ਆਹ ਚੱਕੋ ਸਿੱਧੂ ਨੇ ਕਰਤਾ ਇੱਕ ਹੋਰ ਧਮਾਕਾ, ਕੈਪਟਨ ਸਿੱਧੂ ਦੇ ਅਸਤੀਫੇ ‘ਤੇ ਰਾਹੁਲ ਨਾਲ ਚਰਚਾ ਕਰਦੇ ਹੀ ਰਹਿ ਗਏ ਤੇ ਸਿੱਧੂ ਨੇ ਚੱਕ ਲਿਆ ਇੱਕ ਹੋਰ ਵੱਡਾ ਕਦਮ

TeamGlobalPunjab
4 Min Read

ਚੰਡੀਗੜ੍ਹ : ਜਿਸ ਦਿਨ ਤੋਂ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸੂਬੇ ਦੀ ਵਜ਼ਾਰਤ ‘ਚੋਂ ਦਿੱਤੇ ਗਏ ਅਸਤੀਫੇ ਨੂੰ ਜਨਤਕ ਕੀਤਾ ਗਿਆ ਹੈ, ਉਸ ਦਿਨ ਤੋਂ ਇੰਨਾ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਦਾ ਅਸਤੀਫਾ ਆਪ ਖੁਦ ਮਨਜੂਰ ਕਰਨਗੇ ਜਾਂ ਫਿਰ ਇਸ ਦੀ ਇਜਾਜ਼ਤ ਕਾਂਗਰਸ ਹਾਈ ਕਮਾਂਡ ਤੋਂ ਲੈਣਗੇ? ਇਨ੍ਹਾਂ ਚਰਚਾਵਾਂ ਦੌਰਾਨ ਮੁੱਖ ਮੰਤਰੀ ਇੰਨੀ ਦਿਨੀਂ ਨਵੀਂ ਦਿੱਲੀ ਵਿੱਚ ਹਨ ਤੇ ਉਨ੍ਹਾਂ ਨੇ ਅੱਜ ਵਾਪਸ ਚੰਡੀਗੜ੍ਹ ਪਰਤ ਵੀ ਜਾਣਾ ਹੈ ਪਰ ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਵੱਡਾ ਕਦਮ ਚੁਕਦਿਆਂ ਚੰਡੀਗੜ੍ਹ ਸੈਕਟਰ 2 ਸਥਿਤ ਆਪਣੀ ਉਸ ਸਰਕਾਰੀ ਰਿਹਾਇਸ਼ ਨੂੰ ਵੀ ਖਾਲੀ ਕਰ ਦਿੱਤਾ ਹੈ ਜਿੱਥੇ ਉਹ ਪਿਛਲੇ ਲਗਭਗ 2 ਹਫਤਿਆਂ ਤੋਂ ਨਹੀਂ ਗਏ ਸਨ। ਸਿੱਧੂ ਦੇ ਇਸ ਕਦਮ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਭਾਵੇਂ ਜੋ ਮਰਜੀ ਫੈਸਲਾ ਲੈਣ ਪਰ ਸਿੱਧੂ ਹੁਣ ਇਹ ਅਸਤੀਫਾ ਵਾਪਸ ਨਹੀਂ ਲੈਣਗੇ।

ਦੱਸ ਦਈਏ ਕਿ ਜਿਸ ਦਿਨ ਤੋਂ ਲੋਕ ਸਭਾ ਚੋਣਾਂ ‘ਚ ਦੇਸ਼ ਅੰਦਰ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ ਤੇ ਪੰਜਾਬ ਅੰਦਰ ਪਾਰਟੀ ਨੂੰ 8 ਸੀਟਾਂ ਮਿਲੀਆਂ ਹਨ ਉਸ ਦਿਨ ਤੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਤਾਕਤ ਵਿੱਚ ਵਾਧਾ ਹੋਇਆ ਹੈ। ਚਰਚਾ ਹੈ ਕਿ ਸ਼ਾਇਦ ਇਹੋ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਹਾਈ ਕਮਾਂਡ ਦੇ ਹੋਰ ਆਗੂਆਂ ਦੀ ਸਹਿਮਤੀ ਨਹੀਂ ਲਈ।ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਦੇ ਸਬੰਧ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਨੂੰ ਜੋ  ਸਲਾਹਾਂ ਦਿੱਤੀਆਂ ਗਈਆਂ ਸਨ ਉਸ ਉਂਤੇ ਮੁੱਖ ਮੰਤਰੀ ਨੇ ਅਮਲ ਨਹੀਂ ਕੀਤਾ । ਜਿਸ ਕਾਰਨ ਕਿਹਾ ਜਾ ਰਿਹਾ ਹੈ ਕਿ ਸਿੱਧੂ ਦਾ ਵਿਭਾਗ ਬਦਲੇ ਜਾਣ ਤੋਂ ਬਾਅਦ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ। ਇੱਥੇ ਹੀ ਬੱਸ ਨਹੀਂ ਰਾਹੁਲ ਅਤੇ ਪ੍ਰਿਅੰਕਾ ਗਾਧੀ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੂੰ ਵੀ  ਸਿੱਧੂ ਅਤੇ ਕੈਪਟਨ ਦਾ ਮਸਲਾ ਹੱਲ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਸੀ ਪਰ ਪਹਿਲਾਂ ਤਾਂ ਐਨ ਮੌਕੇ ‘ਤੇ ਆ ਕੇ ਸਿਹਤ ਖਰਾਬ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਨੀਤੀ ਆਯੋਗ ਦੀ ਉਸ ਮੀਟਿੰਗ ਵਿੱਚ ਦਿੱਲੀ ਜਾਣਾ ਕੈਂਸਲ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਅਹਿਮਦ ਪਟੇਲ ਨੂੰ ਮਿਲਣਾ ਸੀ ਤੇ ਜਦੋਂ ਕੁਝ ਦਿਨ ਬੀਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਹਿਮਦ ਪਟੇਲ ਨੂੰ ਮਿਲੇ ਵੀ ਤਾਂ ਉੱਥੇ ਵੀ ਇਸ ਮਸਲੇ ਦਾ ਹੱਲ ਨਹੀਂ ਨਿੱਕਲ ਸਕਿਆ ਤੇ ਆਖਰਕਾਰ ਨਵਜੋਤ ਸਿੰਘ ਸਿੱਧੂ ਪਾਰਟੀ ਵਿੱਚੋਂ ਅਸਤੀਫਾ ਦੇ ਗਏ।

