Home / ਸੰਸਾਰ / ਇਮਰਾਨ ਖਾਨ ਨੇ ਪਾਕਿਸਤਾਨੀ ਸੰਸਦ ਤੋਂ ਮੰਗ ਲਈ ਭਾਰਤ ‘ਤੇ ਹਮਲਾ ਕਰਨ ਦੀ ਇਜਾਜ਼ਤ? ਦੁਨੀਆਂ ਰਹਿ ਗਈ ਹੈਰਾਨ!

ਇਮਰਾਨ ਖਾਨ ਨੇ ਪਾਕਿਸਤਾਨੀ ਸੰਸਦ ਤੋਂ ਮੰਗ ਲਈ ਭਾਰਤ ‘ਤੇ ਹਮਲਾ ਕਰਨ ਦੀ ਇਜਾਜ਼ਤ? ਦੁਨੀਆਂ ਰਹਿ ਗਈ ਹੈਰਾਨ!

ਇਸਲਾਮਾਬਾਦ : ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਵਾਉਂਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਇਸ ਦਾ ਅਸਰ ਜੰਮੂ ਕਸ਼ਮੀਰ ਤੋਂ ਇਲਾਵਾ ਭਾਰਤ ਦੇ ਹੀ ਕਈ ਹੋਰ ਰਾਜਾਂ ‘ਚ ਨਹੀਂ ਬਲਕਿ ਹਿੰਦੁਸਤਾਨ ਪਾਕਿਸਤਾਨ ਅੰਦਰ ਵੀ ਇਸ ਮਾਮਲੇ ਨੇ ਡੂੰਘਾ ਅਸਰ ਛੱਡਿਆ ਹੈ। ਪਾਕਿਸਤਾਨ ‘ਚ ਇਹ ਤਣਾਅ ਇਸ ਕਦਰ ਵਧ ਗਿਆ ਹੈ ਕਿ ਉੱਥੇ ਮੱਚੀ ਰਾਜਨੀਤਕ ਉਥਲ-ਪੁਥਲ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੋਧੀ ਧਿਰਾਂ ਵੱਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦੇ ਦਿੰਦੇ ਇੰਨੇ ਭੜ੍ਹਕ ਗਏ ਕਿ ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਇੱਥੋਂ ਤੱਕ ਸਵਾਲ ਕਰ ਦਿੱਤਾ ਕਿ ਹੋਰ ਕੀ ਕਰਨ ਹੁਣ ਉਹ ਕੀ ਭਾਰਤ ‘ਤੇ ਹਮਲੇ ਲਈ ਪਾਕਿਸਤਾਨੀ ਫੌਜ ਨੂੰ ਹੁਕਮ ਦੇ ਦੇਣ? ਦੱਸ ਦਈਏ ਕਿ ਇਹ ਮਸਲਾ ਭਖਣ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਾਤਾਰ ਇਹ ਦਰਸਾਉਣ ਦੀ ਕੋਸ਼ਿਸ਼ ਕਰਦਿਆਂ ਮੀਟਿੰਗਾਂ ਕਰਨ ਵਿੱਚ ਵਿਅਸਥ ਹਨ ਕਿ ਉਨ੍ਹਾਂ ਨੂੰ ਇਸ ਮਾਮਲੇ ਨੂੰ ਹੱਲ ਕਰਨ ਦੀ ਬਹੁਤ ਚਿੰਤਾ ਹੈ ਪਰ ਇਸ ਦੇ ਬਾਵਜੂਦ  ਪਾਕਿਸਤਾਨ ਅੰਦਰ ਸਰਕਾਰ ਦੀਆਂ ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਇਮਰਾਨ ਖਾਨ ਨੇ ਭਾਰਤ ਵਿਰੁੱਧ ਨਰਮ ਨੀਤੀ ਅਪਣਾਉਣ ਲੱਗੇ ਹੋਏ ਹਨ। ਲੱਗ ਰਹੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਗੱਲ ਆਖੀ ਹੈ। ਦੱਸ ਦਈਏ ਕਿ ਪਾਕਿਸਤਾਨੀ ਸੰਸਦ ਅੰਦਰ ਵਿਰੋਧੀ ਧਿਰ ਦੇ ਨੇਤਾ ਅਤੇ ਪਾਕਿਸਤਾਨ ਮੁਸਲਿਮ ਲੀਗ ਦੇ ਆਗੂ ਸ਼ਹਿਬਾਜ਼ ਸ਼ਰੀਫ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਅੰਦਰ ਭਾਰਤ ਵੱਲੋਂ ਧਾਰਾ 370 ਹਟਾਏ ਜਾਣ ਦਾ ਪਾਕਿਸਤਾਨ ਵੱਲੋਂ ਕਰੜਾ ਜਵਾਬ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਇਮਰਾਨ ਖਾਨ ਨੇ ਸੰਸਦ ਅੰਦਰ ਇਹ ਸਵਾਲ ਕੀਤਾ ਕਿ ਕੀ ਵਿਰੋਧੀ ਧਿਰ ਇਹ ਚਾਹੁੰਦੀ ਹੈ ਕਿ ਭਾਰਤ ‘ਤੇ ਹਮਲੇ ਦੇ ਹੁਕਮ ਦੇ ਦਿੱਤੇ ਜਾਣ?  ਇਮਰਾਨ ਖਾਨ ਦਾ ਇਹ ਵੀ ਦਾਅਵਾ ਹੈ ਕਿ ਇਸ ਧਾਰਾ ਦੇ ਹਟਾਏ ਜਾਣ ਤੋਂ ਬਾਅਦ ਭਾਰਤ ਅੰਦਰ ਪੁਲਵਾਮਾਂ ਹਮਲੇ ਵਰਗੇ ਹੋਰ ਵੀ ਅੱਤਵਾਦੀ ਹਮਲੇ ਹੋ ਸਕਦੇ ਹਨ।

Check Also

ਪੰਜ ਮੈਂਬਰੀ ਕਮੇਟੀ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤਲਬ

ਪਟਿਆਲਾ :  ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ …

Leave a Reply

Your email address will not be published. Required fields are marked *