Saturday , August 17 2019
Home / ਸਿਆਸਤ / ਆਹ ਥਾਣੇਦਾਰ ਮਹਿਲਾ ਪੁਲਿਸ ਨਾਲ ਅਸ਼ਲੀਲ ਵੀਡੀਓ ਬਣਾਕੇ ਫੈਲਾ ਰਿਹਾ ਸੀ ਅਸ਼ਲੀਲਤਾ? ਵੀਡੀਓ ਵਾਇਰਲ ਹੋਈ ਤਾਂ ਪੈ ਗਿਆ ਰੌਲਾ, ਗ੍ਰਿਫਤਾਰ, ਦੇਖੋ ਵੀਡੀਓ

ਆਹ ਥਾਣੇਦਾਰ ਮਹਿਲਾ ਪੁਲਿਸ ਨਾਲ ਅਸ਼ਲੀਲ ਵੀਡੀਓ ਬਣਾਕੇ ਫੈਲਾ ਰਿਹਾ ਸੀ ਅਸ਼ਲੀਲਤਾ? ਵੀਡੀਓ ਵਾਇਰਲ ਹੋਈ ਤਾਂ ਪੈ ਗਿਆ ਰੌਲਾ, ਗ੍ਰਿਫਤਾਰ, ਦੇਖੋ ਵੀਡੀਓ

ਗੁਰਦਾਸਪੁਰ : ਪੰਜਾਬ ਪੁਲਿਸ ਹਰ ਦਿਨ ਕਿਸੇ ਨਾ ਕਿਸੇ ਨਵੇਂ ਕਾਰਨ ਵਿਵਾਦ ਕਾਰਨ ਚਰਚਾ ‘ਚ ਰਹਿੰਦੀ ਹੈ। ਬੀਤੀ ਕੱਲ੍ਹ ਹੀ ਫਿਰੋਜ਼ਪੁਰ ਤੋਂ ਇੱਕ ਥਾਣੇਦਾਰ ਵੱਲੋਂ ਨਸ਼ਾ ਕਰਨ ਦੇ ਸਾਹਮਣੇ ਆਏ ਮਾਮਲੇ ਦੀਆਂ ਖਬਰਾਂ ਵਾਲੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਇਹੋ ਜਿਹੇ ਹੀ ਇੱਕ ਹੋਰ ਮਾਮਲੇ ਨੇ ਪੰਜਾਬ ਪੁਲਿਸ ਦੇ ਸਾਹਮਣੇ ਖਲੋ ਕੇ ਉਸ ਨੂੰ ਮੂੰਹ ਚਿੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ ਇਹ ਸੱਚ ਹੈ ਤੇ ਅਜਿਹਾ ਕਿਹਾ ਜਾ ਰਿਹਾ ਹੈ ਇੱਕ ਵਾਇਰਲ ਹੋ ਰਹੀ ਅਜਿਹੀ ਵੀਡੀਓ ਨੂੰ ਦੇਖ ਕੇ। ਜਿਸ ‘ਚ ਇੱਕ ਵਿਅਕਤੀ ਇੱਕ ਔਰਤ ਨਾਲ ਇਤਰਾਜ਼ਯੋਗ ਹਾਲਤ ‘ਚ ਅਸ਼ਲੀਲ ਹਰਕਤਾਂ ਕਰਦਾ ਦਿਖਾਈ ਦੇ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਬਟਾਲਾ ਪੁਲਿਸ ਦਾ ਮੁਲਾਜ਼ਮ ਹੈ ਤੇ ਉੱਥੇ ਹੀ ਤੈਨਾਤ ਹੈ। ਇਸ ਤੋਂ ਇਲਾਵਾ ਭਾਵੇਂ ਕਿ ਜਿਸ ਔਰਤ ਨਾਲ ਇਹ ਵਿਅਕਤੀ ਇਤਰਾਜ਼ਯੋਗ ਹਾਲਤ ਵਿੱਚ ਦਿਖਾਈ ਦੇ ਰਿਹਾ ਹੈ ਉਸ ਬਾਰੇ ਪੁਲਿਸ ਨੇ ਅਜੇ ਤੱਕ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਵੀ ਇੱਕ ਪੁਲਿਸ ਮੁਲਾਜ਼ਮ ਹੈ ਪਰ ਦੋਸ਼ਾਂ ਅਨੁਸਾਰ ਇਹ ਦੋਵੇਂ ਇੱਕੋ ਮਹਿਕਮੇਂ ‘ਚ ਕੰਮ ਕਰਦੇ ਹਨ।

ਇੱਧਰ ਦੂਜੇ ਪਾਸੇ ਭਾਵੇਂ ਕਿ ਵੀਡੀਓ ਵਿੱਚ ਦਿਖਾਈ ਦੇ ਰਹੇ ਸਖ਼ਸ ਦੀ ਸਨਾਖਤ ਕਰਦਿਆਂ ਇਲਾਕੇ ਦੇ ਡੀਐਸਪੀ ਬੀਕੇ ਸਿੰਗਲਾ ਨੇ ਦੱਸਿਆ ਕਿ ਇਹ ਸਖ਼ਸ ਏਐਸਆਈ ਬੌਬੀ ਸ਼ਰਮਾਂ ਹੈ ਜਿਸ ਬਾਰੇ ਜਦੋਂ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਬੌਬੀ ਸ਼ਰਮਾਂ ਵਿਰੁੱਧ ਸੂਚਨਾ ਅਤੇ ਤਕਨੀਕ ਐਕਟ ਦੀ ਧਾਰਾ 67 ਤਹਿਤ ਪਰਚਾ ਦਰਜ ਕਰਕੇ ਬੌਬੀ ਸ਼ਰਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਬੌਬੀ ਸ਼ਰਮਾਂ ਅਜਿਹੀ ਵੀਡੀਓ ਰਾਹੀਂ ਅਸ਼ਲੀਲਤਾ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਲਈ ਉਸ ‘ਤੇ ਕਾਰਵਾਈ ਕੀਤੀ ਗਈ ਹੈ ਤੇ ਹੁਣ ਇਸ ਮਾਮਲੇ ਦੀ ਤਫਤੀਸ਼ ਬੜੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Check Also

ਸੁਨੀਲ ਜਾਖੜ ਦੀ ਕੋਠੀ ‘ਤੇ ਪੱਥਰਾ ਤੋਂ ਬਾਅਦ ਸੁੱਟਿਆ ਬੰਬ, ਮੁਲਜ਼ਮ ਮੌਕੇ ਤੋਂ ਗ੍ਰਿਫਤਾਰ

ਅਬੋਹਰ : ਬੀਤੀ ਰਾਤ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਕੋਠੀ ਅੰਦਰ ਉਸ ਵੇਲੇ …

Leave a Reply

Your email address will not be published. Required fields are marked *