ਸਕੂਲ ਅਧਿਆਪਕਾਂ ਨੂੰ ਆਪਸੀ ਬਦਲੀਆਂ ਕਰਵਾਉਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਮਿਲਿਆ ਇੱਕ ਹੋਰ ਮੌਕਾ, ਬਿਨੈ ਪੱਤਰ ਅਪਲੋਡ ਕਰਨ ਈ-ਪੰਜਾਬ ਪੋਰਟਲ ‘ਤੇ

TeamGlobalPunjab
1 Min Read

ਚੰਡੀਗੜ੍ਹ :- ਸਕੂਲ ਅਧਿਆਪਕਾਂ ਨੂੰ ਆਪਸੀ ਬਦਲੀਆਂ ਕਰਵਾਉਣ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਇੱਕ ਹੋਰ ਮੌਕਾ ਦਿੱਤਾ ਗਿਆ ਹੈ ਤੇ ਬਿਨੈ ਪੱਤਰ ਈ-ਪੰਜਾਬ ਪੋਰਟਲ ‘ਤੇ 28 ਅਪ੍ਰੈਲ ਤਕ ਅਪਲੋਡ ਕਰਨ ਲਈ ਕਿਹਾ ਹੈ।

ਦੱਸ ਦਈਏ ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਹਾਲ ਹੀ ‘ਚ ਭਰਤੀ ਹੋਏ 3582 ਅਧਿਆਪਕਾਂ ਨੂੰ ਆਪਸੀ ਬਦਲੀ ਕਰਵਾਉਣ ਦੀ ਛੋਟ ਦਿੱਤੀ ਗਈ ਹੈ। ਅਲੱਗ ਜ਼ਿਲ੍ਹਾ ਐਡਜਸਟਮੈਂਟ ਲਈ ਦੋਵੇਂ ਉਮੀਦਵਾਰ ਇੱਕ ਹੀ ਕੈਟਾਗਰੀ ਦੇ ਹੋਣੇ ਚਾਹੀਦੇ ਹਨ, ਜਦਕਿ ਜ਼ਿਲ੍ਹੇ ਅੰਦਰ ਆਪਸੀ ਐਡਜਸਟਮੈਂਟ ਕਰਵਾਉਣ ਵਾਲੇ ਦੋਵੇਂ ਉਮੀਦਵਾਰ ਵੱਖ-ਵੱਖ ਕੈਟਾਗਰੀ ਦੇ ਹੋ ਸਕਦੇ ਹਨ।

ਇਸਤੋਂ ਇਲਾਵਾ ਬਦਲੀ ਕਰਵਾਉਣ ਦੇ ਚਾਹਵਾਨ ਨਵੇਂ ਭਰਤੀ ਹੋਏ 3582 ਅਧਿਆਪਕ ਸਿੱਧੀ ਭਰਤੀ ਰਾਹੀਂ ਭਰਤੀ ਹੋਏ ਹੈੱਡ ਟੀਚਰਜ਼ ਤੇ ਸੈਂਟਰ ਹੈੱਡ ਟੀਚਰਜ਼ ਨੂੰ 28 ਅਪ੍ਰੈਲ ਤਕ ਈ-ਪੰਜਾਬ ਪੋਰਟਲ ‘ਤੇ ਆਪਣੀ-ਆਪਣੀ ਆਮ ਜਾਣਕਾਰੀ, ਸਰਵਿਸ ਰਿਕਾਰਡ, ਨਤੀਜੇ ਆਦਿ ਅਪਲੋਡ ਕਰਨ ਵਾਸਤੇ ਸਮਾਂ ਦਿੱਤਾ ਹੈ।

TAGGED: , ,
Share this Article
Leave a comment