ਕਾਂਗਰਸ ਪਾਰਟੀ ਦੇ ਸੂਤਰ ਦਸਦੇ ਹਨ ਕਿ ਇਨ੍ਹਾਂ ਦੋਵਾਂ ਤਿੰਨਾਂ ਘਟਨਾਵਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਨਾਰਾਜ ਕੀਤਾ ਹੈ ਤੇ ਕਿਹਾ ਇਹ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਹਰ ਕਦਮ ਸੋਚ ਸਮਝ ਕੇ ਚੱਕਣਾ ਚਾਹੁੰਦੇ ਹਨ। ਸ਼ਾਇਦ ਇਹੋ ਕਾਰਨ ਹੈ ਕਿ ਉਨ੍ਹਾਂ ਨੇ ਦਿੱਲੀ ਜਾ ਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਨਾ ਸਿਰਫ ਕੈਪਟਨ ਆਪ ਬਲਕਿ ਉਨ੍ਹਾਂ ਦੇ ਉਹ ਮੰਤਰੀ ਵੀ ਸਿੱਧੂ  ਖਿਲਾਫ ਬੋਲਣ ਤੋਂ ਗੁਰੇਜ ਕਰ ਰਹੇ ਹਨ ਜਿਹੜੇ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲਿਖ ਲਿਖ ਕੇ ਭੜਾਸ ਕੱਢ ਰਹੇ ਸਨ।

ਉੱਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਇਸ ਸਭ ਤੋਂ ਹਟ ਕੇ ਚੰਡੀਗੜ੍ਹ ਸਥਿਤ ਆਪਣੀ ਸੈਕਟਰ 2 ਵਾਲੀ ਰਿਹਾਇਸ਼ ਨੂੰ ਵੀ ਖਾਲੀ ਕਰ ਦਿੱਤਾ ਹੈ ਤੇ ਸਾਡੇ ਚੰਡੀਗੜ੍ਹ ਸਥਿਤ ਪੱਤਰਕਾਰ ਦਰਸ਼ਨ ਸਿੰਘ ਖੋਖਰ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਇਸ ਰਿਹਾਇਸ਼ ਅੰਦਰ ਪਿਆ ਆਪਣਾ ਜਰੂਰੀ ਸਮਾਨ ਸਮੇਟ ਕੇ ਤੇ ਕੁੱਤਿਆਂ ਸਮੇਤ ਸਭ ਕੁਝ ਪਟਿਆਲਾ ਦੀ ਯਾਦਵਿੰਦਰਾ ਕਾਲੋਨੀ ਸਥਿਤ ਆਪਣੀ ਰਿਹਾਇਸ਼ ਵਿਖੇ ਭੇਜ ਦਿੱਤਾ ਹੈ। ਜੋ ਕਿ ਸਾਬਤ ਕਰਦਾ ਹੈ ਕਿ ਨਵਜੋਤ ਸਿੰਘ ਸਿਧੂ ਨੇ ਅਸਤੀਫਾ ਜਨਤਕ ਕਰਨ ਦਾ ਫੈਸਲਾ ਲਿਆ ਹੈ ਉਹ ਹੁਣ ਇਸ ‘ਤੇ ਅਡਿੱਗ ਰਹਿਣਗੇ।

- Advertisement -

Share this Article
Leave a comment