Home / ਸਿਆਸਤ / ਆਈਪੀਐਲ ਮੈਚ ‘ਚ ਲੱਗੇ ਚੌਕੀਦਾਰ ਚੋਰ ਹੈ ਦੇ ਨਾਅਰੇ, ਰਾਜਾ ਵੜਿੰਗ ਨੇ ਫੇਸਬੁੱਕ ਪੋਸਟ ਪਾ ਕੇ ਲਏ ਚਟਕਾਰੇ..

ਆਈਪੀਐਲ ਮੈਚ ‘ਚ ਲੱਗੇ ਚੌਕੀਦਾਰ ਚੋਰ ਹੈ ਦੇ ਨਾਅਰੇ, ਰਾਜਾ ਵੜਿੰਗ ਨੇ ਫੇਸਬੁੱਕ ਪੋਸਟ ਪਾ ਕੇ ਲਏ ਚਟਕਾਰੇ..

ਜੈਪੁਰ :ਬੀਤੀ ਕੱਲ੍ਹ ਇੱਥੋਂ ਦੇ ਸਵਾਈ ਮਾਨ ਸਿੰਘ ਕ੍ਰਿਕਟ ਸਟੇਡੀਅਮ ‘ਚ ਖੇਡੇ ਜਾ ਰਹੇ ਆਈਪੀਐਲ ਮੈਚ ਦੌਰਾਨ ਮਹੌਲ ਉਸ ਵੇਲੇ ਖੇਡ ਤੋਂ ਰਾਜਨੀਤੀ ਵਿੱਚ ਬਦਲ ਗਿਆ ਜਦੋਂ ਦਰਸ਼ਕਾਂ ਵੱਲੋਂ ਚੌਕੀਦਾਰ ਚੋਰ ਹੈ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਗੱਲ ਦੀ ਪੁਸ਼ਟੀ ਕਰਦਿਆਂ ਪੰਜਾਬ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਫੇਸਬੁੱਕ ਪੋਸਟ ਪਾ ਕੇ ਚਟਕਾਰਾ ਲੈਣ ਦੀ ਕੋਸ਼ਿਸ਼ ਵੀ ਕੀਤੀ ਹੈ, ਜਿਸ ‘ਤ ਕਮੈਂਟ ਦੇਣ ਵਾਲੇ ਲੋਕਾਂ ਵਿਚਕਾਰ ਬਹਿਸ ਛਿੜ ਗਈ ਹੈ।

ਦੱਸ ਦਈਏ ਕਿ ਇਹ ਮੈਚ ਰਾਜਸਥਾਨ ਰਾਇਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦਰਮਿਆਨ ਖੇਡਿਆ ਜਾ ਰਿਹਾ ਸੀ। ਜਿਉਂ ਹੀ ਇਸ ਘਟਨਾ ਸਬੰਧੀ ਇੱਕ ਪੋਸਟ ਅਮਰਿੰਦਰ ਸਿੰਘ ਰਾਜਾ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਪਾਈ ਤੁਰੰਤ ਇਸ ‘ਤੇ ਕਮੈਟਾਂ ਦੀ ਝੜੀ ਲੱਗ ਗਈ। ਕਮੈਂਟ ਦੇਣ ਵਾਲੇ ਲੋਕ ਇਸ ਗੱਲ ਦਾ ਖੂਬ ਮਜ਼ਾਕ ਉਡਾਉਣ ਦੇ ਲਿਹਜ਼ੇ ਵਿੱਚ ਜਵਾਬ ਦੇ ਰਹੇ ਸਨ। ਇੱਕ ਚੌਕੀਦਾਰ ਅਭੀਸ਼ੇਕ ਜੈਨ ਨੇ ਤਾਂ ਦਾਅਵਾ ਕਰਦਿਆਂ ਇਸ ਨੂੰ ਕਾਂਗਰਸੀਆਂ ਦੀ ਸ਼ਰਾਰਤ ਦੱਸਿਆ ਤੇ ਕਿਹਾ ਕਿ ਜਿਸ ਵੇਲੇ ਇਹ ਸਭ ਹੋਇਆ ਉਸ ਵੇਲੇ ਉਹ ਖੁਦ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਮੌਜੂਦ ਸੀ। ਜੈਨ ਅਨੁਸਾਰ ਉਸ ਵੇਲੇ ਸਟੇਡੀਅਮ ਮੋਦੀ ਮੋਦੀ ਨਾਅਰਿਆਂ ਨਾਲ ਗੂੰਝ ਉਠਿਆ ਸੀ ਤੇ ਉਸ ਤੋਂ ਚਿੜ੍ਹ ਕੇ ਕਾਂਗਰਸੀਆਂ ਵੱਲੋਂ ਇਹੋ ਜਿਹੀ ਪ੍ਰਤੀਕਿਰਿਆ ਆਉਣੀ ਸੁਭਾਵਕ ਸੀ ਮੋਦੀ ਮੋਦੀ ਦੇ ਨਾਅਰੇ ਸੁਣ ਕੇ ਮਿਰਚਾਂ ਲੱਗਣੀਆਂ ਲਾਜ਼ਮੀ ਸਨ। ਜਿਸ ਦੇ ਜਵਾਬ ਵਿੱਚ ਮੈਂ ਬੇਰੁਜ਼ਗਾਰ ਰਾਕੇਸ਼ ਸ਼ਰਮਾਂ ਨਾਮ ਦੇ ਇੱਕ ਯੂਜਰ ਨੇ ਕਿਹਾ ਕਿ ਭਗਤਾਂ ਨੂੰ ਮਿਰਚਾਂ ਲੱਗ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲ ਨੂੰ 14 ਦੌੜਾ ਨਾਲ ਹਰਾ ਦਿੱਤਾ ਸੀ।

 

Check Also

ਔਰਤ ਨੇ ਦਿੱਤਾ ਇੱਕ ਅਜਿਹੇ ਬੱਚੇ ਨੂੰ ਜਨਮ ਜਿਸ ਨੂੰ ਦੇਖ ਕੇ ਡਾਕਟਰਾਂ ਦੀਆਂ ਅੱਖਾਂ ਵੀ ਰਹਿ ਗਈਆਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ..

ਟੌਂਕ (ਰਾਜਸਥਾਨ) : ਦੁਨੀਆਂ ਵਿੱਚ ਅਜੀਬ ਅਜੀਬ ਕਿਸਮ ਦੇ ਕੇਸ ਸਾਹਮਣੇ ਆਉਂਦੇ ਹੀ ਰਹਿੰਦੇ ਹਨ …

Leave a Reply

Your email address will not be published. Required fields are marked *