ਇਸ ਬੈਂਕ ਨੇ ਆਪਣੇ ਸਾਰੇ ਗਾਹਕਾਂ ਦਾ ਕਰਜ਼ਾ ਕੀਤਾ ਮੁਆਫ, ਤੁਸੀ ਵੀ ਚੈੱਕ ਕਰ ਲਵੋ ਆਪਣੇ ਕਰੈਡਿਟ ਕਾਰਡ

TeamGlobalPunjab
2 Min Read

ਓਨਟਾਰੀਓ: ਕਰੈਡਿਟ ਕਾਰਡ ਦੀ ਵਰਤੋਂ ਕਰਨ ਵਾਲਾ ਹਰ ਗਾਹਕ ਸੁਪਨਾ ਦੇਖਦਾ ਹੈ ਕਿ ਉਨ੍ਹਾਂ ਦਾ ਕਰਜ਼ ਜਾਦੂਈ ਤਰੀਕੇ ਨਾਲ ਆਪ ਹੀ ਕਲੀਅਰ ਹੋ ਜਾਵੇ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕੈਨੇਡਾ ਵਿਚ ਚੇਜ਼ ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਦਾ ਇਹ ਸੁਪਨਾ ਅਸਲ ‘ਚ ਸੱਚ ਹੋਇਆ ਹੈ। ਅਮਰੀਕਾ ਨਾਲ ਸਬੰਧਤ ਇਸ ਚੇਜ਼ ਬੈਂਕ ਨੇ ਸਾਰਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕਰ ਦਿਤਾ। ਬੈਂਕ ਵੱਲੋਂ ਇਹ ਫੈਸਲਾ ਕੈਨੇਡੀਅਨ ਬਾਜ਼ਾਰ ‘ਚੋਂ ਵਿਦਾਇਗੀ ਦੇ ਮੱਦੇਨਜ਼ਰ ਲਿਆ ਹੈ।

ਦੱਸ ਦੇਈਏ ਕਿ ਚੇਜ਼ ਬੈਂਕ ਨੇ ਮਾਰਚ 2018 ਵਿਚ ਆਪਣੇ ਦੋ ਕ੍ਰੈਡਿਟ ਕਾਰਡਾਂ ਦੇ ਰੂਪ ਵਿਚ ਦਿਤੀਆਂ ਜਾ ਰਹੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਸੀ ਅਤੇ ਹੁਣ ਲੋਕਾਂ ਵੱਲ ਬਕਾਇਆ ਰਕਮ ਨੂੰ ਮੁਆਫ ਕਰ ਦਿੱਤਾ ਹੈ।

ਜੇ.ਪੀ. ਮੌਰਗਨ ਚੇਜ਼ ਐਂਡ ਕੰਪਨੀ ਦੀ ਇਕਾਈ ਚੇਜ਼ ਬੈਂਕ ਨੇ ਇਹ ਗੱਲ ਸਪੱਸ਼ਟ ਨਹੀਂ ਕੀਤੀ ਕਿ ਕੈਨੇਡੀਅਨ ਲੋਕਾਂ ਦੀ ਕੁੱਲ ਕਿੰਨੀ ਰਕਮ ਬਕਾਇਆ ਸੀ ਜੋ ਮੁਆਫ਼ ਕੀਤੀ ਗਈ ਹੈ। ਉੱਥੇ ਹੀ ਜਿੰਨਾਂ ਦਾ ਕਰਜ਼ ਮੁਆਫ ਕੀਤਾ ਗਿਆ ਹੈ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ ਕੁਝ ਲੋਕਾਂ ਨੂੰ ਹਾਲੇ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਹੋ ਕਿਵੇਂ ਗਿਆ।

ਤੁਹਾਨੂੰ ਦੱਸ ਦਈਏ ਕਿ ਖਬਰਾਂ ਰਿਪੋਰਟ ਮੁਤਾਬਕ ਉਨਟਾਰੀਓ ਦੇ ਡਗਲਸ ਟਰਨਰ ਵੱਲ ਚੇਜ਼ ਬੈਂਕ ਦੇ 6,157 ਡਾਲਰ ਖੜ੍ਹੇ ਸਨ ਜੋ ਹੁਣ ਮੁਆਫ਼ ਹੋ ਗਏ ਹਨ। ਹਰ ਮਹੀਨੇ 300 ਡਾਲਰ ਦੀ ਅਦਾਇਗੀ ਕਰ ਰਹੇ ਟਰਨਰ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਬੈਂਕ ਨੇ ਕਰਜ਼ੇ ‘ਤੇ ਲੀਕ ਫੇਰ ਦਿਤੀ।

Share this Article
Leave a comment