‘ਆਪ’ ਵਿਧਾਇਕਾ ਬਲਜਿੰਦਰ ਕੌਰ ਮਾਝਾ ਜ਼ੋਨ ਦੇ ਪ੍ਰਧਾਨ ਨਾਲ ਲੈਣਗੇ ਲਾਵਾਂ

Prabhjot Kaur
1 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀਆਂ ਮਹਿਲਾ ਵਿਧਾਇਕਾਂ ਵਲੋਂ ਘਰ ਵਸਾਇਆ ਜਾ ਰਿਹਾ ਹੈ। ਰੁਪਿੰਦਰ ਰੂਬੀ ਤੋਂ ਬਾਅਦ ਹੁਣ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਦਾ ਰਿਸ਼ਤਾ ਪਾਰਟੀ ਦੇ ਯੂਥ ਵਿੰਗ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਹੋਣ ਜਾ ਰਿਹਾ ਹੈ।
baljinder kaur to tie a knot
ਦੋਵਾਂ ਦੀ ਸੱਤ ਜਨਵਰੀ ਨੂੰ ਮੰਗਣੀ ਹੈ ਅਤੇ ਫਰਵਰੀ ਵਿੱਚ ਦੋਵੇਂ ਵਿਆਹ ਕਰਵਾ ਸਕਦੇ ਹਨ। ਮੰਗਣੀ ਦਾ ਇਹ ਸਮਾਗਮ ਬਠਿੰਡਾ ਵਿੱਚ ਰੱਖਿਆ ਜਾਵੇਗਾ।
baljinder kaur to tie a knot
ਇਸ ਮੰਗਣੀ ਸਮਾਗਮ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ, ਹਾਲੇ ਇਸ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਥੇ ਹੀ ਕੇਜਰੀਵਾਲ ਦੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਮੁਹਿੰਮ ਸ਼ੁਰੂ ਕਰਨ ਲਈ ਰੱਖੀ ਬਰਨਾਲਾ ਰੈਲੀ ਤੋਂ ਪਹਿਲਾਂ ਬਲਜਿੰਦਰ ਕੌਰ ਆਪਣੀ ‘ਵਿਆਹ ਸਥਿਤੀ’ ਯਾਨੀ ਮੈਟ੍ਰੀਮੋਨੀਅਲ ਸਟੇਟ ਤਬਦੀਲ ਕਰ ਲਵੇਗੀ।

 

Share this Article
Leave a comment