਚ 9 ਫੌਜੀ ਅਤੇ 20 ਅੱਤਵਾਦੀ ਮਾਰੇ ਗਏ।

ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਬਲੋਚਿਸਤਾਨ ਵਿੱਚ ਦੋ ਵੱਖ-ਵੱਖ ਹਮਲਿਆਂ ਦੌਰਾਨ ਲਗਭਗ 170 ਪਾਕਿਸਤਾਨੀ ਸੈਨਿਕਾਂ ਨੂੰ ਮਾਰ ਦਿੱਤਾ ਹੈ। ਬੀਐਲਏ ਨੇ ਕਿਹਾ ਕਿ ਉਸਨੇ ਬੁੱਧਵਾਰ ਨੂੰ ਪੰਜਗੁਰ ਖੇਤਰ ਵਿੱਚ ਫਰੰਟੀਅਰ ਕੋਰ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ ਜੋ ਅਜੇ ਵੀ ਉਸਦੇ ਕੰਟਰੋਲ ਵਿੱਚ ਹੈ। ਬੀਐਲਏ ਨੇ ਕਿਹਾ ਕਿ ਹਲਮਜਿਦ ਬ੍ਰਿਗੇਡ ਦੇ ਫਿਦਾਇਨਾਂ ਨੇ ਪੰਜਗੁਰ ਵਿੱਚ ਫੌਜੀ ਕੈਂਪ ਨੂੰ ਨਿਸ਼ਾਨਾ ਬਣਾ ਕੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਦੁਸ਼ਮਣ ਦਾ ਕੈਂਪ ਅਜੇ ਵੀ ਫਿਦਾਇਨਾਂ ਦੇ ਕਬਜ਼ੇ ਹੇਠ ਹੈ।

ਬੀਐਲਏ ਨੇ ਪਾਕਿਸਤਾਨੀ ਫੌਜ ‘ਤੇ ਪੰਜਗੁਰ ਦੇ ਨਾਗਰਿਕਾਂ ਨੂੰ ਅਗਵਾ ਕਰਨ ਅਤੇ ਕਤਲ ਕਰਨ ਦਾ ਵੀ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ ਮਜੀਦ ਬ੍ਰਿਗੇਡ ਦੀ ਇੱਕ ਹੋਰ ਯੂਨਿਟ ਨੇ ਨੁਸ਼ਕੀ ਵਿੱਚ ਫੌਜੀ ਹੈੱਡਕੁਆਰਟਰ ਨੂੰ 20 ਘੰਟਿਆਂ ਤੱਕ ਨਿਸ਼ਾਨਾ ਬਣਾਇਆ ਅਤੇ ਉਸ ‘ਤੇ ਕਬਜ਼ਾ ਕੀਤਾ, ਜਿਸ ਵਿੱਚ ਅਫਸਰਾਂ ਸਮੇਤ ਲਗਭਗ 100 ਜਵਾਨ ਮਾਰੇ ਗਏ।

BLA ਗੁਰੀਲਾ ਹਮਲੇ ਕਰਨ ਲਈ ਜਾਣੀ ਜਾਂਦੀ ਹੈ। ਸਾਲ 2021 ਵਿੱਚ ਬੀਐਲਏ ਨੇ ਘੱਟੋ-ਘੱਟ 10 ਹਮਲੇ ਕੀਤੇ ਸਨ। ਸਾਲ 2020 ਵਿੱਚ ਇੱਕ ਹਮਲੇ ਵਿੱਚ, ਬੀਐਲਏ ਦੁਆਰਾ 16 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਬੀਐਲਏ ਬਲੋਚਿਸਤਾਨ ਦੇ ਖੇਤਰ ਵਿੱਚ ਵਧੇਰੇ ਸਰਗਰਮ ਹੈ ਪਰ ਪਾਕਿਸਤਾਨ ਦੇ ਹੋਰ ਖੇਤਰਾਂ ਵਿੱਚ ਵੀ ਇਸ ਦੀਆਂ ਸਰਗਰਮੀਆਂ ਹਨ। ਬੀਐਲਏ ਅਧਿਕਾਰਤ ਤੌਰ ‘ਤੇ ਸਾਲ 2000 ਵਿੱਚ ਬਣਾਈ ਗਈ ਸੀ ਪਰ 1973 ਤੋਂ ਆਜ਼ਾਦ ਬਲੋਚਿਸਤਾਨ ਦੀ ਲੜਾਈ ਵਿੱਚ ਸ਼ਾਮਲ ਹੈ। ਪਾਕਿਸਤਾਨ ਭਾਰਤ ਅਤੇ ਅਫਗਾਨਿਸਤਾਨ ‘ਤੇ ਬੀਐੱਲਏ ਦਾ ਸਮਰਥਨ ਕਰਨ ਦਾ ਦੋਸ਼ ਲਾਉਂਦਾ ਰਿਹਾ ਹੈ, ਜਿਸ ਦਾ ਦੋਵੇਂ ਦੇਸ਼ ਵਿਰੋਧ ਕਰਦੇ ਰਹੇ ਹਨ।

- Advertisement -

Share this Article
Leave a comment