ਆਹ ਲਓ ਬਈ ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਆ ਗਿਆ ਵੱਡਾ ਬਿਆਨ, ਭਾਰਤੀਓ ਹੋ ਜਾਓ ਤਿਆਰ

TeamGlobalPunjab
1 Min Read

ਅੰਮ੍ਰਿਤਸਰ : ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਾਹੌਲ ਤਣਾਅ ਭਰਿਆ ਬਣਿਆ ਹੋਇਆ ਹੈ। ਇਸ ਮਾਹੌਲ ‘ਚ ਜਿੱਥੇ ਇੱਕ ਪਾਸੇ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਭੜਕਾਊ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਇੱਕ ਖੁਸ਼ੀ ਦੀ ਖ਼ਬਰ ਵੀ ਆਈ ਹੈ। ਇਹ ਖੁਸ਼ੀ ਦੀ ਖ਼ਬਰ ਇਹ ਹੈ ਕਿ ਇਸ ਮਾਹੌਲ ਦਾ ਕਰਤਾਪੁਰ ਸਾਹਿਬ ਕਾਰੀਡੋਰ ‘ਤੇ ਕੋਈ ਵੀ ਅਸਰ ਨਹੀਂ ਪੈਣ ਵਾਲਾ।

ਇਸ ਸਬੰਧ ਵਿੱਚ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਪੱਤਰਕਾਰ ਸੰਮੇਲਨ ‘ਚ ਐਲਾਨ ਕੀਤਾ ਕਿ ਇਸ ਤਣਾਅ ਭਰੇ ਮਾਹੌਲ ਦਾ ਅਸਰ ਕਰਤਾਰਪੁਰ ਸਾਹਿਬ ਲਾਂਘੇ ‘ਤੇ ਬਿਲਕੁਲ ਨਹੀਂ ਪੈਣ ਦਿੱਤਾ ਜਾਵੇਗਾ ਕਿਉਂਕਿ ਉਹ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

ਦੱਸ ਦਈਏ ਕਿ ਜੰਮੂ ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਮਾਹੌਲ ਇਸ ਕਦਰ ਭਖ ਗਿਆ ਹੈ ਕਿ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਵਪਾਰਕ ਸਬੰਧ ਵੀ ਤੋੜ ਦਿੱਤੇ ਹਨ ਅਤੇ ਆਪਣਾ ਰਾਜਦੂਤ ਵੀ ਵਾਪਸ ਸੱਦ ਲਿਆ ਹੈ। ਪਾਕਿ ਦੇ ਇਨ੍ਹਾਂ ਸਾਰੇ ਕੰਮਾਂ ਨੂੰ ਦੇਖਦਿਆਂ ਇਹ ਚਰਚਾ ਚੱਲ ਰਹੀ ਸੀ ਕਿ ਇਸ ਦਾ ਅਸਰ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ‘ਤੇ ਵੀ ਪਵੇਗਾ।

Share this Article
Leave a comment